ਬਾਂਸ ਦੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਖੁਸ਼ਖਬਰੀ ਹੈ। ਦੁਨੀਆ ਵਿੱਚ ਪਹਿਲੀ ਵਾਰ ਕਰੈਸ਼ ਬੈਰੀਅਰਜ਼ ਲਈ ਬਾਂਸ ਦੀ ਵਰਤੋਂ ਕੀਤੀ ਗਈ ਹੈ ਅਤੇ ਭਾਰਤ ਨੇ ਇਹ ਉਪਲਬਧੀ ਹਾਸਲ ਕੀਤੀ ਹੈ। ਆਮ ਤੌਰ ‘ਤੇ ਇਸ ਲਈ ਸਟੀਲ ਦੀ ਵਰਤੋਂ ਕੀਤੀ ਜਾਂਦੀ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਮਹਾਰਾਸ਼ਟਰ ਦੇ ਚੰਦਰਪੁਰ ਅਤੇ ਯਵਤਮਾਲ ਜ਼ਿਲਿਆਂ ਨੂੰ ਜੋੜਨ ਵਾਲੇ ਹਾਈਵੇਅ ‘ਤੇ 200 ਮੀਟਰ ਉੱਚਾ ਬਾਂਸ ਦਾ ਕਰੈਸ਼ ਬੈਰੀਅਰ ਲਗਾਇਆ ਗਿਆ ਹੈ।
ਗਡਕਰੀ ਨੇ ਕਿਹਾ ਕਿ ਇਹ ਦੁਨੀਆ ‘ਚ ਆਪਣੀ ਤਰ੍ਹਾਂ ਦਾ ਪਹਿਲਾ ਅਭਿਆਸ ਹੈ। ਇਸ ਨੂੰ ਦੇਸ਼ ਅਤੇ ਇਸ ਦੇ ਬਾਂਸ ਸੈਕਟਰ ਲਈ ਇੱਕ ਕਮਾਲ ਦੀ ਪ੍ਰਾਪਤੀ ਦੱਸਦੇ ਹੋਏ ਗਡਕਰੀ ਨੇ ਕਿਹਾ ਕਿ ਇਹ ਕਰੈਸ਼ ਬੈਰੀਅਰ ਸਟੀਲ ਦਾ ਇੱਕ ਸੰਪੂਰਨ ਵਿਕਲਪ ਪ੍ਰਦਾਨ ਕਰਦਾ ਹੈ ਅਤੇ ਵਾਤਾਵਰਣ ਦੀਆਂ ਚਿੰਤਾਵਾਂ ਨੂੰ ਹੱਲ ਕਰਦਾ ਹੈ।
ਇੱਕ ਟਵੀਟ ਵਿੱਚ ਗਡਕਰੀ ਨੇ ਕਿਹਾ, “ਦੁਨੀਆ ਦੇ ਪਹਿਲੇ 200 ਮੀਟਰ ਲੰਬੇ ਬਾਂਸ ਦੇ ਕਰੈਸ਼ ਬੈਰੀਅਰ ਦੇ ਨਿਰਮਾਣ ਨਾਲ ਆਤਮਨਿਰਭਰ ਭਾਰਤ ਵੱਲ ਇੱਕ ਅਸਾਧਾਰਨ ਉਪਲਬਧੀ ਹਾਸਲ ਕੀਤੀ ਗਈ ਹੈ, ਜਿਸ ਨੂੰ ਵਾਣੀ-ਵੋਰੋਰਾ ਹਾਈਵੇਅ ਉੱਤੇ ਲਗਾਇਆ ਗਿਆ ਹੈ।” ਰਾਜਮਾਰਗ ਮੰਤਰੀ ਨੇ ਕਿਹਾ ਕਿ ਇਹ ਬਾਂਸ ਕਰੈਸ਼ ਬੈਰੀਅਰ ਦਾ ਨਾਂ ਬਾਹੂ ਬਲੀ ਰੱਖਿਆ ਗਿਆ ਹੈ। ਹਾਈਵੇਅ ਦੇ ਨਾਲ ਕ੍ਰੈਸ਼ ਬੈਰੀਅਰ ਲਗਾਏ ਗਏ ਹਨ। ਜੇ ਕੋਈ ਤੇਜ਼ ਰਫ਼ਤਾਰ ਵਾਹਨ ਬੇਕਾਬੂ ਹੋ ਕੇ ਉਨ੍ਹਾਂ ਨਾਲ ਟਕਰਾ ਜਾਂਦਾ ਹੈ ਤਾਂ ਉਹ ਵਾਹਨ ਨੂੰ ਸੜਕ ਤੋਂ ਹੇਠਾਂ ਜਾਣ ਤੋਂ ਰੋਕਦੇ ਹਨ। ਇਸ ਨਾਲ ਟਕਰਾਉਣ ਨਾਲ ਵਾਹਨ ਦੀ ਰਫ਼ਤਾਰ ਵੀ ਘੱਟ ਜਾਂਦੀ ਹੈ।
ਇਹ ਵੀ ਪੜ੍ਹੋ : ਆਖਰੀ ਸਟੇਜ ‘ਚ ਵੀ ਬਚ ਸਕਦੈ ਕੈਂਸਰ ਦਾ ਮਰੀਜ਼! ਪੰਜਾਬ ‘ਚ ਸਾਹਮਣੇ ਆਇਆ ਹੈਰਾਨ ਕਰਨ ਵਾਲਾ ਕੇਸ
ਇੱਕ ਹੋਰ ਟਵੀਟ ਵਿੱਚ ਕੇਂਦਰੀ ਮੰਤਰੀ ਨੇ ਕਿਹਾ ਕਿ ਪੀਤਮਪੁਰ, ਇੰਦੌਰ ਵਿੱਚ ਨੈਸ਼ਨਲ ਆਟੋਮੋਟਿਵ ਟੈਸਟ ਟਰੈਕਸ (NATT) ਵਰਗੇ ਵੱਖ-ਵੱਖ ਸਰਕਾਰੀ ਸੰਸਥਾਵਾਂ ਵਿੱਚ ਇਸਦੀ ਸਖ਼ਤੀ ਨਾਲ ਜਾਂਚ ਕੀਤੀ ਗਈ। ਰੁੜਕੀ ਸਥਿਤ ਸੈਂਟਰਲ ਬਿਲਡਿੰਗ ਰਿਸਰਚ ਇੰਸਟੀਚਿਊਟ (ਸੀਬੀਆਰਆਈ) ਵਿਖੇ ਕਰਵਾਏ ਗਏ ਫਾਇਰ ਰੇਟਿੰਗ ਟੈਸਟ ਦੌਰਾਨ ਇਸ ਨੂੰ ਸ਼੍ਰੇਣੀ-1 ਦਾ ਦਰਜਾ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਇਸ ਨੂੰ ਇੰਡੀਅਨ ਰੋਡ ਕਾਂਗਰਸ ਵੱਲੋਂ ਵੀ ਮਾਨਤਾ ਦਿੱਤੀ ਗਈ ਹੈ। ਗਡਕਰੀ ਨੇ ਕਿਹਾ ਕਿ ਬਾਂਸ ਬੈਰੀਅਰ ਦੀ ਰੀਸਾਈਕਲਿੰਗ ਦਰ 50-70 ਫੀਸਦੀ ਹੈ, ਜਦੋਂਕਿ ਸਟੀਲ ਬੈਰੀਅਰ ਦੀ 30-50 ਫੀਸਦੀ ਹੈ।
ਗਡਕਰੀ ਨੇ ਕਿਹਾ ਕਿ ਇਸ ਬੈਰੀਅਰ ਨੂੰ ਬਣਾਉਣ ਲਈ ਵਰਤੀ ਜਾਣ ਵਾਲੀ ਬਾਂਸ ਦੀ ਕਿਸਮ ਬਾਂਬੂਸਾ ਬਾਲਕੋਆ ਹੈ, ਜਿਸ ਨੂੰ ਕ੍ਰੀਓਸੋਟ ਤੇਲ ਨਾਲ ਟ੍ਰੀਟ ਕੀਤਾ ਗਿਆ ਹੈ ਅਤੇ ਰੀਸਾਈਕਲ ਕੀਤੇ ਉੱਚ-ਘਣਤਾ ਵਾਲੇ ਪੋਲੀਥੀਨ (ਐਚਡੀਪੀਈ) ਨਾਲ ਲੇਪ ਕੀਤਾ ਗਿਆ ਹੈ। ਇਹ ਪ੍ਰਾਪਤੀ ਬਾਂਸ ਸੈਕਟਰ ਅਤੇ ਸਮੁੱਚੇ ਭਾਰਤ ਲਈ ਕਮਾਲ ਦੀ ਹੈ, ਕਿਉਂਕਿ ਇਹ ਕਰੈਸ਼ ਬੈਰੀਅਰ ਸਟੀਲ ਦਾ ਸਹੀ ਬਦਲ ਪ੍ਰਦਾਨ ਕਰਦਾ ਹੈ ਅਤੇ ਵਾਤਾਵਰਣ ਸੰਬੰਧੀ ਚਿੰਤਾਵਾਂ ਅਤੇ ਉਹਨਾਂ ਦੇ ਨਤੀਜਿਆਂ ਨੂੰ ਹੱਲ ਕਰਦਾ ਹੈ।
ਵੀਡੀਓ ਲਈ ਕਲਿੱਕ ਕਰੋ -: