ਸਿੱਧੂ ਮੂਸੇਵਾਲਾ ਦੇ SYL ਗਾਣੇ ਮਗਰੋਂ ਕਿਸਾਨਾਂ ਦੀ ਹਿਮਾਇਤ ਕਰਨ ਵਾਲਾ ‘ਟਰੈਟਰ ਟੂ ਟਵਿੱਟਰ’ (Tractor2twitr) ਅਕਾਊਂਟ ਬੰਦ ਕਰ ਦਿੱਤਾ ਗਿਆ ਹੈ। ਭਾਰਤ ਵਿੱਚ ਇਸ ਅਕਾਊਂਟ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਕਿਸਾਨ ਅੰਦੋਲਨ ਵੇਲੇ ਇਸ ਅਕਾਊਂਟ ਨੇ ਵੱਡੀ ਭੂਮਿਕਾ ਨਿਭਾਈ ਸੀ।
ਇਸ ਹੈਂਡਲ ਤੋਂ ਕਿਸਾਨੀ ਅੰਦੋਲਨ ਨੂੰ ਲੈ ਕੇ ਟਵੀਟ ਕੀਤੇ ਜਾਂਦੇ ਸਨ। ਕਿਸਾਨੀ ਤੇ ਕਿਸਾਨ ਅੰਦੋਲਨ ਨੂੰ ਲੈ ਕੇ ਟਵਿੱਟਰ ਟ੍ਰੈਂਡ ਕਰਵਾਏ ਜਾਂਦੇ ਸਨ। ਦੱਸਿਆ ਗਿਆ ਹੈ ਕਿ ਕਿਸੇ ਲੀਗਲ ਡਿਮਾਂਡ ਕਰਕੇ ਇਸ ਅਕਾਊਂਟ ਨੂੰ ਸਸਪੈਂਡ ਕੀਤਾ ਗਿਆ ਹੈ।
ਇਹ ਅਕਾਊਂਟ ਕਿਸਾਨ ਅੰਦੋਲਨ ਵੇਲੇ ਹੀ ਕਿਸਾਨਾਂ ਦੀ ਹਿਮਾਇਤ ਕਰਨ ਵਾਸਤੇ ਬਣਾਇਆ ਗਿਆ ਸੀ। ਇਸ ਅਕਾਊਂਟ ਰਾਹੀਂ ਬਹੁਤ ਸਾਰੇ ਕਿਸਾਨ ਟਵਿੱਟਰ ਦੇ ਨਾਲ ਜੁੜੇ ਸਨ। ਉਨ੍ਹਾਂ ਨੂੰ ਕੋਈ ਟਰੈਂਡ ਦੇ ਕੇ ਟਵਿਟਰ ਕਰਵਾਇਆ ਜਾਂਦਾ ਸੀ।
ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਇਸ ‘ਤੇ ਕਿਹਾ ਕਿ ਕੇਂਦਰ ਸਰਕਾਰ ਦੇ ਕਹਿਣ ‘ਤੇ ਇਹ ਅਕਾਊਂਟ ਬੰਦ ਕਰ ਦਿੱਤਾ ਗਿਆ ਹੈ, ਇਹ ਬਹੁਤ ਸ਼ਰਮਨਾਕ ਹੈ… ਤੁਸੀਂ ਬੋਲਣ ਦੀ ਆਜ਼ਾਦੀ ਦੇ ਖਿਲਾਫ ਕੰਮ ਕਰ ਰਹੇ ਹੋ।
ਕਿਸਾਨ ਆਗੂ ਡਾ. ਦਰਸ਼ਨਪਾਲ ਨੇ ਵੀ ਟਵਿੱਟਰ ‘ਤੇ ਇਸ ਅਕਾਊਂਟ ਨੂੰ ਬਹਾਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਟਰੈਕਟਰ ਟੂ ਟਵਿੱਟਰ ਨੇ ਸਿਰਫ ਕਿਸਾਨਾਂ ਦੀ ਆਵਾਜ਼ ਬੁਲੰਦ ਕੀਤੀ ਹੈ, ਕੋਈ ਵੀ ਅਜਿਹੀ ਪੋਸਟ ਨਹੀਂ ਵੇਖੀ ਜਿਸ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਮਾਹੌਲ ਖ਼ਰਾਬ ਹੋਵੇ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਦੱਸ ਦੇਈਏ ਕਿ ਬੀਤੇ ਦਿਨ ਸਿੱਧੂ ਮੂਸੇਵਾਲਾ ਦਾ SYL ਗਾਣਾ ਯੂਟਿਊਬ ਤੋਂ ਹਟਾ ਦਿੱਤਾ ਗਿਆ ਸੀ। ਇਸ ਦਾ ਕਾਰਨ ਵੀ ਸਰਕਾਰ ਤੋਂ ਲੀਗਲ ਸ਼ਿਕਾਇਤ ਦੱਸਿਆ ਗਿਆ ਸੀ। ਇਹ ਗਾਣਾ ਮੂਸੇਵਾਲਾ ਦੀ ਮੌਤ ਤੋਂ 26 ਦਿਨ ਬਾਅਦ ਰਿਲੀਜ਼ ਕੀਤਾ ਗਿਆ ਪਹਿਲਾ ਗਾਣਾ ਸੀ। ਯੂਟਿਊਬ ‘ਤੇ ਇਹ ਗਾਣਾ ਨੰਬਰ ਵਨ ‘ਤੇ ਟ੍ਰੈਂਡ ਕਰ ਰਿਹਾ ਸੀ।