ਹੁਸ਼ਿਆਰਪੁਰ ਅਤੇ ਸਬ-ਡਵੀਜ਼ਨ ਗੜ੍ਹਸ਼ੰਕਰ ਅਧੀਨ ਪੈਂਦੇ ਸਰਕਾਰੀ ਐਲੀਮੈਂਟਰੀ ਸਕੂਲ ਦੀਨੋਵਾਲ ਖੁਰਦ ਵਿੱਚ ਪੜ੍ਹਨ ਲਈ ਆਏ ਬੱਚਿਆਂ ਵੱਲੋਂ ਸਕੂਲ ਵਿੱਚ ਬਣੇ ਟਾਇਲਟ ਦੀ ਸਫ਼ਾਈ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸਕੂਲ ‘ਚ ਪਖਾਨੇ ਦੀ ਸਫ਼ਾਈ ਕਰਦੇ ਬੱਚਿਆਂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖਦਿਆਂ ਸਿੱਖਿਆ ਵਿਭਾਗ ‘ਚ ਹੜਕੰਪ ਮਚ ਗਿਆ ਹੈ ਅਤੇ ਸਕੂਲ ‘ਚ ਤਾਇਨਾਤ ਅਧਿਆਪਕਾਂ ਨੂੰ ਤਲਬ ਕੀਤਾ ਗਿਆ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਸਕੂਲ ‘ਚ ਪੜ੍ਹਨ ਲਈ ਗਏ ਬੱਚੇ ਹੱਥਾਂ ‘ਚ ਪਾਣੀ ਦੀਆਂ ਬਾਲਟੀਆਂ ਅਤੇ ਵਾਈਪਰ ਲੈ ਕੇ ਸਕੂਲ ਦੇ ਟਾਇਲਟ ਦੀ ਸਫਾਈ ਕਰ ਰਹੇ ਹਨ। ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਉਣ ਦੀ ਬਜਾਏ ਗੰਦੇ ਟਾਇਲਟ ਦੀ ਸਫ਼ਾਈ ਕਰਵਾਉਣ ਨੂੰ ਲੈ ਕੇ ਮਾਪੇ ਵੀ ਗੁੱਸੇ ਵਿੱਚ ਹਨ।
ਵਾਇਰਲ ਹੋਈ ਵੀਡੀਓ ਸਬੰਧੀ ਜਦੋਂ ਸਕੂਲ ਅਧਿਆਪਕਾ ਹਰਜਿੰਦਰ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਸਫਾਈ ਦਿੰਦਿਆਂ ਕਿਹਾ ਕਿ ਸਕੂਲ ਵਿੱਚ ਸਫ਼ਾਈ ਮੁਹਿੰਮ ਚਲਾਈ ਗਈ ਹੈ। ਇਹੀ ਕਾਰਨ ਹੈ ਕਿ ਬੱਚੇ ਸਫ਼ਾਈ ਵਿੱਚ ਰੁੱਝੇ ਹੋਏ ਸਨ।
ਪਿੰਡ ਦੇ ਹੀ ਰਹਿਣ ਵਾਲੇ ਇੱਕ ਬੱਚੀ ਦੇ ਪਿਤਾ ਦਰਬਾਰਾ ਸਿੰਘ ਨੇ ਸਬੰਧਤ ਅਧਿਆਪਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਉਸ ਦੀ ਲੜਕੀ ਵੀ ਚੌਥੀ ਜਮਾਤ ਵਿੱਚ ਪੜ੍ਹਦੀ ਹੈ। ਵਾਇਰਲ ਵੀਡੀਓ ‘ਚ ਉਸ ਦੀ ਧੀ ਤਾਂ ਨਜ਼ਰ ਨਹੀਂ ਆ ਰਹੀ ਪਰ ਧੀ ਨੇ ਦੱਸਿਆ ਕਿ ਉਹ ਅੰਦਰ ਸਫਾਈ ਕਰ ਰਹੀ ਸੀ। ਇਸ ਦੀ ਸ਼ਿਕਾਇਤ ਸੀ.ਐਮ ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਬੈਂਸ, ਜ਼ਿਲ੍ਹਾ ਕੁਲੈਕਟਰ ਅਤੇ ਬਸਤੀ ਸੈਨਸੀਆ ਦੇ ਸਰਪੰਚ ਅਤੇ ਨੰਬਰਦਾਰ ਜਤਿੰਦਰ ਜੋਤੀ ਨੂੰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਦਲੇਰ ਮਹਿੰਦੀ ਪਟਿਆਲਾ ਜੇਲ੍ਹ ਤੋਂ ਆਏ ਬਾਹਰ, ਕਰੀਬੀ ਦੋਸਤ ਸ਼ਾਂਡਿਲਯ ਨੇ ਪਹੁੰਚ ਕੇ ਕੀਤਾ ਸਨਮਾਨਤ
ਮਾਪਿਆਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸਕੂਲ ਭੇਜਦੇ ਹਾਂ, ਟਾਇਲਟ ਸਾਫ਼ ਕਰਨ ਲਈ ਨਹੀਂ। ਟਾਇਲਟ ਦੀ ਸਫਾਈ ਕਰਵਾਉਣ ਵਾਲੇ ਟੀਚਰ ਨੂੰ ਤੁਰੰਤ ਪ੍ਰਭਾਵ ਨਾਲ ਹਟਾਇਆ ਜਾਵੇ। ਪੁੱਛਣ ’ਤੇ ਸਕੂਲ ਦੇ ਮੁੱਖ ਅਧਿਆਪਕ ਦਿਲਬਾਗ ਸਿੰਘ ਨੇ ਦੱਸਿਆ ਕਿ ਉਹ ਛੁੱਟੀ ’ਤੇ ਸਨ। ਸਕੂਲ ਵਿੱਚ ਮੌਜੂਦ ਦੋ ਅਧਿਆਪਕਾਂ ਨੇ ਦੱਸਿਆ ਕਿ ਉਹ ਵੀ ਨਾਲ ਸਫਾਈ ਕਰ ਰਹੇ ਸਨ ਪਰ ਵਾਇਰਲ ਵੀਡੀਓ ਵਿੱਚ ਉਹ ਨਾਲ ਨਹੀਂ ਦਿਖਾਈ ਦਿੱਤੇ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਜਦੋਂ ਉਨ੍ਹਾਂ ਦੇ ਨਾਲ ਨਾ ਹੋਣ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਟਾਇਲਟ ਦੇ ਅੰਦਰ ਸਫਾਈ ਕਰ ਰਹੀ ਸੀ। ਇਹ ਸਾਰੇ ਕੰਮ ਸਵੱਛਤਾ ਪਖਵਾੜਾ ਤਹਿਤ ਚੱਲ ਰਹੇ ਸਨ। ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਗੌਤਮ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਵੀ ਆ ਗਿਆ ਹੈ। ਅਧਿਆਪਕਾਂ ਤੋਂ ਜਵਾਬ ਮੰਗੇ ਜਾ ਰਹੇ ਹਨ। ਅਧਿਆਪਕਾਂ ਖ਼ਿਲਾਫ਼ ਕਾਰਵਾਈ ਕਰਨ ਲਈ ਉੱਚ ਅਧਿਕਾਰੀਆਂ ਨੂੰ ਵੀ ਲਿਖਿਆ ਜਾਵੇਗਾ।