ਜਲੰਧਰ : ਪੰਜਾਬ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਤੋਂ ਰੋਡ ਸੇਫਟੀ ਲਈ ਤਾਇਨਾਤ ਟਰੈਫਿਕ ਐਡਵਾਈਜ਼ਰ ਨੂੰ ਹਟਾ ਦਿੱਤੇ ਹਨ। ਇਸ ਨਾਲ ਇਕ ਪਾਸੇ ਟਰੈਫਿਕ ਪੁਲਿਸ ’ਤੇ ਵਾਧੂ ਭਾਰ ਪਾ ਦਿੱਤਾ ਗਿਆ ਹੈ। ਦੂਜੇ ਪਾਸੇ ਹੁਣ ਦੇਸੀ ਜੁਗਾੜ ਨਾਲ ਬਲੈਕ ਸਪਾਟ ਪੁਆਇੰਟਸ ਤੈਅ ਕੀਤੇ ਜਾ ਰਹੇ ਹਨ। ਟਰੈਫਿਕ ਐਡਵਾਈਜ਼ਰ ਵਾਹਨ ਚਾਲਕਾਂ ਦੀ ਸੁਰੱਖਿਆ ਲਈ ਕਾਫੀ ਮਹੱਤਵਪੂਰਨ ਮੰਨਿਆ ਜਾਂਦਾ ਸੀ ਕਿਉਂਕਿ ਰੋਡ ’ਤੇ ਹੋਣ ਵਾਲੇ ਹਾਦਸਿਆਂ ਨੂੰ ਲੈ ਕੇ ਉਹੀ ਟੈਕਨੀਕਲ ਢੰਗ ਨਾਲ ਰਿਪੋਰਟ ਤਿਆਰ ਕਰਦੇ ਸਨ, ਜਿਸ ਤੋਂ ਬਾਅਦ ਐਕਸੀਡੈਂਟ ਦੇ ਕਾਰਨ ਜਾਣ ਕੇ ਉਕਤ ਪੁਆਇੰਟਸ ’ਤੇ ਸੁਰੱਖਿਆ ਦੇ ਪ੍ਰਬੰਧ ਵਧਾਏ ਜਾਂਦੇ ਸਨ। ਇਸ ਸਮੇਂ ਕਿਸੇ ਵੀ ਜ਼ਿਲ੍ਹੇ ਕੋਲ ਟਰੈਫਿਕ ਐਡਵਾਈਜ਼ਰ ਨਹੀਂ ਹੈ।
ਅਜਿਹੀ ਹਾਲਤ ‘ਚ ਹੁਣ ਜੇਕਰ ਇਕ ਥਾਂ ’ਤੇ 3 ਵਾਰ ਐਕਸੀਡੈਂਟ ਹੋ ਜਾਵੇ ਤਾਂ ਉਸ ਨੂੰ ਬਲੈਕ ਸਪਾਟਸ ਪੁਆਇੰਟ ਬਣਾ ਕੇ ਹਰ ਮਹੀਨੇ ਹੋਣ ਵਾਲੀ ਰੋਡ ਸੇਫਟੀ ਦੀ ਮੀਟਿੰਗ ਵਿਚ ਚਰਚਾ ਕੀਤੀ ਜਾਂਦੀ ਹੈ। ਦੱਸਣਯੋਗ ਗੱਲ ਇਹ ਹੈ ਕਿ ਜਦੋਂ ਸ਼ਹਿਰ ਵਿਚ ਟਰੈਫਿਕ ਐਡਵਾਈਜ਼ਰ ਸੀ, ਉਦੋਂ ਜਿਨ੍ਹਾਂ ਥਾਵਾਂ ’ਤੇ ਐਕਸੀਡੈਂਟ ਹੁੰਦੇ ਸਨ, ਉਹ ਸਾਰੀਆਂ ਥਾਵਾਂ ’ਤੇ ਜਾ ਕੇ ਜਾਂਚ ਕਰਦੇ ਸਨ ਅਤੇ ਬਕਾਇਦਾ ਉਸਦੀ ਡਰਾਇੰਗ ਬਣਾ ਕੇ, ਨਾਪ ਕੇ, ਐਕਸੀਡੈਂਟ ਹੋਣ ਦਾ ਕਾਰਨ, ਡਰਾਈਵਰ ਵੱਲੋਂ ਸ਼ਰਾਬ ਪੀ ਕੇ ਐਕਸੀਡੈਂਟ ਕਰਨ ਦੇ ਹਾਲਾਤ, ਰੋਡ ਦੀ ਬਨਾਵਟ, ਕਿੰਨੇ ਲੋਕ ਹਾਦਸੇ ਵਿਚ ਮਾਰੇ ਗਏ ਅਤੇ ਕਿੰਨੇ ਜ਼ਖ਼ਮੀ ਹੋਏ ਆਦਿ ਦੀ ਸਾਰੀ ਰਿਪੋਰਟ ਟੈਕਨੀਕਲ ਢੰਗ ਨਾਲ ਆਸਾਨੀ ਨਾਲ ਤਿਆਰ ਕੀਤੀ ਜਾਂਦੀ ਸੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਦੱਸ ਦੇਈਏ ਕਿ ਇਸ ਸਮੇਂ ਟਰੈਫਿਕ ਕੰਟਰੋਲ ਕਰਨ ਲਈ ਟਰੈਫਿਕ ਥਾਣੇ ਵਿਚ ਸਿਰਫ਼ 145 ਮੁਲਾਜ਼ਮ ਹੀ ਤਾਇਨਾਤ ਹਨ। ਇਨ੍ਹਾਂ 145 ਮੁਲਾਜ਼ਮਾਂ ਵਿਚੋਂ ਕਈ ਵਾਰ ਲੋੜ ਪੈਣ ’ਤੇ ਵੀ. ਆਈ. ਪੀ. ਡਿਊਟੀ ’ਤੇ ਸ਼ਹਿਰ ਦੇ ਬਾਹਰ ਵੀ ਭੇਜ ਦਿੱਤਾ ਜਾਂਦਾ ਹੈ, ਜਦਕਿ 5 ਤੋਂ 8 ਮੁਲਾਜ਼ਮ ਟਰੈਫਿਕ ਥਾਣੇ ਦੇ ਕੰਮਕਾਜ ਲਈ ਹਨ। ਇਸ ਨਾਲ ਫੀਲਡ ਵਿਚ ਆਉਣ ਵਾਲੇ ਮੁਲਾਜ਼ਮਾਂ ਦੀ ਗਿਣਤੀ ਲਗਭਗ 100 ਹੀ ਰਹਿ ਜਾਂਦੀ ਹੈ, ਜੋ ਲੋੜ ਤੋਂ ਕਾਫੀ ਘੱਟ ਹੈ।