ਕਾਂਗਰਸ ਪ੍ਰਧਾਨ ਅਹੁਦੇ ਲਈ ਸੋਮਵਾਰ ਨੂੰ ਹੋਣ ਵਾਲੀ ਵੋਟਿੰਗ ਦੀ ਤਿਆਰੀ ਪੂਰੀ ਕਰ ਲਈ ਗਈ ਹੈ। ਦੇਸ਼ ਭਰ ਵਿਚ 40 ਕੇਂਦਰਾਂ ‘ਤੇ 68 ਬੂਥ ਬਣਾਏ ਗਏ ਹਨ ਜਿਥੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਵੋਟਾਂ ਪੈਣਗੀਆਂ।
ਕਾਂਗਰਸ ਪ੍ਰਧਾਨ ਅਹੁਦੇ ਲਈ ਲਗਭਗ 9800 ਵੋਟਰ ਹਨ ਜੋ ਦੋ ਉਮੀਦਵਾਰਾਂ ਮੱਲਿਕਾਰੁਜਨ ਖੜਗੇ ਤੇ ਸ਼ਸ਼ੀ ਥਰੂਰ ਵਿਚੋਂ ਇਕ ਲਈ ਵੋਟ ਪਾਉਣਗੇ। ਸੋਨੀਆ ਗਾਂਧੀ, ਮਨਮੋਹਨ ਸਿੰਘ, ਪ੍ਰਿਯੰਕਾ ਗਾਂਧੀ ਸਣੇ ਸੀਡਬਲਯੂਸੀ ਦੇ ਮੈਂਬਰ ਕਾਂਗਰਸ ਦੇ ਮੁੱਖ ਦਫਤਰ ਵਿਚ ਬਣੇ ਬੂਥ ਵਿਚ ਵੋਟ ਪਾਉਣਗੇ।
ਇਕ ਬੂਥ ਭਾਰਤ ਜੋੜੋ ਯਾਤਰਾ ਦੇ ਕੈਂਪ ਵਿਚ ਬਣਾਇਆ ਗਿਆ ਹੈ ਜਿਥੇ ਰਾਹੁਲ ਗਾਂਧੀ ਤੇ ਲਗਭਗ 40 ਵੋਟਰ ਵੋਟ ਪਾਉਣਗੇ। ਮੱਲਿਕਾਰੁਜਨ ਖੜਗੇ ਬੰਗਲੌਰ ਤੇ ਸ਼ਸ਼ੀ ਥਰੂਰ ਤਿਰੁਵੰਤਪੁਰਮ ਸਥਿਤ ਪ੍ਰਦੇਸ਼ ਕਾਂਗਰਸ ਦਫਤਰ ਵਿਚ ਵੋਟ ਪਾਉਣਗੇ। ਵੋਟਿੰਗ ਤੋਂ ਬਾਅਦ ਬੈਲਟ ਬਕਸਿਆਂ ਨੂੰ ਦਿੱਲੀ ਲਿਆਂਦਾ ਜਾਵੇਗਾ ਜਿੱਥੇ 19 ਅਕਤੂਬਰ ਨੂੰ ਪਾਰਟੀ ਹੈੱਡਕੁਆਰਟਰ ਵਿਖੇ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਨਤੀਜੇ ਐਲਾਨੇ ਜਾਣਗੇ। ਕਾਂਗਰਸ ਪ੍ਰਧਾਨ ਦੇ ਅਹੁਦੇ ਲਈ 22 ਸਾਲ ਬਾਅਦ ਚੋਣ ਹੋਣ ਜਾ ਰਹੀ ਹੈ ਅਤੇ ਕਰੀਬ 24 ਸਾਲਾਂ ਬਾਅਦ ਪਾਰਟੀ ਦੀ ਕਮਾਨ ਗਾਂਧੀ ਪਰਿਵਾਰ ਤੋਂ ਬਾਹਰ ਜਾਣ ਦਾ ਫੈਸਲਾ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
137 ਸਾਲ ਪੁਰਾਣੀ ਕਾਂਗਰਸ ਪਾਰਟੀ ਵਿੱਚ ਇਹ ਛੇਵੀਂ ਵਾਰ ਹੋਵੇਗਾ ਜਦੋਂ ਚੋਣ ਮੁਕਾਬਲਾ ਸਾਬਤ ਕਰੇਗਾ ਕਿ ਪਾਰਟੀ ਦੇ ਇਸ ਅਹਿਮ ਅਹੁਦੇ ਲਈ ਯੋਗ ਉਮੀਦਵਾਰ ਕੌਣ ਹੈ। ਕਾਂਗਰਸ ਪ੍ਰਧਾਨ ਦੀ ਇਸ ਚੋਣ ਵਿੱਚ ਗਾਂਧੀ ਪਰਿਵਾਰ ਦਾ ਕੋਈ ਮੈਂਬਰ ਹਿੱਸਾ ਨਹੀਂ ਲੈ ਰਿਹਾ ਹੈ। ਯਾਨੀ ਕਿ ਇਹ ਪਹਿਲਾਂ ਹੀ ਤੈਅ ਹੈ ਕਿ ਇਸ ਵਾਰ ਕਾਂਗਰਸ ਦਾ ਪ੍ਰਧਾਨ ਗਾਂਧੀ ਪਰਿਵਾਰ ਤੋਂ ਬਾਹਰ ਦਾ ਮੈਂਬਰ ਬਣੇਗਾ।