ਟਵਿੱਟਰ ਦੀ ਸੀਈਓ ਹੁਣ ਮਹਿਲਾ ਹੋਵੇਗੀ। ਏਲਨ ਮਸਕ ਨੇ ਬੀਤੀ ਰਾਤ ਇਸ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਟਵਿੱਟਰ ਦਾ ਨਵਾਂ ਸੀਈਓ ਮਿਲ ਗਿਆ ਹੈ। ਉਨ੍ਹਾਂ ਨੇ ਇਸ ਲਈ ਇਕ ਮਹਿਲਾ ਨੂੰ ਚੁਣਿਆ ਹੈ। ਉਹ ਅਗਲੇ 6 ਹਫਤਿਆਂ ਵਿਚ ਕੰਪਨੀ ਨਾਲ ਜੁੜ ਜਾਵੇਗੀ। ਹਾਲਾਂਕਿ ਮਸਕ ਨੇ ਉਨ੍ਹਾਂ ਦਾ ਨਾਂ ਨਹੀਂ ਦੱਸਿਆ ਹੈ। ਮਸਕ ਨੇ ਟਵੀਟ ਕਰਕੇ ਕਿਹਾ ਕਿ ਉਹ ਖੁਦ ਟਵਿੱਟਰ ਦੇ ਐਗਜ਼ੀਕਿਊਟਿਵ ਚੇਅਰਮੈਨ ਤੇ ਚੀਫ ਟੈਕਨਾਲੋਜੀ ਆਫਿਸਰ ਹੋਣਗੇ। ਮਸਕ ਲੰਬੇ ਸਮੇਂ ਤੋਂ ਟਵਿੱਟਰ ਦੇ ਲਈ ਸੀਈਓ ਦੀ ਤਲਾਸ਼ ਵਿਚ ਸਨ।
ਉਨ੍ਹਾਂ ਨੇ ਪਿਛਲੇ ਸਾਲ ਦਸੰਬਰ ਵਿਚ ਇਕ ਪੋਲ ਜ਼ਰੀਏ ਲੋਕਾਂ ਤੋਂ ਪੁੱਛਿਆ ਸੀ ਕਿ ਕੀ ਉਨ੍ਹਾਂ ਨੂੰ ਸੀਈਓ ਦਾ ਅਹੁਦਾ ਛੱਡ ਦੇਣਾ ਚਾਹੀਦਾ ਹੈ। ਇਸ ਪੋਲ ‘ਤੇ 57.5 ਫੀਸਦੀ ਲੋਕਾਂ ਨੇ ਅਹੁਦਾ ਛੱਡਣ ਦੀ ਸਲਾਹ ਦਿੱਤੀ ਸੀ। ਇਸ ਦੇ ਬਾਅਦ ਮਸਕ ਨੇ ਕਿਹਾ ਸੀ ਕਿ ਜਿਵੇਂ ਹੀ ਮੈਨੂੰ ਇਸ ਕੰਮ ਲਈ ਕੋਈ ਮਿਲ ਜਾਵੇਗਾ, ਮੈਂ ਅਸਤੀਫਾ ਦੇ ਦੇਵਾਂਗਾ।
ਏਲਨ ਮਸਕ ਨੇ ਟਵੀਟ ਕੀਤਾ ਕਿ ਉਨ੍ਹਾਂ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਉਨ੍ਹਾਂ ਨੂੰ ਟਵਿੱਟਰ ਦਾ ਨਵਾਂ ਸੀਈਓ ਨਿਯੁਕਤ ਕਰ ਲਿਆ ਹੈ। ਉਹ 6 ਹਫਤੇ ਵਿਚ ਆਪਣੀ ਜ਼ਿੰਮੇਵਾਰੀ ਸੰਭਾਲੇਗੀ। ਮੈਂ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇਣ ਜਾ ਰਿਹਾ ਹੈ। ਹੁਣ ਟਵਿੱਟਰ ਦੇ ਕਾਰਜਕਾਰੀ ਚੇਅਰਮੈਨ ਅਤੇ ਮੁੱਖ ਤਕਨਾਲੋਜੀ ਅਧਿਕਾਰੀ ਵਜੋਂ ਕੰਮ ਕਰਾਂਗਾ। ਮਸਕ ਬਾਅਦ ਵਿਚ ਵੀ ਉਤਪਾਦਾਂ ਤੇ ਸਾਫਟਵੇਅਰ ਦੀ ਦੇਖ-ਰੇਖ ਕਰਨਗੇ। ਮਸਕ ਨੇ ਸ਼ੁਰੂ ਵਿਚ ਹੀ ਕਿਹਾ ਸੀ ਕਿ ਉਨ੍ਹਾਂ ਦੀ ਟਵਿੱਟਰ ਦੇ ਸਿਖਰ ‘ਤੇ ਬਣੇ ਰਹਿਣ ਦੀ ਕੋਈ ਯੋਜਨਾ ਨਹੀਂ ਹੈ ਤੇ ਸਮੇਂ ਦੀ ਵਚਨਬੱਧਤਾ ਨੂੰ ਘੱਟ ਕਰਨਾ ਉਨ੍ਹਾਂ ਦੀ ਯੋਜਨਾ ਸੀ।
ਇਹ ਵੀ ਪੜ੍ਹੋ : ‘ਮੇਰੀ ਕਿਡਨੀ ਕਿੰਨੇ ‘ਚ ਵਿਕੇਗੀ…’ ਮਾਂ ਦਾ ਇਲਾਜ ਲਈ ਬੱਚੇ ਦੀ ਮਜਬੂਰੀ ਵੇਖ ਡਾਕਟਰ ਵੀ ਹੋਏ ਭਾਵੁਕ
ਇਸ ਤੋਂ ਪਹਿਲਾਂ ਵੀਰਵਾਰ ਨੂੰ ਟਵਿੱਟਰ ਨੇ ਪਲੇਟਫਾਰਮ ‘ਤੇ ਮੈਸੇਜ ਸਹੂਲਤ ਨੂੰ ਸੁਰੱਖਿਆ ਕਰਨ ਲਈ ਐਨਕ੍ਰਿਪਟਡ ਡੀਐੱਮ (ਪਰਸਨਲ ਮੈਸੇਜ) ਫੀਚਰ ਨੂੰ ਲਾਂਚ ਕੀਤਾ। ਇਹ ਸਰਵਿਸ ਐਂਡ ਟੂ ਐਂਡ ਐਨਕ੍ਰਿਪਟਡ ਮੈਸੇਜਿੰਗ ਦਾ ਸਮਰਥਨ ਕਰਨ ਦੇ ਆਪਣੇ ਟੀਚੇ ਵਿੱਚ ਪਹਿਲਾ ਕਦਮ ਹੈ। ਹਾਲਾਂਕਿ ਇਸ ਦੇ ਨਾਲ ਕਈ ਸੀਮਾਵਾਂ ਵੀ ਲਗਾਈਆਂ ਗਈਆਂ ਹਨ। ਕੰਪਨੀ ਨੇ ਕਿਹਾ ਕਿ ਸਿਰਫ ਵੈਰੀਫਾਈਡ ਯੂਜ਼ਰਸ ਹੀ ਐਨਕ੍ਰਿਪਟਡ ਚੈਟ ਸ਼ੁਰੂ ਕਰ ਸਕਦੇ ਹਨ, ਜਦਕਿ ਟਵਿਟਰ ਫਿਲਹਾਲ ਐਪ ‘ਤੇ ਇਨਕ੍ਰਿਪਟਡ ਗਰੁੱਪ ਮੈਸੇਜ ਨੂੰ ਸਪੋਰਟ ਨਹੀਂ ਕਰਦਾ ਹੈ।
ਵੀਡੀਓ ਲਈ ਕਲਿੱਕ ਕਰੋ -: