ਲੁਧਿਆਣਾ : ਸ਼ਹਿਰ ਦੇ ਲਾਡੋਵਾਲ ਟੋਲ ਪਲਾਜ਼ਾ ਨੇੜੇ ਅੱਜ ਵੱਡਾ ਹਾਦਸਾ ਵਾਪਰ ਗਿਆ, ਜਿਥੇ ਪੁਲ ਤੋਂ ਕਾਰ ਪਲਟਣ ਨਾਲ ਦੋ ਔਰਤਾਂ ਸਣੇ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਇੱਕ ਬਜ਼ੁਰਗ ਬੁਰੀ ਤਰ੍ਹਾਂ ਜ਼ਖਮੀ ਹੋਇਆ ਹੈ, ਜਿਸ ਨੂੰ ਮੋਗਾ ਦੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਗੱਡੀ ਤੇਜ਼ ਰਫਤਾਰ ਨਾਲ ਜਾ ਰਹੀ ਸੀ, ਜਿਸ ਨਾਲ ਉਸ ਦਾ ਸੰਤੁਲਨ ਵਿਗੜ ਗਿਆ ਤੇ ਗੱਡੀ ਪੁਲ ਤੋਂ ਹੇਠਾਂ ਖੇਤਾਂ ਵਿੱਚ ਜਾ ਡਿੱਗੀ। ਹਾਦਸੇ ਤੋਂ ਤੁਰੰਤ ਬਾਅਦ ਘਟਨਾ ਵਾਲੀ ਥਾਂ ‘ਤੇ ਮੌਜੂਦ ਲੋਕਾਂ ਨੇ ਐਂਬੂਲੈਂਸ 108 ਅਤੇ ਪੁਲਿਸ ਕੰਟਰੋਲ ਰੂਮ ‘ਤੇ ਸੂਚਨਾ ਦਿੱਤੀ। ਘਟਨਾ ਦੀ ਜਾਣਕਾਰੀ ਮਿਲਣ ਦੇ ਕੁਝ ਦੇਰ ਬਾਅਦ ਹੀ ਮੌਕੇ ‘ਤੇ ਥਾਣਾ ਲਾਡੋਵਾਲ ਦੀ ਪੁਲਿਸ ਪਹੁੰਚੀ।
ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰ ਵਿੱਚ ਸਵਾਲ ਲੋਕਾਂ ਨੂੰ ਬਾਹਰ ਕੱਢਿਆ। ਮਰਨ ਵਾਲੇ ਵਰਨਾ ਕਾਰ ਵਿੱਚ ਸਵਾਰ ਸਨ। ਹਾਦਸੇ ਵਾਲੀ ਗੱਡੀ ਪਿੱਛੇ ਦੋ ਹੋਰ ਗੱਡੀਆਂ ਆ ਰਹੀਆਂ ਸਨ। ਮਿਲੀ ਜਾਣਕਾਰੀ ਮੁਤਾਬਕ ਮਰਨ ਵਾਲੇ ਮੋਗਾ ਭਿੰਡਰ ਕਲਾਂ ਦੇ ਰਹਿਣ ਵਾਲੇ ਸਨ। ਮਰਨ ਵਾਲਿਆਂ ਵਿੱਚ ਪਿੰਕ ਪ੍ਰੀਤ ਸਿੰਘ, ਅਤੇ ਸੱਸ ਤੇ ਨੂੰਹ ਕੁਲਵਿੰਦਰ ਕੌਰ ਤੇ ਰਣਜੀਤ ਕੌਰ ਸਨ। ਗੱਡੀ ਨੂੰ ਪਿੰਕ ਪ੍ਰੀਤ ਚਲਾ ਰਿਹਾ ਸੀ।
ਇਹ ਵੀ ਪੜ੍ਹੋ : ਕਾਂਗਰਸ ਪ੍ਰਧਾਨ ਬਣਨ ਨੂੰ ਲੈ ਕੇ ਸਸਪੈਂਸ, ਪਹਿਲੀ ਵਾਰ ਰਾਹੁਲ ਗਾਂਧੀ ਨੇ ਦਿੱਤਾ ਜਵਾਬ
ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਰਜਿੰਦਰ ਸਿੰਘ ਨੇ ਦੱਸਿਆ ਕਿ ਇਹ ਪਰਿਵਾਰ ਆਪਣੇ ਪੁੱਤਰ ਦਾ ਸ਼ਗਣ ਪਾਉਣ ਲਈ ਨਵਾਂਸ਼ਹਿਰ ਜਾ ਰਹੇ ਸਨ, ਜਿਸ ਗੱਡੀ ਦਾ ਐਕਸੀਡੈਂਟ ਹੋਇਆ ਇਸ ਕਾਰ ਵਿੱਚ ਸ਼ਗਨ ਵਾਲੇ ਮੁੰਡੇ ਦਾ ਦੋਸਤ, ਮਾਂ, ਦਾਦੀ ਤੇ ਦਾਦਾ ਬੈਠੇ ਸਨ। ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ।
ਲਾਸ਼ਾਂ ਦਾ ਪੋਸਟਮਾਰਟਮ ਕਰਕੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਜਾਏਗਾ। ਦੱਸਿਆ ਜਾ ਰਿਹਾ ਹੈ ਕਿ ਵਰਨਾ ਕਾਰ ਪਿੱਛੇ ਹੀ ਸ਼ਗਨ ਵਾਲਾ ਮੁੰਡਾ ਵੀ ਕਾਰ ਸਫਾਰੀ ਵਿੱਚ ਆ ਰਿਹਾ ਸੀ। ਉਹ ਕਾਰ ਵੀ ਰੇਲਿੰਗ ਵਿੱਚ ਲੱਗੀ, ਜਿਸ ਨਾਲ ਨੁਕਸਾਨੀ ਗਈ।
ਵੀਡੀਓ ਲਈ ਕਲਿੱਕ ਕਰੋ -: