ਸੁਨਾਮ ਦੇ ਪਿੰਡ ਬਖ਼ਸ਼ੀਵਾਲਾ ‘ਤੋਂ ਇਕ ਅਜਿਹਾ ਸਨਸਨੀਖ਼ੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਪਤਨੀ ਨੇ ਆਪਣੇ ਹੀ ਪਤੀ ਨੂੰ ਦਰਦਨਾਕ ਮੌਤ ਦਿੱਤੀ ਹੈ। ਜਿਸ ਬਾਰੇ ਸੁਣ ਕੇ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ। ਇਕ ਔਰਤ ਨੇ ਪਤੀ ਨੂੰ ਮਾਰ ਕੇ ਲਾਸ਼ ਨੂੰ ਘਰ ਦੇ ਕੱਚੇ ਫਲੱਸ਼ ਟੈਂਕ ‘ਚ ਦਬਾ ਦਿੱਤਾ। ਜਾਣਕਾਰੀ ਅਨੁਸਾਰ ਮ੍ਰਿਤਕ ਦੇ ਗੁੰਮਸ਼ੁਦਾ ਹੋਣ ਦੀ ਰਿਪੋਰਟ ਇਕ ਮਹੀਨਾਂ ਪਹਿਲਾਂ ਲਿਖਵਾਈ ਗਈ ਸੀ। ਜਦੋਂ ਪੁਲਿਸ ਵੱਲੋਂ ਕੱਚੇ ਫਲੱਸ਼ ਟੈਂਕ ਨੂੰ ਖੋਦ ਕੇ ਮ੍ਰਿਤਕ ਦੀ ਲਾਸ਼ ਨੂੰ ਕੱਢਿਆ ਗਿਆ ਤਾਂ ਸਾਰੇ ਪਿੰਡ ‘ਚ ਹਾਹਾਕਾਰ ਮਚ ਗਿਆ।
ਦਸ ਦੇਈਏ ਕਿ ਪਿੰਡ ਬਖ਼ਸ਼ੀਵਾਲਾ ਦੇ ਰਹਿਣ ਵਾਲੇ ਇਕ ਗਰੀਬ ਪਰਿਵਾਰ ਦਾ ਨੌਜਵਾਨ ਕਾਲਾ ਸਿੰਘ ਪਿਛਲੇ ਇਕ ਮਹੀਨੇ ਤੋਂ ਲਾਪਤਾ ਸੀ। ਪਰਿਵਾਰ ਵੱਲੋਂ ਨੌਜਵਾਨ ਦੇ ਗੁੰਮਸ਼ੁਦਾ ਹੋਣ ਦੀ ਰਿਪੋਰਟ ਪੁਲਿਸ ਨੂੰ ਲਿਖਵਾਈ ਗਈ ਸੀ। ਜਦੋਂ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਉਕਤ ਨੌਜਵਾਨ ਦੀ ਲਾਸ਼ ਉਸਦੇ ਹੀ ਘਰ ਦੇ ਅੰਦਰੋਂ ਬਰਾਮਦ ਕੀਤੀ ਗਈ। ਘਟਨਾ ਬਾਰੇ ਪਤਾ ਲੱਗਣ ‘ਤੋਂ ਬਾਅਦ ਸਾਰੇ ਪਿੰਡ ‘ਚ ਰੌਲਾ ਪੈ ਗਿਆ।
ਇਹ ਵੀ ਪੜ੍ਹੋ : CM ਮਾਨ ਦੇ DGP ਨੂੰ ਨਿਰਦੇਸ਼, ਅਗਲੇ 3 ਦਿਨਾਂ ਤੱਕ ਗੰਨ ਕਲਚਰ ਨੂੰ ਲੈ ਕੇ ਨਹੀਂ ਹੋਵੇਗੀ ਕੋਈ FIR
ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਪਤਨੀ ਨੇ ਆਪਣੇ ਪਤੀ ਦਾ ਕਤਲ ਕਰਕੇ ਉਸ ਨੂੰ ਘਰ ਅੰਦਰ ਬਣੇ ਕੱਚੇ ਫਲੱਸ਼ ਟੈਂਕ ‘ਚ ਦਫ਼ਨਾ ਦਿੱਤਾ ਸੀ। ਕਤਲ ਦਾ ਕਾਰਨ ਪਤਨੀ ਦੇ ਨਾਜਾਇਜ਼ ਸਬੰਧ ਦੱਸੇ ਜਾ ਰਹੇ ਹਨ। ਮ੍ਰਿਤਕ ਨੌਜਵਾਨ ਕਾਲਾ ਸਿੰਘ ਦੇ ਪਰਿਵਾਰ ਵਾਲਿਆਂ ਨੂੰ ਆਪਣੀ ਨੂੰਹ ‘ਤੇ ਪਹਿਲਾਂ ਹੀ ਸ਼ੱਕ ਸੀ, ਪਰ ਮੁਲਜ਼ਮ ਔਰਤ ਨੂੰ ਪਤੀ ਦੇ ਗੁਮਸ਼ੁਦਾ ਹੋਣ ਕਾਰਨ ਪ੍ਰੇਸ਼ਾਨ ਵੇਖ ਕੇ ਉਨ੍ਹਾਂ ਨੇ ਨਜ਼ਰਅੰਦਾਜ਼ ਕਰ ਦਿੱਤਾ। ਵਿਆਹ ਵੇਲੇ ਜਿਸ ਪਤਨੀ ਨੇ 7 ਜਨਮਾਂ ਤੱਕ ਪਤੀ ਦਾ ਸਾਥ ਨਿਭਾਉਣ ਦਾ ਵਾਅਦਾ ਕੀਤਾ ਸੀ, ਉਸਦਾ ਇਹ ਕਾਰਾ ਦੇਖ ਕੇ ਪੂਰਾ ਪਿੰਡ ਹੈਰਾਨ ਹੋ ਗਿਆ ਕਿ ਆਖ਼ਰ ਉਸ ਨੇ ਕੱਚੇ ਫਲੱਸ਼ ਟੈਂਕ ਅੰਦਰ ਪਤੀ ਦੀ ਲਾਸ਼ ਕਿਵੇਂ ਦੱਬ ਦਿੱਤੀ।
ਵੀਡੀਓ ਲਈ ਕਲਿੱਕ ਕਰੋ -: