ਰੂਸ-ਯੂਕਰੇਨ ਵਿੱਚ ਜੰਗ ਚੱਲ ਰਹੀ ਹੈ। ਲੋਕ ਜੰਗ ਪੀੜਤ ਦੇਸ਼ ਨੂੰ ਛੱਡ ਕੇ ਭੱਜ ਰਹੇ ਹਨ। ਇਸ ਵਿਚਾਲੇ ਇੱਕ ਅਜਿਹੇ ਸ਼ਖਸ ਦੀ ਕਹਾਣੀ ਸਾਹਮਣੇ ਆਈ ਹ, ਜੋ ਪਤਨੀ ਨੂੰ ਝੂਠ ਬੋਲ ਕੇ ਸਿੱਧੇ ਯੂਕਰੇਨ ਪਹੁੰਚ ਗਿਆ। ਦਰਅਸਲ ਇਹ ਸ਼ਖਸ ਸੈਰ ਕਰਨ ਦੇ ਬਹਾਨੇ ਘਰੋਂ ਨਿਕਲਿਆ ਸੀ ਪਰ ਫਲਾਈਟ ਫੜਕੇ ਯੂਕਰੇਨ ਜਾ ਪਹੁੰਚਿਆ।
ਰੂਸ ਤੇ ਯੂਕਰੇਨ ਵਿਚਾਲੇ ਜਾਰੀ ਜੰਗ ਵਿਚਾਲੇ ਇੱਕ ਬ੍ਰਿਟਿਸ਼ ਨਾਗਰਿਕ ਯੂਕਰੇਨੀ ਫੌਜ ਦੀ ਮਦਦ ਕਰਨ ਲਈ ਘਰੋਂ ਚੋਰੀ-ਛੁਪੇ ਨਿਕਲ ਗਿਆ। ਘਰੋਂ ਨਿਕਲਣ ਤੋਂ ਪਹਿਲਾਂ ਉਸ ਨੇ ਆਪਣੀ ਪਤਨੀ ਨੂੰ ਕਿਹਾ ਕਿ ਉਹ ਬਾਹਰ ‘ਬਰਡਵਾਚਿੰਗ’ ਕਰਨ ਜਾ ਰਿਹਾ ਹੈ ਪਰ ਉਸ ਨੇ ਆਪਣੀ ਪਤਨੀ ਨੂੰ ਝੂਠ ਬੋਲਿਆ ਸੀ, ਅਸਲ ਵਿੱਚ ਉਹ ਦੇਸ਼ ਤੋਂ ਬਾਹਰ ਜਾ ਰਿਹਾ ਸੀ।
ਇੱਕ ਰਿਪੋਰਟ ਮੁਤਾਬਕ ਇਹ ਸ਼ਖਸ ਸਾਬਕਾ ਫੌਜੀ ਹੈ ਤੇ ਬ੍ਰਿਟੇਨ ਦੇ ਵਿਰਲ ਦਾ ਰਹਿਣ ਵਾਲਾ ਹੈ। ਸੈਰ ਕਰਨ ਦੇ ਬਹਾਨੇ ਘਰੋਂ ਨਿਕਲ ਕੇ ਫਲਾਈਟ ਫੜ ਕੇ ਇਹ ਸਿੱਧਾ ਪੋਲੈਂਡ ਪਹੁੰਚ ਗਿਆ ਤੇ ਉਥੋਂ ਬਾਰਡਰ ਪਾਰ ਕਰਕੇ ਯੂਕਰੇਨ ਵਿੱਚ ਦਾਖਲ ਹੋ ਗਿਆ।
ਇਹ ਸਾਬਕਾ ਫੌਜੀ ਰੂਸ ਦੇ ਖਿਲਾਫ ਯੂਕਰੇਨ ਦੀ ਮਦਦ ਕਰਨ ਗਿਆ ਹੈ। ਉਸ ਦੇ ਬੱਚੇ ਹਨ, ਬਿਨਾਂ ਆਪਣਾ ਨਾਂ ਦੱਸੇ ਉਸ ਨੇ ਕਿਹਾ ਕਿ ਜੇ ਉਸ ਦੀ ਪਤਨੀ ਨੂੰ ਪਤਾ ਲੱਗੇਗਾ ਕਿ ਉਹ ਯੂਕਰੇਨ ਵਿੱਚ ਲੜਾਈ ਵਿੱਚ ਸ਼ਾਮਲ ਹੋਣ ਲਈ ਗਿਆ ਹੈ ਤਾਂ ਉਹ ਡਰ ਜਾਏਗੀ, ਹਾਲਾਂਕਿ ਜਲਦ ਹੀ ਮੈਂ ਉਸ ਨੂੰ ਫੋਨ ਕਰਾਂਗਾ ਤੇ ਸਭ ਸਮਝਾਵਾਂਗਾ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਰਿਪੋਰਟ ਮੁਤਾਬਕ ਬ੍ਰਿਟੇਨ ਤੋਂ ਯੂਕਰੇਨ ਗਿਆ ਇਹ ਬੰਦਾ ਲੰਮੇ ਸਮੇਂ ਤੱਕ ਬ੍ਰਿਟਿਸ਼ ਆਰਮੀ ਵਿੱਚ ਸਨਾਈਪਰ ਵਜੋਂ ਕੰਮ ਕਰਦਾ ਸੀ। ਉਸ ਦਾ ਕਹਿਣਾ ਹੈ ਕਿ ਇਸ ਮੁਸ਼ਕਲ ਘੜੀ ਵਿੱਚ ਸਾਨੂੰ ਯੂਕਰੇਨ ਵਾਲਿਾਂ ਦੀ ਮਦਦ ਕਰਨੀ ਚਾਹੀਦੀ ਹੈ। ਯੂਕਰੇਨ ਦੇ ਲੋਕਾਂ ਨੂੰ ਤੁਰੰਤ ਤਜਰਬੇਕਾਰ ਫੌਜੀਆਂ ਦੀ ਲੋੜ ਹੈ ਤੇ ਉਹ ਤਜਰਬਾ ਉਸ ਦੇ ਕੋਲ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਵਰਗੇ ਕਈ ਹੋਰ ਲੋਕ ਵੀ ਬ੍ਰਿਟੇਨ ਤੋਂ ਯੂਕਰੇਨ ਪਹੁੰਚੇ ਹਨ।