ਪੰਜਾਬ ਵਿਚ ਇਕ ਤੋਂ ਫਿਰ ਵਾਰ ਮੌਸਮ ਬਦਲਣ ਦੇ ਆਸਾਰ ਹਨ। ਪਹਾੜੀ ਇਲਾਕਿਆਂ ਵਿਚ ਬਰਫਬਾਰੀ ਨਾਲ ਮੈਦਾਨੀ ਖੇਤਰਾਂ ਵਿਚ ਠੰਡ ਵੱਧ ਸਕਦੀ ਹੈ। ਭਾਵੇਂ ਮੈਦਾਨੀ ਇਲਾਕਿਆਂ ਵਿਚ ਗਰਮੀ ਨੇ ਦਸਤਕ ਦੇ ਦਿੱਤੀ ਹੈ ਪਰ ਇਸੇ ਵਿਚਾਲੇ ਹੁਣ ਹਿਮਾਚਲ ਵਿਚ ਬਰਫਬਾਰੀ ਕਾਰਨ ਫਿਰ ਤੋਂ ਇਕ ਵਾਰ ਮੌਸਮ ਕਰਵਟ ਲੈ ਸਕਦਾ ਹੈ। ਹਿਮਾਚਲ ਵਿਚ ਅੱਜ ਤੋਂ ਅਗਲੇ 5 ਦਿਨ ਬਰਫਬਾਰੀ ਦੇ ਆਸਾਰ ਹਨ। ਮੌਸਮ ਵਿਭਾਗ ਅਨੁਸਾਰ 28 ਫਰਵਰੀ ਤੋਂ ਹਿਮਾਲਿਆ ਖੇਤਰ ਵਿਚ ਪੱਛਮੀ ਗੜਬੜੀ ਐਕਟਿਵ ਹੋ ਰਿਹਾ ਹੈ, ਉਸ ਦੇ ਅਸਰ ਨਾਲ ਉਥੋਂ ਦੀਆਂ ਠੰਡੀਆਂ ਹਵਾਵਾਂ ਪੰਜਾਬ ਤੇ ਹਰਿਆਣਾ ਦੇ ਮੈਦਾਨਾਂ ਨੂੰ ਠੰਡਾ ਕਰਨਗੀਆਂ।
ਹਰਿਆਣਾ ਵਿਚ ਇਸ ਵਾਰ ਫਰਵਰੀ ਵਿਚ ਹੁਣ ਤੱਕ ਦਿਨ ਦਾ ਔਸਤ ਤਾਪਮਾਨ 25.7 ਡਿਗਰੀ ਸੈਲਸੀਅਸ ਰਿਹਾ. ਇਹ 17 ਸਾਲ ਵਿਚ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ 2006 ਵਿਚ ਫਰਵਰੀ ਵਿਚ ਅਧਿਕਤਮ ਤਾਪਮਾਨ ਔਸਤਨ 27.6 ਡਿਗਰੀ ਰਿਹਾ ਸੀ। ਪੰਜਾਬ ਵਿਚ ਇਨ੍ਹੀਂ ਦਿਨੀਂ ਸਾਧਾਰਨ ਤੋਂ 5.6 ਡਿਗਰੀ ਜ਼ਿਆਦਾ ਤਾਪਮਾਨ ਵਿਚ ਵਾਧਾ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਦਾ ਵੱਡਾ ਬਿਆਨ-‘ਮੈਂ ਇੰਡੀਅਨ ਸਿਟੀਜ਼ਨ ਨਹੀਂ ਹਾਂ, ਪਾਸਪੋਰਟ ਸਿਰਫ ਯਾਤਰਾ ਦਾ ਡਾਕੂਮੈਂਟ’
5 ਦਿਨ ਵਿਚ ਹਰਿਆਣਾ ਤੇ ਪੰਜਾਬ ਵਿਚ ਅਧਿਕਤਮ ਪਾਰਾ ਸਾਧਾਰਨ ਤੋਂ 3 ਤੋਂ 5 ਡਿਗਰੀ ਵਧ ਸਕਦਾ ਹੈ। 28 ਨੂੰ ਠੰਡੀਆਂ ਹਵਾਵਾਂ ਚੱਲ ਸਕਦੀਆਂ ਹਨ ਤੇ 1 ਮਾਰਚ ਨੂੰ ਮੀਂਹ ਦੇ ਆਸਾਰ ਹਨ। ਪਹਾੜਾਂ ਵਿਚ 28 ਫਰਵਰੀ ਤੋਂ 1 ਮਾਰਚ ਤੱਕ ਬਰਫਬਾਰੀ ਦਾ ਅਲਰਟ ਹੈ।
ਵੀਡੀਓ ਲਈ ਕਲਿੱਕ ਕਰੋ -: