ਸਿੱਧੂ ਮੂਸੇਵਾਲਾ ਦਾ ਗੀਤ ‘Watch Out’ ਬਿਲਬੋਰਡ ‘ਤੇ ਪਹੰਚ ਗਿਆ ਹੈ। ਕੈਨੇਡੀਅਨ ਬਿਲਬੋਰਡ ਲਿਸਟ ਵਿਚ ਇਸ ਗਾਣੇ ਨੂੰ 33ਵਾਂ ਸਥਾਨ ਮਿਲਿਆ ਹੈ। ਇਹ ਗੀਤ ਦੀਵਾਲੀ ਵਾਲੇ ਦਿਨ ਯਾਨੀ 12 ਨਵੰਬਰ ਨੂੰ ਰਿਲੀਜ਼ ਹੋਇਆ ਸੀ। ਹੁਣ ਤੱਕ ਯੂਟਿਊਬ ‘ਤੇ 1.86 ਕਰੋੜ ਵਿਊਜ਼ ਮਿਲੇ ਹਨ।
ਮਈ 2022 ਵਿਚ ਮੂਸੇਵਾਲਾ ਦੀ ਹੱਤਿਆ ਦੇ ਬਾਅਦ ਰਿਲੀਜ਼ ਹੋਣ ਵਾਲਾ ਇਹ 5ਵਾਂ ਗਾਣਾ ਸੀ। ਸਿਰਫ 9 ਦਿਨਾਂ ਵਿਚ ਹੀ ਇਸੇ ਗੀਤ ਨੇ ਕੈਨੇਡੀਅਨ ਬਿਲਬੋਰਡ ‘ਤੇ 33ਵਾਂ ਸਥਾਨ ਹਾਸਲ ਕੀਤਾ ਹੈ।
ਇਸ ਗੀਤ ਦੇ ਬਾਅਦ ਤੋਂ ਹੀ ਫੈਂਨਸ ਵਿਚ ਇਸ ਦਾ ਕ੍ਰੇਜ਼ ਕਾਫੀ ਵੱਧ ਦੇਖਣ ਨੂੰ ਮਿਲਿਆ ਸੀ। ਰਿਲੀਜ ਹੋਣ ਤੋਂ ਸਿਰਫ 30 ਮਿੰਟ ਦੇ ਅੰਦਰ 15 ਲੱਖ ਤੋਂ ਵੱਧ ਲੋਕਾਂ ਨੇ ਇਸ ਨੂੰ ਦੇਖਿਆ ਤੇ 7 ਲੱਖ ਲੋਕਾਂ ਨੇ ਲਾਈਕ ਕੀਤਾ। ਪਹਿਲੇ 1 ਮਿੰਟ ਵਿਚ ਗੀਤ ਨੂੰ 4.17 ਲੱਖ ਲਾਈਕ ਮਿਲ ਚੁੱਕੇ ਸਨ। ਦੂਜੇ ਪਾਸੇ ਗੀਤ ਨੇ 13 ਮਿੰਟ ਵਿਚ 10 ਲੱਖ ਵਿਊਜ਼ ਦਾ ਅੰਕੜਾ ਪਾਰ ਕੀਤਾ।
ਇਹ ਵੀ ਪੜ੍ਹੋ : ਬਠਿੰਡਾ ‘ਚ ਕਿਸਾਨ ਨੇ ਜੀਵਨ ਲੀਲਾ ਕੀਤੀ ਸਮਾਪਤ, ਪਰਾਲੀ ਸਾੜਨ ਮਗਰੋਂ ਪੁਲਿਸ ਦੇ ਡਰੋਂ ਚੁੱਕਿਆ ਖੌਫ਼ਨਾਕ ਕਦਮ
ਮੂਸੇਵਾਲਾ ਦਾ ਇਹ ਦੂਜਾ ਗੀਤ ਹੈ ਜਿਸ ਨੇ ਬਿਲਬੋਰਡ ‘ਤੇ ਜਗ੍ਹਾ ਬਣਾਈ ਹੈ। ਇਸ ਤੋਂ ਪਹਿਲਾਂ ਗੀਤ 295 ਨੇ ਬਿਲਬੋਰਡ ਗਲੋਬਲ ਵਿਚ ਟੌਪ 200 ਵਿਚ ਜਗ੍ਹਾ ਬਣਾਈ ਸੀ। ਉਦੋਂ ਵੀ ਸਿੱਧੂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਪਹਿਲੇ ਸਿੰਗਰ ਸਨ, ਜੋ ਬਿਲਬੋਰਡ ਤੱਕ ਪਹੁੰਚੇ ਸਨ।