ਖੰਨਾ ਪੁਲਿਸ ਨੇ ਕੋਰੋਨਾ ਮਰੀਜ਼ ਦੇ ਪਰਿਵਾਰ ਵਾਲਿਆਂ ਤੋਂ ਤਿੰਨ ਗੁਣਾ ਵਾਧੂ ਬਿੱਲ ਵਸੂਲਣ ਦੇ ਦੋਸ਼ ਹੇਠ ਇੱਕ ਨਿੱਜੀ ਹਸਪਤਾਲ ’ਤੇ ਮਾਮਲਾ ਦਰਜ ਕੀਤਾ ਹੈ। ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਇੰਨਾ ਵਾਧੂ ਬਿੱਲ ਆਉਣ ਕਰਕੇ ਉਨ੍ਹਾਂ ਨੂੰ ਮਰੀਜ਼ ਨੂੰ ਹਸਪਤਾਲ ਤੋਂ ਛੁੱਟੀ ਦਿਵਾਉਣੀ ਪਈ, ਜਿਸ ਤੋਂ ਬਾਅਦ ਘਰ ਲਿਜਾ ਕੇ ਮਰੀਜ਼ ਦੀ ਮੌਤ ਹੋ ਗਈ।
ਮਹਾਮਾਰੀ ਕਾਰਨ ਜਾਨ ਗੁਆਉਣ ਵਾਲ ਅਸ਼ਵਨੀ ਵਰਮਾ ਦੇ ਬੇਟੇ ਨੇ ਜੈਨ ਮਲਟੀਸਪੈਸ਼ਲਿਟੀ ਹਸਪਤਾਲ ਦੇ ਪ੍ਰਬੰਧਕਾਂ ਖਿਲਾਫ ਕੇਸ ਦਰਜ ਕਰਵਾਇਆ ਹੈ, ਜਿਸ ਤੋਂ ਬਾਅਦ ਜਾਂਚ ਰਿਪੋਰਟ ਵਿੱਚ ਡੀਸੀ ਵਰਿੰਦਰ ਸ਼ਰਮਾ ਦੁਆਰਾ ਬਣਾਈ ਕਮੇਟੀ ਨੇ ਹਸਪਤਾਲ ਪ੍ਰਸ਼ਾਸਨ ਨੂੰ ਦੋਸ਼ੀ ਮੰਨਿਆ।
ਮਿਲੀ ਜਾਣਕਾਰੀ ਮੁਤਾਬਕ ਸ਼ਿਕਾਇਤਕਰਤਾ ਸਾਗਰ ਦਾ ਪਿਤਾ ਅਸ਼ਵਨੀ ਕੋਰੋਨਾ ਪਾਜ਼ੀਟਿਵ ਸੀ। ਉਸਨੂੰ 2 ਮਈ ਨੂੰ ਯਮੁਨਾਨਗਰ ਤੋਂ ਖੰਨਾ ਦੇ ਜੈਨ ਮਲਟੀਸਪੈਸ਼ਲਿਟੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਨੇ ਉਸ ਨੂੰ 14 ਮਈ ਨੂੰ 8 ਲੱਖ 45 ਹਜ਼ਾਰ 62 ਰੁਪਏ ਦਾ ਬਿੱਲ ਸੌਂਪਿਆ। ਸਾਗਰ ਨੇ ਆਪਣੀ ਪਤਨੀ ਦੇ ਗਹਿਣੇ ਵੇਚ ਕੇ 4 ਲੱਖ 8 ਹਜ਼ਾਰ 70 ਰੁਪਏ ਜਮ੍ਹਾ ਕਰਵਾਏ।
ਜਦੋਂ ਹਸਪਤਾਲ ਨੇ ਬਾਕੀ ਪੈਸੇ ਦੀ ਮੰਗ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਹੁਣ ਸਿਰਫ 1 ਲੱਖ ਰੁਪਏ ਜਮ੍ਹਾ ਕਰਵਾ ਸਕਦੇ ਹਨ ਜੋ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਤੋਂ ਉਧਾਰ ਲਿਆ ਹੈ। ਜਾਂਚ ਕਮੇਟੀ ਦੀ ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ ਕਿ ਜਦੋਂ ਹਸਪਤਾਲ ਨੂੰ 8 ਲੱਖ 45 ਹਜ਼ਾਰ 62 ਰੁਪਏ ਦੇ ਬਿੱਲ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੂੰ ਸਪੱਸ਼ਟ ਕੀਤਾ ਗਿਆ ਕਿ ਕਲੇਰੀਕਲ ਗਲਤੀ ਕਰਕੇ ਇੰਨਾ ਬਿੱਲ ਬਣ ਗਿਆ। ਹਾਲਾਂਕਿ, ਹਸਪਤਾਲ ਪ੍ਰਸ਼ਾਸਨ ਵੀ ਆਪਣੀ ਕਲਾਕਾਰੀ ਵਿੱਚ ਫਸ ਗਿਆ।
ਇਹ ਵੀ ਪੜ੍ਹੋ : ਟੀਕਾ ਨਿਰਮਾਤਾ ‘ਮੌਡਰਨਾ’ ਨੇ ਪੰਜਾਬ ਨੂੰ ਸਿੱਧੇ ਟੀਕੇ ਭੇਜਣ ਤੋਂ ਕੀਤੀ ਨਾਂਹ, ਆਖੀ ਇਹ ਗੱਲ
18 ਮਈ ਨੂੰ ਦਿੱਤੀ ਗਈ ਜਾਂਚ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ 16 ਹਜ਼ਾਰ 500 ਰੁਪਏ ਪ੍ਰਤੀ ਦਿਨ ਵੈਂਟੀਲੇਟਰ ਖਰਚਿਆਂ ਤੇ ਹੋਰ ਖਰਚਿਆਂ ਇਲਾਵਾ ਮਰੀਜ਼ ਨੂੰ 2 ਲੱਖ 35 ਹਜ਼ਾਰ 450 ਰੁਪਏ ਦਾ ਬਿੱਲ ਦੇਣਾ ਚਾਹੀਦਾ ਸੀ। ਜੇ ਬਿੱਲ 8 ਲੱਖ 56 ਹਜ਼ਾਰ 62 ਰੁਪਏ ਹੈ, ਤਾਂ ਮਰੀਜ਼ ਤੋਂ 3.58 ਗੁਣਾ ਮੁਨਾਫਾ ਦਾ ਬਿੱਲ ਲਿਆ ਗਿਆ ਹੈ। ਜੋ ਗੈਰ ਕਾਨੂੰਨੀ ਹੈ। ਇਸ ਤਰ੍ਹਾਂ ਕਮੇਟੀ ਨੇ ਹਸਪਤਾਲ ਪ੍ਰਸ਼ਾਸਨ ਖ਼ਿਲਾਫ਼ ਕੇਸ ਦਰਜ ਕਰਨ ਦੀ ਸਿਫਾਰਿਸ਼ ਕੀਤੀ।