ਰਾਜਸਥਾਨ ਦੇ ਬਾਂਸਵਾੜਾ ਜ਼ਿਲ੍ਹੇ ‘ਚ ਬੇਰਹਿਮ ਪਤੀ ਵੱਲੋਂ ਪਤਨੀ ‘ਤੇ ਤਸ਼ੱਦਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਵੀਡੀਓ ਵਾਇਰਲ ਹੋਇਆ ਜਿਸ ਵਿੱਚ ਔਰਤ ਨੂੰ ਦਰੱਖਤ ਨਾਲ ਬੰਨ੍ਹ ਕੇ ਘੰਟਿਆਂ ਤੱਕ ਬੰਧਕ ਬਣਾਇਆ ਗਿਆ। ਬੇਰਹਿਮ ਪਤੀ ਨੇ ਪਤਨੀ ‘ਤੇ ਵੀ ਡਾਂਗਾਂ ਵੀ ਵਰ੍ਹਾਈਆਂ। ਔਰਤ ਦਾ ਕਸੂਰ ਸਿਰਫ਼ ਇਹ ਸੀ ਕਿ ਉਸ ਨੇ ਇੱਕ ਮਰਦ ਦੋਸਤ ਤੋਂ ਲਿਫ਼ਟ ਲਈ ਸੀ। ਇਸ ਤੋਂ ਗੁੱਸੇ ‘ਚ ਆ ਕੇ ਪਤੀ ਨੇ ਔਰਤ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਹ ਪੂਰੀ ਘਟਨਾ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀ ਹੈ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਪਤੀ ਸਣੇ 5 ਲੋਕਾਂ ਨੂੰ ਹਿਰਾਸਤ ‘ਚ ਲਿਆ ਹੈ।
ਘਟਨਾ ਬਾਂਸਵਾੜਾ ਜ਼ਿਲ੍ਹੇ ਦੇ ਘਾਟੋਲ ਸਰਕਲ ਦੀ ਹੈ। ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕੁਝ ਲੋਕ ਨੌਜਵਾਨ ਅਤੇ ਲੜਕੀ ਨੂੰ ਦਰੱਖਤ ਨਾਲ ਬੰਨ੍ਹ ਕੇ ਬੇਰਹਿਮੀ ਨਾਲ ਕੁੱਟਮਾਰ ਕਰ ਰਹੇ ਹਨ। ਵੀਡੀਓ ਵਾਇਰਲ ਹੋਣ ‘ਤੇ ਪੁਲਿਸ ਹਰਕਤ ‘ਚ ਆ ਗਈ। ਐੱਸ.ਪੀ. ਰਾਜੇਸ਼ ਕੁਮਾਰ ਮੀਨਾ ਨੇ ਘਾਟੋਲ ਦੇ ਡੀਐਸਪੀ ਕੈਲਾਸ਼ ਚੰਦਰ ਅਤੇ ਐਸਐਚਓ ਕਰਮਵੀਰ ਸਿੰਘ ਨੂੰ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ : ਹੌਂਸਲੇ ਨੂੰ ਸਲਾਮ, ਜੂਸ ਮਸ਼ੀਨ ‘ਚ ਪਿਸ ਗਏ ਦੋਵੇਂ ਹੱਥ, ਕੂਹਣੀਆਂ ਨਾਲ ਪੇਪਰ ਲਿਖ ਬਣਿਆ ਵਕੀਲ
ਇਸ ਤੋਂ ਬਾਅਦ ਰਾਤ ਕਰੀਬ 2 ਵਜੇ ਪਤੀ-ਪਤਨੀ ਦੀ ਪਛਾਣ ਹੋਈ। ਪੀੜਤਾ ਨੇ ਰਾਤ ਨੂੰ ਹੀ ਐਫਆਈਆਰ ਦਰਜ ਕਰਵਾਈ। ਘਾਟੋਲ ਦੇ ਡੀਐਸਪੀ ਕੈਲਾਸ਼ਚੰਦਰ ਬੋਰੀਵਾਲ ਨੇ ਦੱਸਿਆ ਕਿ ਔਰਤ ਦੇ ਸਹੁਰੇ ਪਿੰਡ ਹੀਰੋ ਵਿੱਚ ਹਨ ਪਰ ਸ਼ੁੱਕਰਵਾਰ ਨੂੰ ਉਹ ਕਿਸੇ ਕੰਮ ਲਈ ਘਾਟੋਲ ਸ਼ਹਿਰ ਗਈ ਹੋਈ ਸੀ।
ਇਸ ਦੌਰਾਨ ਰਸਤੇ ਵਿਚ ਉਸ ਦੀ ਮੁਲਾਕਾਤ ਉਸ ਦੇ ਦੋਸਤ ਦੇਵੀ ਲਾਲ ਮੈਦਾ ਨਾਲ ਹੋਈ। ਇਸ ਲਈ ਔਰਤ ਨੇ ਉਸ ਨੂੰ ਆਪਣੀ ਮਾਸੀ ਦੀ ਸੱਸ ਦੇ ਘਰ ਮੁੜਾਸੇਲ ਛੱਡਣ ਲਈ ਕਿਹਾ। ਡਰਾਈਵਰ ਦੇਵੀ ਲਾਲ ਨੇ ਉਸ ਨੂੰ ਉਸ ਦੀ ਮਾਸੀ ਦੇ ਘਰ ਛੱਡ ਦਿੱਤਾ। ਪਰ ਜਿਵੇਂ ਹੀ ਔਰਤ ਉੱਥੇ ਪਹੁੰਚੀ ਤਾਂ ਉਸਦੀ ਮਾਸੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਸ਼ੱਕ ਦੇ ਅਧਾਰ ‘ਤੇ ਔਰਤ ਅਤੇ ਉਸਦੇ ਦੋਸਤ ਨੂੰ ਬੰਧਕ ਬਣਾ ਲਿਆ ਅਤੇ ਉਸਦੇ ਪਤੀ ਨੂੰ ਬੁਲਾ ਲਿਆ। ਸ਼ਿਕਾਇਤ ਮੁਤਾਬਕ ਪਤੀ ਮਹਾਵੀਰ ਦੇ ਲੜਕਿਆਂ, ਜੇਠ ਕਮਲੇਸ਼, ਜੇਠਾਣੀ ਸੁੰਕਾ ਅਤੇ ਮਾਮਾ ਸਹੁਰੇ ਦੇ ਮੁੰਡਿਆਂ ਨੇ ਡੰਡਿਆਂ ਅਤੇ ਜੁੱਤੀਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਔਰਤ ਨੂੰ ਸੱਤ ਘੰਟੇ ਤੱਕ ਦਰੱਖਤ ਨਾਲ ਬੰਨ੍ਹ ਕੇ ਰੱਖਿਆ ਗਿਆ। ਇਸ ਪੂਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ। ਔਰਤ ਦੇ ਪਤੀ ਸਮੇਤ 5 ਲੋਕਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।