ਹਰਿਆਣਾ ਦੇ ਹਿਸਾਰ ਦੇ ਕ੍ਰਿਸ਼ਨਾ ਨਗਰ ‘ਚ ਐਤਵਾਰ ਨੂੰ ਟ੍ਰਿਪਲ ਮਰਡਰ ਹੋਇਆ ਹੈ। ਘਰ ਵਿੱਚ ਆਪਸੀ ਝਗੜੇ ਕਾਰਨ ਵਿਅਕਤੀ ਨੇ ਲਾਇਸੈਂਸੀ ਰਿਵਾਲਵਰ ਨਾਲ ਆਪਣੀ ਪਤਨੀ ਅਤੇ ਉਸ ਦੇ 2 ਭਰਾਵਾਂ ਦੇ ਮੱਥੇ ਤੇ ਛਾਤੀ ’ਤੇ ਤਿੰਨ ਤੋਂ ਚਾਰ ਗੋਲੀਆਂ ਮਾਰੀਆਂ। ਜਿਸ ਕਾਰਨ ਤਿੰਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਮਨਜੀਤ ਸਿੰਘ, ਮੁਕੇਸ਼ ਕੁਮਾਰ ਅਤੇ ਸੁਮਨ ਵਾਸੀ ਪਿੰਡ ਧਨਾ ਵਜੋਂ ਹੋਈ ਹੈ। ਮੁਲਜ਼ਮ ਦੀ ਪਛਾਣ ਰਾਕੇਸ਼ ਪੰਡਿਤ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਪਤਨੀ ਸੁਮਨ ਸਕੂਲ ਦੀਆਂ ਛੁੱਟੀਆਂ ਹੋਣ ਕਾਰਨ ਆਪਣੇ ਨਾਨਕੇ ਘਰ ਜਾਣ ਦੀ ਗੱਲ ਕਰ ਰਹੀ ਸੀ। ਇਸ ਮੁੱਦੇ ਨੂੰ ਲੈ ਕੇ ਪਿਛਲੇ ਦੋ-ਤਿੰਨ ਦਿਨਾਂ ਤੋਂ ਉਨ੍ਹਾਂ ਵਿਚਕਾਰ ਝਗੜਾ ਚੱਲ ਰਿਹਾ ਸੀ। ਇਸ ਦੌਰਾਨ ਔਰਤ ਨੇ ਅੱਜ ਸਵੇਰੇ ਆਪਣੇ ਮਾਤਾ-ਪਿਤਾ ਨੂੰ ਫੋਨ ਕਰਕੇ ਦੋਵੇਂ ਭਰਾਵਾਂ ਮਨਜੀਤ ਸਿੰਘ ਅਤੇ ਮੁਕੇਸ਼ ਕੁਮਾਰ ਨੂੰ ਘਰ ਬੁਲਾ ਲਿਆ। ਉਨ੍ਹਾਂ ਦੇ ਆਉਣ ‘ਤੇ ਵਿਵਾਦ ਹੋਰ ਭਖ ਗਿਆ।
ਇਸ ‘ਤੋਂ ਬਾਅਦ ਗੱਲਬਾਤ ਤਕਰਾਰ ਤੱਕ ਪਹੁੰਚ ਗਈ ਅਤੇ ਗੁੱਸੇ ‘ਚ ਆ ਕੇ ਰਾਕੇਸ਼ ਪੰਡਿਤ ਨੇ ਆਪਣੇ 32 ਬੋਰ ਦੇ ਲਾਇਸੈਂਸੀ ਰਿਵਾਲਵਰ ਨਾਲ ਪਹਿਲਾਂ ਆਪਣੇ ਰਿਵਾਲਵਰ ਨਾਲ ਦੋਵਾਂ ਭਰਾਵਾਂ ਤੇ ਫਿਰ ਪਤਨੀ ‘ਤੇ ਗੋਲੀ ਚਲਾ ਦਿੱਤੀ। ਜਿਸ ਕਾਰਨ ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ‘ਤੋਂ ਬਾਅਦ ਰਾਕੇਸ਼ ਪੰਡਿਤ ਆਪਣੇ ਦੋ ਲੜਕਿਆਂ ਅਤੇ ਇਕ ਲੜਕੀ ਨਾਲ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਿਆ।
ਇਹ ਵੀ ਪੜ੍ਹੋ : ਫਿਰੋਜ਼ਪੁਰ ਕੇਂਦਰੀ ਜੇਲ੍ਹ ‘ਚ ਫਿਰ ਮਿਲਿਆ ਮੋਬਾਈਲ ਫੋਨ, ਪੁਲਿਸ ਨੇ ਦਰਜ ਕੀਤੀ FIR
ਦੂਜੇ ਪਾਸੇ ਮਾਮਲੇ ਦੀ ਸੂਚਨਾ ਮਿਲਦਿਆਂ ਹੀ ਹਿਸਾਰ ਪੁਲਿਸ ਦੇ ਉੱਚ ਅਧਿਕਾਰੀ ਅਤੇ ਅਰਬਨ ਅਸਟੇਟ ਥਾਣਾ ਅਤੇ ਚੌਕੀ ਦੇ ਇੰਚਾਰਜ ਮੌਕੇ ’ਤੇ ਪਹੁੰਚ ਗਏ। ਹਿਸਾਰ ਦੇ SP ਗੰਗਾਰਾਮ ਪੂਨੀਆ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਪੁਲਿਸ ਨੂੰ ਮੌਕੇ ‘ਤੇ 7 ਖੋਲ ਮਿਲੇ ਹਨ। ਫੋਰੈਂਸਿਕ ਟੀਮ ਮੌਕੇ ਤੋਂ ਸਬੂਤ ਇਕੱਠੇ ਕਰ ਰਹੀ ਹੈ। ਘਰ ਦੇ ਬਾਹਰ ਦੋ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। SP ਨੇ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: