ਅੰਬਾਲਾ ਪੁਲਿਸ ਨੇ 25 ਹਜ਼ਾਰ ਦੇ ਇਨਾਮੀ ਮੋਸਟ ਵਾਂਟੇਡ ਵਿੱਕੀ ਲਾਲਾ ਨੂੰ ਗ੍ਰਿਫਤਾਰ ਕੀਤਾ ਹੈ। ਵਿੱਕੀ ਲਾਲਾ ‘ਤੇ ਆਪ ਨੇਤਾ ਤੋਂ 50 ਲੱਖ ਦੀ ਫਿਰੌਤੀ ਮੰਗਣ ਦੇ ਵੀ ਦੋਸ਼ ਸਨ। ਵਿੱਕੀ ਲਾਲਾ ਤੋਂ ਐੱਸਟੀਐੱਫ ਨੇ ਭਾਰੀ ਮਾਤਰਾ ਵਿਚ ਹਥਿਆਰ ਵੀ ਬਰਾਮਦ ਕੀਤੇ ਹਨ।
ਦੱਸ ਦੇਈਏ ਕਿ ਬੀਤੇ ਕੁਝ ਦਿਨਾਂ ਤੋਂ ਬਦਮਾਸ਼ਾਂ ਦੇ ਹੌਸਲੇ ਕਾਫੀ ਬੁਲੰਦ ਨਜ਼ਰ ਆ ਰਹੇ ਸਨ। ਇਸੇ ਕੜੀ ਵਿਚ ‘ਆਪ’ ਨੇਤਾ ਮੱਖਣ ਸਿੰਘ ਲਬਾਣਾ ਨੂੰ ਵੀ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ ਤੇ 50 ਲੱਖ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਪੁਲਿਸ ਪ੍ਰਸ਼ਾਸਨ ਮਾਮਲੇ ਦੀ ਕਾਰਵਾਈ ਵਿਚ ਜੁਟ ਗਿਆ ਸੀ।
ਇਸੇ ਤਹਿਤ STF ਸਪੈਸ਼ਲ ਅੰਬਾਲਾ ਨੇ ਮੱਖਣ ਸਿੰਘ ਲਬਾਣਾ ਨੂੰ ਧਮਕੀ ਦੇਣ ਵਾਲੇ ਤੇ 25 ਹਜ਼ਾਰ ਰੁਪਏ ਦੇ ਇਨਾਮੀ ਮੋਸਟ ਵਾਂਟੇਡ ਵਿੱਕੀ ਗਰਗ ਉਰਫ ਵਿੱਕੀ ਲਾਲਾ ਨੂੰ ਕਾਬੂ ਕੀਤਾ ਹੈ। ਬਦਮਾਸ਼ ਕੋਲੋਂ ਭਾਰੀ ਮਾਤਰਾ ਵਿਚ ਨਾਜਾਇਜ਼ ਹਥਿਆਰ ਬਰਾਮਦ ਕੀਤੇ ਗਏ। ਮੱਖਣ ਸਿੰਘ ਲਬਾਣਾ ਦੇ ਘਰ ਹੋਈ ਫਾਇਰਿੰਗ ਕਰਨ ਵਾਲੇ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕੀਤਾ ਸੀ ਜਿਸ ਦੇ ਬਾਅਦ ਅੱਜ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ।
ਵੀਡੀਓ ਲਈ ਕਲਿੱਕ ਕਰੋ -: