ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਰਾਜਸਥਾਨ ਪਹੁੰਚੇ। ਇਸ ਮੌਕੇ CM ਮਾਨ ਨੇ ਕਿਹਾ ਕਿ ਅਸੀਂ ਰਾਜਸਥਾਨ ਨੂੰ ਦਿੱਲੀ-ਪੰਜਾਬ ਦੀ ਤਰਜ ‘ਤੇ ਭ੍ਰਿਸ਼ਟਾਚਾਰ ਮੁਕਤ ਕਰਾਂਗੇ। ਅਸਥਾਈ ਮੁਲਾਜ਼ਮਾਂ ਨੂੰ ਅਸੀਂ ਪੱਕਾ ਕਰਾਂਗੇ। ਪੰਜਾਬ ਵਿਚ ਸੱਤਾ ਵਿਚ ਆਏ ਤਾਂ ਵੱਡੀ ਗਿਣਤੀ ਵਿਚ ਅਸਥਾਈ ਮੁਲਾਜ਼ਮ ਸਨ। ਕਹਿੰਦੇ ਸਨ ਕੱਚੇ ਮੁਲਾਜ਼ਮ ਹਾਂ। ਅਸੀਂ ਕਿਹਾ ਕਿ ਹੁਣ ਤਾਂ ਕੱਚੇ ਘਰਾਂ ਦਾ ਹੀ ਜ਼ਮਾਨਾ ਗਿਆ, ਨੌਕਰੀ ਕਿਵੇਂ ਕੱਚੀ। ਅਸੀਂ ਮੁਲਾਜ਼ਮਾਂ ਨੂੰ ਪੱਕਾ ਕਰ ਰਹੇ ਹਾਂ। ਅਸੀਂ ਰਾਜਸਥਾਨ ਵਿਚ ਮੁਲਾਜ਼ਮਾਂ ਨੂੰ ਪਰਮਾਨੈਂਟ ਕਰਾਂਗੇ।
CM ਮਾਨ ਨੇ ਕਿਹਾ ਕਿ ਅਸੀਂ ਜੁਮਲੇ ਵਾਲੇ ਨਹੀਂ ਹਾਂ।ਅਸੀਂ ਉਹ ਗਾਰੰਟੀ ਦਿੰਦੇ ਹਾਂ, ਜੋ ਪੂਰੀ ਕਰ ਸਕਦੇ ਹਾਂ। ਨੀਅਤ ਸਾਫ ਹੋਵੇ ਤਾਂ ਸਾਰਾ ਕੁਝ ਪੂਰਾ ਹੋ ਜਾਂਦਾ ਹੈ। ਅਸੀਂ ਪੰਜਾਬ ਵਿਚ ਫ੍ਰੀ ਬਿਜਲੀ ਕਰਨ ਦਾ ਵਾਅਦਾ ਕੀਤਾ ਸੀ। ਅਸੀਂ ਪੁੱਛਿਆ ਕਿ ਫ੍ਰੀ ਬਿਜਲੀ ਕਿਵੇਂ ਦੇਵਾਂਗੇ। ਸਾਨੂੰ ਪਤਾ ਸੀ ਕਿ ਜੋ ਸਾਡੇ ‘ਤੇ ਸਵਾਲ ਚੁੱਕ ਰਹੇ ਹਨ ਪੈਸਾ ਤਾਂ ਉਥੋਂ ਹੀ ਆਉਣਾ ਹੈ। ਅਸੀਂ ਭ੍ਰਿਸ਼ਟਾਚਾਰੀਆਂ ਨੂੰ ਫੜਨਾ ਸ਼ੁਰੂ ਕੀਤਾ ਤਾਂ ਨੋਟ ਗਿਣਨ ਦੀਆਂ ਮਸ਼ੀਨਾਂ ਮੰਗਾਉਣੀਆਂ ਪਈਆਂ। ਪੈਸਾ ਤਾਂ ਉਥੇ ਰੁਕਿਆ ਸੀ। ਹੁਣ ਤੱਕ 400 ਬੰਦੇ ਜੇਲ੍ਹ ਭੇਜ ਚੁੱਕੇ ਹਾਂ।
ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਵਿਚ ਜੋ ਕਰਕੇ ਦਿਖਾਇਆ ਉਹੀ ਮਾਡਲ ਪੰਜਾਬ ਵਿਚ ਅਪਣਾਇਆ। ਮੁਹੱਲਾ ਕਲੀਨਿਕ ਸ਼ਾਨਦਾਰ ਚੱਲ ਰਹੇ ਹਨ। ਸਕੂਲਾਂ ਦੀ ਦਸ਼ਾ ਸੁਧਾਰ ਦਿੱਤੀ। ਦਿੱਲੀ ਦੇ ਸਰਕਾਰੀ ਸਕੂਲ ਵਿਚ ਜੱਜਾਂ ਤੱਕ ਦੇ ਬੱਚੇ ਪੜ੍ਹਦੇ ਹਨ। ਅਸੀਂ ਫ੍ਰੀ ਬਿਜਲੀ ਦੇ ਰਹੇ ਹਾਂ। ਅਸੀਂ ਸ਼ਹੀਦ ਪਰਿਵਾਰਾਂ ਨੂੰ ਇਕ ਕਰੋੜ ਰੁਪਏ ਦਿੰਦੇ ਹਾਂ।
ਇਹ ਵੀ ਪੜ੍ਹੋ : ਚੰਦਰਯਾਨ-3 ਦਾ ਵਿਕਰਮ ਲੈਂਡਰ ਗਿਆ ਸਲੀਪ ਮੋਡ ‘ਚ, 22 ਸਤੰਬਰ ਨੂੰ ਐਕਟਿਵ ਹੋਣ ਦੀ ਉਮੀਦ
ਭਗਵੰਤ ਮਾਨ ਨੇ PM ਮੋਦੀ ‘ਤੇ ਨਿਸ਼ਾਨੇ ਕੱਸੇ। ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਹੋਸਟਲ ਫੀਸ ‘ਤੇ 12 ਫੀਸਦੀ ਜੀਐੱਸਟੀ ਲਗਾਉਣਾ ਚਾਹੁੰਦੀ ਹੈ। ਮੋਦੀ ਜੀ ਕਦੇ ਵੀ ਇਹ ਨਾਅਰਾ ਦੇ ਸਕਦੇ ਹਨ ‘ਨਾ ਖੁਦ ਪੜ੍ਹੇ ਹਨ, ਨਾ ਕਿਸੇ ਨੂੰ ਪੜ੍ਹਨ ਦੇਣਗੇ।’ ਖੁਦ ਕਦੇ ਹੋਸਟਲ ਵਿਚ ਰਹੇ ਹੋਣ ਤਾਂ ਪਤਾ ਲੱਗੇ। ਹੁਣ ਚੌਥੀ ਕਲਾਸ ਵਿਚ ਤਾਂ ਹੋਸਟਲ ਹੁੰਦਾ ਨਹੀਂ ਹੈ। ਕਿਵੇਂ ਖਰਚੇ ਪੂਰੇ ਹੁੰਦੇ ਹਨ। ਕਿਵੇਂ ਫੀਸ ਭਰੀ ਜਾਂਦੀ ਹੈ? ਕਿਵੇਂ ਮੈੱਸ ਦਾ ਖਰਚ ਹੁੰਦਾ ਹੈ। ਕਦੇ ਰਹੇ ਹੋਣ ਤਾਂ ਪਤਾ ਲੱਗਾ। ਮੈਂ ਤਾਂ ਪਾਰਲੀਮੈਂਟ ਵਿਚ ਬੋਲ ਦਿੱਤਾ ਸੀ-ਮੋਦੀ ਜੀ ਮੇਰੇ ਸਾਹਮਣੇ ਬੈਠੇ ਸਨ। ਮੈਂ ਕਿਹਾ ਸੀ 15 ਲੱਖ ਦੀ ਰਕਮ ਲਿਖਦਾ ਹਾਂ ਤਾਂ ਕਲਮ ਰੁਕ ਜਾਂਦੀ ਹੈ। ਕਾਲੇ ਧਨ ਬਾਰੇ ਸੋਚਦਾ ਹਾਂ ਤਾਂ ਸਿਆਸੀ ਸੁੱਕ ਜਾਂਦੀ ਹੈ। ਹਰ ਗੱਲ ਹੀ ਜੁਮਲਾ ਨਿਕਲੀ।
ਵੀਡੀਓ ਲਈ ਕਲਿੱਕ ਕਰੋ -: