ਜਰਮਨੀ ਤੋਂ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਦੋ ਨਾਬਾਲਗ ਸਕੂਲੀ ਵਿਦਿਆਰਥਣਾਂ ਨੇ ਆਪਣੀ 12 ਸਾਲਾ ਸਹਿਪਾਠੀ ਦੀ ਬੇਰਹਿਮੀ ਨਾਲ ਕਤਲ ਕਰਨ ਦਾ ਜੁਰਮ ਕਬੂਲ ਲਿਆ ਹੈ। ਉਹ ਬੱਚੀ ਜੰਗਲ ਵਿਚ ਲੈ ਗਏ ਸਨ, ਜਿਸ ਦੇ ਬਾਅਦ ਚਾਕੂ ਨਾਲ ਵਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ।
ਘਟਨਾ ਪੱਛਮੀ ਸੂਬੇ ਨਾਰਥ ਰਾਈਨ-ਵੇਸਟਫੇਲੀਆ ਦੇ ਫ੍ਰਾਇਡੇਨਬਰਗ ਸ਼ਹਿਰ ਦੀ ਹੈ। ਉਥੇ ਲੁਈਸ ਨਾਂ ਦੀ ਇਕ ਲੜਕੀ ਆਪਣੀ ਸਹੇਲੀ ਨੂੰ ਮਿਲਣ ਗਈ ਪਰ ਉਹ ਉਥੋਂ ਗਾਇਬ ਹੋ ਗਈ।
ਜਦੋਂ ਲੁਈਸ ਘਰ ਨਹੀਂ ਪਤੀ ਤਾਂ ਉਸ ਦੇ ਮਾਤਾ-ਪਿਤਾ ਨੂੰ ਚਿੰਤਾ ਹੋਈ ਜਿਸ ਦੇ ਬਾਅਦ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦਰਜਨਾਂ ਪੁਲਿਸ ਮੁਲਾਜ਼ਮਾਂ ਨੇ ਹੈਲੀਕਾਪਟਰ, ਡ੍ਰੋਨ ਤੇ ਖੋਜੀ ਕੁੱਤਿਆਂ ਦੀ ਮਦਦ ਨਾਲ ਪੀੜਤਾ ਦੇ ਘਰ ਦੇ ਆਸ-ਪਾਸ ਤਲਾਸ਼ੀ ਲਈ। ਉਦੋਂ ਉਨ੍ਹਾਂ ਨੇ ਜੰਗਲ ਵਿਚ ਲੁਈਸ ਦੀ ਲਾਸ਼ ਮਿਲੀ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਲਾਸ਼ ਦੀ ਸ਼ਨਾਖਤ ਕੀਤੀ। ਉਨ੍ਹਾਂ ਕਿਹਾ ਕਿ ਲੁਈਸ ਨੂੰ 30 ਵਾਰ ਬੇਰਹਿਮੀ ਨਾਲ ਚਾਕੂ ਮਾਰਿਆ ਗਿਆ ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਸੈਂਟਰਲ ਜੇਲ੍ਹ ਬਠਿੰਡਾ ਫਿਰ ਤੋਂ ਸੁਰਖੀਆਂ ‘ਚ, ਚਾਰ ਮੋਬਾਈਲ ਕੀਤੇ ਗਏ ਬਰਾਮਦ, ਮਾਮਲਾ ਦਰਜ
ਪੁਲਿਸ ਨੇ ਕਿਹਾ ਕਿ 12 ਤੇ 13 ਸਾਲ ਦੀਆਂ ਦੋ ਲੜਕੀਆਂ ਨੇ ਲੁਈਸ ਦੀ ਹੱਤਿਆ ਕਰਨ ਦੀ ਗੱਲ ਕਬੂਲੀ ਹੈ। ਉੁਨ੍ਹਾਂ ਦੱਸਿਆ ਕਿ ਲੁਈਸ ਸ਼ਨੀਵਾਰ ਦੁਪਹਿਰ ਤੋਂ ਲਾਪਤਾ ਸੀ। ਫਲੋਰੀਅਨ ਲਾਕਰ ਨੇ ਕਿਹਾ ਕਿ ਦੋ ਸਹਿਪਾਠੀਆਂ ਨੇ ਉਸ ਨੂੰ ਬਹਿਲਾ-ਫੁਸਲਾ ਕੇ ਜੰਗਲ ਵਿਚ ਲੈ ਗਏ ਸਨ ਜਿਸ ਦੇ ਬਾਅਦ 30 ਵਾਰ ਚਾਕੂ ਮਾਰ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਦੋਵੇਂ ਲੜਕੀਆਂ ਨੇ ਮਾਮਲੇ ਨੂੰ ਲੈ ਕੇ ਬਿਆਨ ਦਿੱਤੇ ਤੇ ਆਖਿਰਕਾਰ ਆਪਣਾ ਜੁਰਮ ਕਬੂਲ ਲਿਆ। ਨਾਲ ਹੀਉਨ੍ਹਾਂ ਦੱਸਿਆ ਕਿ ਉਹ ਇਕ-ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸਨ।
ਵੀਡੀਓ ਲਈ ਕਲਿੱਕ ਕਰੋ -: