ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦੇਣ ਲਈ ਪ੍ਰਧਾਨ ਮੰਤਰੀ ਮੋਦੀ, ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਉਪ ਰਾਸ਼ਟਰਪਤੀ ਜਗਦੀਪ ਧਨਖੜ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਅੱਜ ਸਵੇਰੇ ਹੀ ਸਦੈਵ ਅਟਲ ਸਮਾਧੀ ਸਥਾਨ ‘ਤੇ ਪਹੁੰਚੇ।
ਰੱਖਿਆ ਮੰਤਰੀ ਰਾਜਨਾਥ ਸਿੰਘ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਬਰਸੀ ‘ਤੇ ‘ਸਦੈਵ ਅਟਲ’ ਸਮਾਰਕ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।
PM ਮੋਦੀ ਨੇ ਟਵੀਟ ‘ਚ ਲਿਖਿਆ, ਦੇਸ਼ ਦੇ ਵਿਕਾਸ ਨੂੰ ਤੇਜ਼ ਕਰਨ ‘ਚ ਅਟਲ ਬਿਹਾਰੀ ਨੇ ਵੱਡੀ ਭੂਮਿਕਾ ਨਿਭਾਈ ਹੈ। ਵਾਜਪਾਈ ਦੀ ਅਗਵਾਈ ਵਿੱਚ ਦੇਸ਼ ਨੂੰ ਬਹੁਤ ਫਾਇਦਾ ਹੋਇਆ ਹੈ। ਉਹ ਦੇਸ਼ ਨੂੰ 21ਵੀਂ ਸਦੀ ਵਿੱਚ ਅੱਗੇ ਲੈ ਕੇ ਗਏ। ਮੈਂ ਮਹਾਨ ਅਟਲ ਜੀ ਨੂੰ ਉਨ੍ਹਾਂ ਦੀ ਬਰਸੀ ‘ਤੇ ਸ਼ਰਧਾਂਜਲੀ ਦੇਣ ਲਈ 140 ਕਰੋੜ ਭਾਰਤੀਆਂ ਦੇ ਨਾਲ ਹਾਂ।
1924 ਵਿੱਚ ਗਵਾਲੀਅਰ ਵਿੱਚ ਪੈਦਾ ਹੋਏ ਅਟਲ ਬਿਹਾਰੀ ਵਾਜਪਾਈ ਦਹਾਕਿਆਂ ਤੱਕ ਭਾਜਪਾ ਦਾ ਚਿਹਰਾ ਰਹੇ ਅਤੇ ਉਹ ਪਹਿਲੇ ਗੈਰ-ਕਾਂਗਰਸੀ ਪ੍ਰਧਾਨ ਮੰਤਰੀ ਸਨ, ਜਿਨ੍ਹਾਂ ਨੇ ਬਤੌਰ ਪੀ.ਐੱਮ. ਕਾਰਜਕਾਲ ਪੂਰਾ ਕੀਤਾ।
ਇਹ ਵੀ ਪੜ੍ਹੋ : ਅੱਜ ਕੇਜਰੀਵਾਲ ਦਾ ਜਨਮ ਦਿਨ, ਮਨੀਸ਼ ਸਿਸੋਦੀਆ ਨੂੰ ਕਰ ਰਹੇ ‘ਮਿਸ’, PM ਮੋਦੀ ਤੇ CM ਮਾਨ ਨੇ ਦਿੱਤੀ ਵਧਾਈ
ਵਾਜਪਾਈ 16 ਮਈ 1996 ਤੋਂ 1 ਜੂਨ 1996 ਤੱਕ ਅਤੇ ਫਿਰ 19 ਮਾਰਚ 1998 ਤੋਂ 22 ਮਈ 2004 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਰਹੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਰਾਜੀ ਦੇਸਾਈ ਦੇ ਮੰਤਰੀ ਮੰਡਲ ਵਿੱਚ 1977 ਤੋਂ 1979 ਤੱਕ ਭਾਰਤ ਦੇ ਵਿਦੇਸ਼ ਮੰਤਰੀ ਵਜੋਂ ਵੀ ਕੰਮ ਕੀਤਾ। 16 ਅਗਸਤ 2018 ਨੂੰ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -: