ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਯਾਤਰੀਆਂ ਨੂੰ ਬਿਹਤਰ ਸੁਵਿਧਾ ਪ੍ਰਦਾਨ ਕਰਨ ਲਈ ਹੁਣ IRCTC ਨੇ ਵ੍ਹਾਟਸਐਪ ਚੈਟਬੋਟ ਨੰਬਰ ਜਾਰੀ ਕੀਤਾ ਹੈ, ਜਿਸ ਰਾਹੀਂ ਯਾਤਰੀ ਵ੍ਹਾਟਸਐਪ ‘ਤੇ ਆਪਣੇ ਪੀਐਨਆਰ ਸਟੇਟਸ ਅਤੇ ਰੀਅਲ ਟਾਈਮ ਟ੍ਰੇਨ ਦੇ ਵੇਰਵੇ ਨੂੰ ਟਰੈਕ ਕਰ ਸਕਦੇ ਹਨ। ਇਹ ਨਵੀਂ ਵਿਸ਼ੇਸ਼ਤਾ ਮੁੰਬਈ ਸਥਿਤ ਸਟਾਰਟ-ਅੱਪ-ਰੇਲੋਫੀ ਵੱਲੋਂ ਪੇਸ਼ ਕੀਤੀ ਗਈ ਹੈ। ਇਸ ਦੀ ਮਦਦ ਨਾਲ ਯਾਤਰੀਆਂ ਨੂੰ ਸਿਰਫ਼ ਇੱਕ ਟੈਪ ਨਾਲ ਵ੍ਹਾਟਸਐਪ ‘ਤੇ ਸਿੱਧੇ ਆਪਣੀ ਯਾਤਰਾ ਨੂੰ ਟਰੈਕ ਕਰਨ ਦੀ ਇਜਾਜ਼ਤ ਮਿਲ ਜਾਂਦੀ ਹੈ।
ਇਹ ਵਿਸ਼ੇਸ਼ਤਾ ਰੇਲਗੱਡੀ ਦੇ ਸਟੇਟਸ ਜਾਂ ਹੋਰ ਵੇਰਵਿਆਂ ਨੂੰ ਟਰੈਕ ਕਰਨ ਲਈ ਹੈ। ਵ੍ਹਾਟਸਐਪ ਚੈਟਬੋਟ ਦੀ ਵਰਤੋਂ ਪੀਐਨਆਰ ਸਟੇਟਸ, ਲਾਈਵ ਰੇਲਗੱਡੀ ਸਟੇਟਸ, ਪਿਛਲੇ ਰੇਲਵੇ ਸਟੇਸ਼ਨ ਦੇ ਵੇਰਵੇ, ਆਉਣ ਵਾਲੇ ਸਟੇਸ਼ਨਾਂ ਅਤੇ ਹੋਰ ਰੇਲ ਯਾਤਰਾ ਦੇ ਵੇਰਵੇ ਲੈਣ ਲਈ ਕੀਤੀ ਜਾਂਦੀ ਹੈ। ਇਸਦੇ ਲਈ ਤੁਹਾਨੂੰ ਚੈਟਬੋਟ ਵਿੱਚ ਇੱਕ 10-ਅੰਕਾਂ ਦਾ PNR ਨੰਬਰ ਭਰਨਾ ਹੋਵੇਗਾ ਅਤੇ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ। ਤੁਸੀਂ ਟ੍ਰੇਨ ਦੀ ਸਥਿਤੀ ਲਈ 139 ਵੀ ਡਾਇਲ ਕਰ ਸਕਦੇ ਹੋ।
ਐਪ ਰਾਹੀਂ ਯਾਤਰੀ ਰੇਲਗੱਡੀ ‘ਚ ਸਫਰ ਕਰਨ ਵੇਲੇ ਆਪਣਾ ਖਾਣਾ ਵੀ ਆਰਡਰ ਕਰ ਸਕਦੇ ਹਨ। ਯਾਤਰੀ ਆਈਆਰਸੀਟੀਸੀ ਐਪ ਜ਼ੂਪ ਦੀ ਵਰਤੋਂ ਕਰਕੇ ਖਾਣਾ ਆਨਲਾਈਨ ਆਰਡਰ ਕਰ ਸਕਦੇ ਹਨ। Zoop ਦੀ ਵਰਤੋਂ ਕਰਕੇ ਆਨਲਾਈਨ ਖਾਣਾ ਆਰਡਰ ਕਰਨ ਲਈ ਕੋਈ ਵੀ WhatsApp ਚੈਟਬੋਟ ਨੰਬਰ +91 7042062070 ਇਸਤੇਮਾਲ ਸਕਦਾ ਹੈ। ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਰੇਲਵੇ ਪ੍ਰਤੀ ਯਾਤਰੀਆਂ ਦੀ ਸਹੂਲਤ ਦੇ ਮੱਦੇਨਜ਼ਰ ਵਟਸਐਪ ਚੈਟਬੋਟ ਸ਼ੁਰੂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ‘ਤੀਜੀ ਵਾਰ ਭੱਜਿਆ ਤਾਂ ਹੱਥ ਨਹੀਂ ਆਊਂਗਾ’ ਫਰਾਰ ਹੋਣ ਤੋਂ ਪਹਿਲਾਂ ਬੋਲਿਆ ਸੀ ਟੀਨੂੰ, ਹੋਏ ਹੋਰ ਵੀ ਖੁਲਾਸੇ
ਵ੍ਹਾਟਸਐਪ ‘ਤੇ ਪੀਐਨਆਰ ਸਥਿਤੀ ਅਤੇ ਲਾਈਵ ਟ੍ਰੇਨ ਸਥਿਤੀ ਦੀ ਜਾਂਚ ਕਰਨ ਦਾ ਪ੍ਰਾਸੈੱਸ
ਸਭ ਤੋਂ ਪਹਿਲਾਂ ਰੇਲੋਫੀ ਦੇ WhatsApp ਚੈਟਬੋਟ ਨੰਬਰ +91-9881193322 ਨੂੰ ਆਪਣੇ ਫੋਨ ਸੰਪਰਕਾਂ ਵਿੱਚ ਸੇਵ ਕਰੋ। WhatsApp ਐਪਲੀਕੇਸ਼ਨ ਨੂੰ ਅਪਡੇਟ ਕਰੋ। ਇਸ ਤੋਂ ਬਾਅਦ ਵ੍ਹਾਟਐਪ ਖੋਲ੍ਹੋ ਅਤੇ ਆਪਣੀ ਸੰਪਰਕ ਸੂਚੀ ਨੂੰ ਰਿਫ੍ਰੈੱਸ਼ ਕਰੋ। ਫਿਰ ਰੇਲੋਫੀ ਦੀ ਚੈਟ ਵਿੰਡੋ ਨੂੰ ਸਰਚ ਕਰੋ ਅਤੇ ਖੋਲ੍ਹੋ। ਇਸ ਤੋਂ ਬਾਅਦ ਆਪਣਾ 10 ਅੰਕਾਂ ਦਾ PNR ਨੰਬਰ ਭਰੋ ਅਤੇ ਇਸ ਨੂੰ WhatsApp ਚੈਟ ਵਿੱਚ ਭੇਜੋ। ਰੇਲੋਫੀ ਚੈਟਬੋਟ ਤੁਹਾਨੂੰ ਤੁਹਾਡੀ ਰੇਲ ਯਾਤਰਾ ਬਾਰੇ ਸਾਰੇ ਵੇਰਵੇ ਭੇਜੇਗਾ, ਜਿਸ ਵਿੱਚ ਅਲਰਟ ਅਤੇ ਰੀਅਲ-ਟਾਈਮ ਅੱਪਡੇਟ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -: