ਪੰਜਾਬ ‘ਚ ਮਾਨਸੂਨ ਦੀ ਬਰਸਾਤ ਜਾਰੀ ਹੈ। ਮੰਗਲਵਾਰ ਨੂੰ ਵੀ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ। ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਗੁਰਦਾਸਪੁਰ ਵਿੱਚ 36 ਮਿਲੀਮੀਟਰ, ਐਸਬੀਐਸ ਨਗਰ ਵਿੱਚ 14 ਮਿਲੀਮੀਟਰ, ਰੋਪੜ ਵਿੱਚ 14 ਮਿਲੀਮੀਟਰ, ਫਤਿਹਗੜ੍ਹ ਸਾਹਿਬ ਵਿੱਚ 26 ਮਿਲੀਮੀਟਰ, ਪਟਿਆਲਾ ਵਿੱਚ 5.2 ਮਿਲੀਮੀਟਰ, ਚੰਡੀਗੜ੍ਹ ਵਿੱਚ 1.1 ਮਿਲੀਮੀਟਰ, ਪਠਾਨਕੋਟ ਵਿੱਚ 27.2 ਮਿਲੀਮੀਟਰ ਅਤੇ ਪਠਾਨਕੋਟ ਵਿੱਚ 27.2 ਮਿਲੀਮੀਟਰ ਤੇ ਲੁਧਿਆਣਾ ਵਿੱਚ 18.6 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ।
ਮੀਂਹ ਵਾਲੇ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 32 ਤੋਂ 34 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ। ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਤਾਪਮਾਨ 36 ਤੋਂ 38 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਗਿਆ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਮਾਨਸੂਨ ਦੇ ਮੱਧ ਵਿਚ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਹਾਲਾਂਕਿ ਇਸ ਦਾ ਅਸਰ ਜ਼ਿਆਦਾ ਨਹੀਂ ਹੋਵੇਗਾ। ਇਸ ਕਾਰਨ 26 ਅਗਸਤ ਤੱਕ ਪੰਜਾਬ ‘ਚ ਕੁਝ ਥਾਵਾਂ ‘ਤੇ ਬੱਦਲ ਛਾਏ ਰਹਿਣ, ਬਾਰਸ਼, ਗਰਜ ਨਾਲ ਛਿੜਕਾਅ ਅਤੇ ਆਮ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਉਥੇ ਹੀ ਹਿਮਾਚਲ ‘ਚ ਮੌਸਮ ਵਿਭਾਗ ਨੇ 8 ਜ਼ਿਲਿਆਂ ‘ਚ ਅਗਲੇ ਤਿੰਨ ਭਾਰੀ ਬਾਰਿਸ਼ਾਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਮੀਂਹ ਕਾਰਨ ਵਿੱਦਿਅਕ ਅਦਾਰਿਆਂ ਵਿੱਚ ਦੋ ਦਿਨ ਛੁੱਟੀ ਰਹੇਗੀ। ਇੱਥੇ ਬੀਬੀਐਮਬੀ ਨੇ ਵੀ ਹੜ੍ਹ ਦੇ ਸੰਭਾਵਿਤ ਖ਼ਤਰੇ ਨੂੰ ਲੈ ਕੇ ਨਦੀ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਡੀਸੀਜ਼ ਨੂੰ ਅਲਰਟ ਜਾਰੀ ਕੀਤਾ ਹੈ।
ਹਾਲਾਂਕਿ ਮੰਗਲਵਾਰ ਨੂੰ ਜਲੰਧਰ, ਨਵਾਂਸ਼ਹਿਰ, ਪਠਾਨਕੋਟ, ਹੁਸ਼ਿਆਰਪੁਰ ‘ਚ ਪਏ ਮੀਂਹ ਨੇ ਲੋਕਾਂ ਨੂੰ ਭਾਰੀ ਹੁੰਮਸ ਤੋਂ ਰਾਹਤ ਦਿੱਤੀ ਹੈ। ਫਾਜ਼ਿਲਕਾ ਦੇ ਪਿੰਡ ਝਿੰਗੜ ਭੈਣੀ ਵਿੱਚ ਲੋਕਾਂ ਦੀ ਮਦਦ ਲਈ ਗਏ ਰੋਹਿਤ ਕੁਮਾਰ, ਨਿੱਕਾ ਰਾਮ ਅਤੇ ਅਮਰਜੀਤ ਸਿੰਘ ਤੇਜ਼ ਵਹਾਅ੍ ਕਾਰਨ ਸਤਲੁਜ ਵਿੱਚ ਰੁੜ੍ਹ ਗਏ। ਰੋਹਿਤ ਅਤੇ ਨਿੱਕਾ ਨੂੰ ਬਚਾ ਲਿਆ ਗਿਆ, ਜਦਕਿ ਅਮਰਜੀਤ ਦੀ ਮ੍ਰਿਤਕ ਦੇਹ ਮੰਗਲਵਾਰ ਨੂੰ ਮਿਲੀ। ਫਾਜ਼ਿਲਕਾ ਦੇ ਰਾਜ ਸਿੰਘ ਦੀ ਲਾਸ਼ ਵੀ ਦਰਿਆ ‘ਚੋਂ ਬਰਾਮਦ ਹੋਈ ਹੈ।
ਇਹ ਵੀ ਪੜ੍ਹੋ : CM ਭਗਵੰਤ ਮਾਨ ਦਾ ਭਰੋਸਾ, UPSC ਦਾ ਪਹਿਲਾ ਟ੍ਰੇਨਿੰਗ ਸੈਂਟਰ ਮੋਗਾ ‘ਚ ਖੋਲ੍ਹਿਆ ਜਾਵੇਗਾ
ਦੂਜੇ ਪਾਸੇ, ਭਾਰਤੀ ਮੌਸਮ ਵਿਭਾਗ ਨੇ ਮੰਗਲਵਾਰ ਨੂੰ ਉੱਤਰਾਖੰਡ, ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਚਾਰ ਦਿਨਾਂ ਤੱਕ ਭਾਰੀ ਬਾਰਿਸ਼ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ।
ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨਾਂ ਤੱਕ ਮਾਝੇ ਦੇ ਦੋਆਬਾ ਦੇ ਪਹਾੜਾਂ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ। ਮੌਸਮ ਵਿੱਚ ਹੁੰਮਸ ਕਾਰਨ ਗਰਮੀ ਦਾ ਕਹਿਰ ਜਾਰੀ ਰਹੇਗਾ। ਮਾਲਵੇ ਦੇ ਜ਼ਿਆਦਾਤਰ ਹਿੱਸੇ ਸੁੱਕੇ ਰਹਿਣਗੇ।
ਵੀਡੀਓ ਲਈ ਕਲਿੱਕ ਕਰੋ -: