ਇੰਗਲੈਂਡ ਖਿਲਾਫ ਇੱਕ ਜੁਲਾਈ ਤੋਂ ਸ਼ੁਰੂ ਹੋਣ ਵਾਲੇ ਬਰਮਿੰਘਮ ਟੈਸਟ ਲਈ ਟੀਮ ਇੰਡੀਆਂ ਦੀਆਂ ਤਿਆਰੀਆਂ ਨੂੰ ਵੱਡਾ ਝਟਕਾ ਲੱਗਾ ਹੈ ਕਿਉਂਕਿ ਭਾਰਤੀ ਟੀਮ ਦੇ ਕਈ ਖਿਡਾਰੀ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਏ ਹਨ। ਭਾਰਤੀ ਕ੍ਰਿਕਟ ਟੀਮ ਨੇ ਇੰਗਲੈਂਡ ਦੌਰੇ ‘ਤੇ ਇੱਕੋ-ਇੱਕ ਟੈਸਟ ਮੈਚ ਖੇਡਣਾ ਹੈ ਪਰ ਉਸ ਤੋਂ ਪਹਿਲਾਂ ਵਿਰਾਟ ਕੋਹਲੀ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜੋਕਿ ਟੀਮ ਇੰਡੀਆ ਲਈ ਆਖਰੀ ਫੈਸਲਾਕੁੰਨ ਟੈਸਟ ਤੋਂ ਪਹਿਲਾਂ ਇੱਕ ਵੱਡਾ ਝਟਕਾ ਸਾਬਤ ਹੋ ਸਕਦੀ ਹੈ। ਵਿਰਾਟ ਕੋਹਲੀ ਦੀ ਕੋਰੋਨਾ ਰਿਪੋਰਟ ਨੇ ਫੈਨਸ ਦੀ ਚਿੰਤਾ ਵਧਾ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਮਾਲਦੀਵ ਛੁੱਟੀਆਂ ਬਿਤਾ ਕੇ ਪਰਤਨ ਮਗਰੋਂ ਕੋਰੋਨਾ ਹੋਇਆ ਸੀ ਪਰ ਇਸ ਦੇ ਬਾਵਜੂਦ ਉਹ ਖਿਡਾਰੀਆਂ ਨਾਲ ਇਸ ਦੌਰੇ ‘ਤੇ ਪਹੁੰਚੇ ਅਤੇ ਬੀ.ਸੀ.ਸੀ.ਆਈ. ਨੇ ਵੀ ਇਸ ਖਬਰ ਦਾ ਖੁਲਾਸਾ ਨਹੀਂ ਹੋਣ ਦਿੱਤਾ।
ਰਿਪੋਰਟਾਂ ਮੁਤਾਬਕ ਵਿਰਾਟ ਕੋਹਲੀ ਮਾਲਦੀਪ ਤੋੰ ਪਰਤਨ ਤੋਂ ਬਾਅਦ ਹੀ ਕੋਰੋਨਾ ਦੀ ਲਪੇਟ ਵਿੱਚ ਆ ਗਏ ਸਨ ਪਰ ਲੰਦਨ ਪਹੁੰਚਣ ਤੋ ਬਾਅਦ ਇਸ ਦੀ ਪੁਸ਼ਟੀ ਹੋਈ। ਫਿਲਹਾਲ ਉਹ ਇਸ ਮਹਾਮਾਰੀ ਤੋਂ ਉਬਰ ਚੁੱਕੇ ਹਨ ਤੇ ਖੇਡਣ ਲਈ ਪੂਰੀ ਤਰ੍ਹਾਂ ਤਿਆਰ ਹਨ। ਰਿਪੋਰਟਾਂ ਮੁਤਾਬਕ ਰਵਿਚੰਦਰਨ ਅਸ਼ਵਿਨ ਵੀ ਇੰਗਲੈਂਡ ਦੌਰੇ ‘ਤੇ ਜਾਣ ਤੋਂ ਪਹਿਲਾਂ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਗਏ ਸਨ ਇਸ ਲਈ ਉਨ੍ਹਾਂ ਨੇ ਸਾਥੀ ਖਿਡਾਰੀਆਂ ਨਾਲ ਜਾਣ ਤੋਂ ਮਨ੍ਹਾ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਹਾਲਾਂਕਿ ਵਿਰਾਟ ਕੋਹਲੀ ਹੁਣ ਸਵਾਲਾਂ ਦੇ ਘੇਰੇ ‘ਚ ਹਨ। ਕੋਰੋਨਾ ਤੋਂ ਉਬਰਨ ਤੋਂ ਬਾਅਦ ਵੀ ਉਹ ਲੰਦਨ ਦੀਆਂ ਸੜਕਾਂ ‘ਤੇ ਬਿਨਾਂ ਮਾਸਕ ਦੇ ਘੁੰਮਦੇ ਹੋਏ ਨਜ਼ਰ ਆ ਰਹੇ ਹਨ ਤੇ ਫੈਨਸ ਨਾਲ ਸੈਲਫੀ ਲੈਂਦੇ ਹੋਏ ਵੀ ਉਨ੍ਹਾਂ ਦੀਆਂ ਤਸਵੀਰਾਂ ਵਾਇਰਲ ਹੋਇਆਂ ਹਨ, ਜਦਕਿ ਇਸ ਸਮੇਂ ਇੰਗਲੈਂਡ ਵਿੱਚ ਹਰ ਦਿਨ 10,000 ਦੇ ਹਿਸਾਬ ਨਾਲ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੌਰਾਨ ਕੈਪਟਨ ਰੋਹਿਤ ਸ਼ਰਮਾ ਵੀ ਉਨ੍ਹਾਂ ਦੇ ਨਾਲ ਸ਼ਾਪਿੰਗ ਕਰਦੇ ਨਜ਼ਰ ਆਏ ਸਨ। ਅਜਿਹੇ ਵਿੱਚ ਕੋਹਲੀ ਦਾ ਇਹ ਗ਼ੈਰ-ਜ਼ਿੰਮੇਵਾਰਾਨਾ ਬਰਤਾਵ ਬਾਕੀ ਖਇਡਾਰੀਾਂ ਲਈ ਵੀ ਪ੍ਰੇਸ਼ਾਨੀਆਂ ਦਾ ਸਬਬ ਬਣ ਸਕਦਾ ਹੈ। ਦੂਜਾ ਜੇ ਕੋਹਲੀ ਮਾਲਦੀਵ ਪਰਤਨ ਤੋਂ ਬਾਅਦ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ ਤਾਂ ਉਹ ਕਿਵੇਂ ਖਿਡਾਰੀਆਂ ਨਾਲ ਇੰਗਲੈਂਡ ਗਏ।