ਖੰਨਾ ਵਿੱਚ ਦਿੱਲੀ-ਅੰਮ੍ਰਿਤਸਰ ਕੌਮੀ ਰਾਜਮਾਰਗ ‘ਤੇ ਅੱਜ ਵੱਡਾ ਹਾਦਸਾ ਵਾਪਰ ਗਿਆ ਇਥੇ ਇੱਕ ਬੇਕਾਬੂ ਹੋਇਆ ਟਰੱਕ ਢਾਬੇ ਵਿੱਚ ਜਾ ਵੜਿਆ। ਇਸ ਘਟਨਾ ਵਿੱਚ ਟਰੱਕ ਨੇ ਢਾਬੇ ‘ਤੇ ਕੰਮ ਕਰਨ ਵਾਲੇ ਇੱਕ ਬੰਦੇ ਨੂੰ ਟੱਕਰ ਮਾਰ ਦਿੱਤੀ ਜਿਸ ਦੀ ਮੌਕੇ ਨਤੇ ਹੀ ਮੌਤ ਹੋ ਗਈ। ਘਟਨਾ ਦੌਰਾਨ 10 ਤੋਂ 15 ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਹਾਦਸੇ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ।
ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸਰਵਿਸ ਲੇਨ ‘ਤੇ ਤੇਜ਼ ਰਫਤਾਰ ਟਰੱਕ ਆ ਰਿਹਾ ਸੀ, ਜਦਕਿ ਨੈਸ਼ਨਲ ਹਾਈਵੇ ਤੋਂ ਇੱਕ ਕਾਰ ਸਰਵਿਸ ਰੋਡ ‘ਤੇ ਆਉਣ ਲੱਗੀ। ਟਰੱਕ ਯਾਲਕ ਨੇ ਵੇਖਦੇ ਹੀ ਟਰੱਕ ਨੂੰ ਤੁਰੰਤ ਮੋੜ ਲਿਆ। ਟਰੱਕ ਢਾਬੇ ਦੇ ਬਾਹਰ ਖੜ੍ਹੇ ਇੱਕ ਕਰਮਚਾਰੀ ਦੇ ਉਪਰ ਚੜ੍ਹ ਗਿਆ।
ਇਹ ਵੀ ਪੜ੍ਹੋ : ਕੋਰੋਨਾ ਨਾਲ ਲੜਨ ਲਈ ਸਿਹਤ ਮੰਤਰਾਲੇ ਦੀ ਸਲਾਹ, ਸਾਰੇ ਰਾਜ ‘ਫਾਈਵ ਫੋਲਡ ਸਟ੍ਰੇਟਜੀ’ ਅਪਨਾਉਣ
ਇਸ ਦੌਰਾਨ ਹੋਰ ਲੋਕਾਂ ਨੇ ਭੱਜ ਕੇ ਜਿਵੇਂ-ਤਿਵੇਂ ਆਪਣੀ ਜਾਨ ਬਚਾਈ। ਦੱਸਿਆ ਜਾ ਰਿਹਾ ਹੈ ਟਰੱਕ ਡਰਾਈਵਰ ਨਸ਼ੇ ਦੀ ਹਾਲਤ ਵਿੱਚ ਸੀ। ਹਾਦਸੇ ਮਗਰੋਂ ਟਰੱਕ ਥੱਲੇ ਆਏ ਕਰਮਚਾਰੀ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿਸ ‘ਤੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: