ਲੁਧਿਆਣਾ ਸਟੇਸ਼ਨ ‘ਤੇ ਐਤਵਾਰ ਰਾਤ ਨੂੰ ਇਕ ਲਾਵਾਰਿਸ ਪੈਕੇਟ ਮਿਲਣ ‘ਤੇ ਹੜਕੰਪ ਮਸ ਗਿਆ। ਇਹ ਪੈਕਟ ਪਲੇਟਫਾਰਮ ਨੰਬਰ-1 ਦੇ ਵੇਟਿੰਗ ਹਾਲ ਵਿੱਚ ਲਾਵਾਰਿਸ ਹਾਲਤ ਵਿੱਚ ਪਿਆ ਸੀ। ਇਸ ਪੈਕਟ ‘ਤੇ ਖਾਕੀ ਰੰਗ ਦੀ ਟੇਪ ਲਪੇਟੀ ਹੋਈ ਸੀ। GRP ਨੇ ਜਾਂਚ ਕਰਕੇ ਪੈਕਟ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਲੁਧਿਆਣਾ ਸਟੇਸ਼ਨ ‘ਤੇ ਲਾਵਾਰਿਸ ਪੈਕਟਾਂ ਦੇ ਪਏ ਹੋਣ ਦੀ ਸੂਚਨਾ ਮਿਲਣ ‘ਤੇ ਸੁਰੱਖਿਆ ਏਜੰਸੀਆਂ ਹਰਕਤ ‘ਚ ਆ ਗਈਆਂ ਹਨ।
ਸੂਚਨਾ ਮਿਲਦੇ ਹੀ GRP, RPF ਅਤੇ ਜ਼ਿਲ੍ਹਾ ਪੁਲਿਸ ਦੇ ਪੀਸੀਆਰ ਦਸਤੇ ਮੌਕੇ ’ਤੇ ਪਹੁੰਚ ਗਏ। ਕੁਝ ਹੀ ਦੇਰ ਵਿੱਚ ਪੂਰਾ ਰੇਲਵੇ ਸਟੇਸ਼ਨ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਿਆ। ਪੈਕਟ ਦੇ ਅੰਦਰ ਵਿਸਫੋਟਕ ਪਦਾਰਥ ਹੋਣ ਦੀ ਸੰਭਾਵਨਾ ਕਾਰਨ ਵੇਟਿੰਗ ਹਾਲ ਨੂੰ ਖਾਲੀ ਕਰਵਾਇਆ ਗਿਆ ਅਤੇ ਸੁੰਘਣ ਵਾਲੇ ਕੁੱਤਿਆਂ ਨੂੰ ਤੁਰੰਤ ਬੁਲਾਇਆ ਗਿਆ। GRP ਦੇ DSP ਬਲਰਾਮ ਰਾਣਾ ਅਤੇ RPF ਦੇ ਇੰਸਪੈਕਟਰ ਸ਼ੈਲੇਸ਼ ਕੁਮਾਰ ਵੀ ਟੀਮ ਸਮੇਤ ਮੌਕੇ ’ਤੇ ਪੁੱਜੇ। GRP ਨੇ ਸੁੰਘਣ ਵਾਲੇ ਕੁੱਤਿਆਂ ਨਾਲ ਜਾਂਚ ਕਰਕੇ ਪੈਕਟ ਨੂੰ ਕਬਜ਼ੇ ਵਿੱਚ ਲੈ ਲਿਆ।
ਇਹ ਵੀ ਪੜ੍ਹੋ : ‘ਨਾਟੂ-ਨਟੂ’ ਨੂੰ ਆਸਕਰ ਮਿਲਣ ‘ਤੇ PM ਮੋਦੀ ਨੇ ਦਿੱਤੀ ਵਧਾਈ, ਕਿਹਾ- ਸਾਲਾਂ ਤੱਕ ਯਾਦ ਰਹੇਗਾ ਇਹ ਗੀਤ
ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ GRP ਅਤੇ RPF ਨੇ ਪੈਕਟ ਖੋਲ੍ਹਿਆ ਤਾਂ ਉਸ ਦੇ ਅੰਦਰ ਨਮਕ ਦਾ ਇੱਕ ਥੈਲਾ ਰੱਖਿਆ ਹੋਇਆ ਸੀ ਅਤੇ ਲਿਫਾਫੇ ਨੂੰ ਬਾਹਰੋਂ ਟੇਪ ਨਾਲ ਪੈਕ ਕੀਤਾ ਗਿਆ ਸੀ। ਪੈਕਟ ਵਿੱਚੋਂ ਕਿਸੇ ਕਿਸਮ ਦੀ ਕੋਈ ਇਤਰਾਜ਼ਯੋਗ ਸਮੱਗਰੀ ਬਰਾਮਦ ਨਹੀਂ ਹੋਈ। ਇਸ ਤੋਂ ਬਾਅਦ ਤੁਰੰਤ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਜਿਸ ‘ਤੋਂ ਸੁਰੱਖਿਆ ਏਜੰਸੀਆਂ ਨੇ ਸੁੱਖ ਦਾ ਸਾਹ ਲਿਆ।
ਜਾਂਚ ਟੀਮ ਅਨੁਸਾਰ ਇਸ ਕੰਮ ਨੂੰ ਕਿਸੇ ਸ਼ਰਾਰਤੀ ਅਨਸਰ ਵੱਲੋਂ ਅੰਜਾਮ ਦਿੱਤਾ ਗਿਆ ਹੈ। ਇਸ ਸਬੰਧੀ ਟੀਮ ਸਟੇਸ਼ਨ ਦੇ CCTV ਕੈਮਰਿਆਂ ਦੀ ਜਾਂਚ ਕਰ ਰਹੀ ਹੈ ‘ਤਾ ਜੋ ਪਤਾ ਲਗਾਇਆ ਜਾ ਸਕੇ ਕਿ ਇਹ ਪੈਕੇਟ ਇੱਥੇ ਕਿਸ ਨੇ ਰੱਖਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: