ਸੀਹੋਰ ‘ਚ ਪੇਕੇ ਘਰ ਰਹਿ ਰਹੇ ਪਤੀ ਨੂੰ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ ਗਈ। ਇਸ ਤੋਂ ਬਾਅਦ ਮੁਲਜ਼ਮ ਪਤੀ ਫਰਾਰ ਹੋ ਗਿਆ। ਗੰਭੀਰ ਰੂਪ ਨਾਲ ਝੁਲਸ ਗਈ ਔਰਤ ਨੂੰ ਭੋਪਾਲ ਰੈਫਰ ਕਰ ਦਿੱਤਾ ਗਿਆ ਹੈ। ਔਰਤ ਦੇ ਸਹੁਰੇ ਉਜੈਨ ਵਿੱਚ ਹਨ। ਪਤੀ ਉਸ ਨੂੰ ਲੈਣ ਆਇਆ ਸੀ। ਜਦੋਂ ਉਹ ਨਾਲ ਨਾ ਗਈ ਤਾਂ ਪਤੀ ਨੇ ਉਸ ਨੂੰ ਸਾੜ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਘਟਨਾ ਸ਼ੁੱਕਰਵਾਰ ਦੇਰ ਸ਼ਾਮ ਸਹਿਰ ਦੇ ਕਸਬਾ ਚੌਂਕੀ ਇਲਾਕੇ ਦੀ ਹੈ। ਇਸ ਦਾ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਹੈ। ਸਿਹੋਰ ਦੀ 25 ਸਾਲਾ ਦੀਕਸ਼ਾ ਦਾ ਵਿਆਹ 2016 ਵਿੱਚ ਉਜੈਨ ਦੇ ਰਾਜੇਸ਼ ਮਾਲਵੀਆ ਨਾਲ ਹੋਇਆ ਸੀ। ਉਨ੍ਹਾਂ ਦੇ ਕੋਈ ਬੱਚੇ ਨਹੀਂ ਹਨ। ਦੋਵਾਂ ਵਿਚਾਲੇ ਤਕਰਾਰ ਸ਼ੁਰੂ ਹੋ ਗਈ। ਇਸ ਤੋਂ ਬਾਅਦ ਦੀਕਸ਼ਾ ਆਪਣੇ ਪੇਕੇ ਘਰ ਆ ਕੇ ਰਹਿਣ ਲੱਗੀ।
ਇਹ ਵੀ ਪੜ੍ਹੋ : ਬੀਜਿੰਗ ‘ਤੇ ਫੌਜ ਦਾ ਕੰਟਰੋਲ, ਸ਼ੀ ਜਿਨਪਿੰਗ ਹਾਊਸ ਅਰੈਸਟ! ਜਾਣੋ ਕੀ ਹੈ ਮਾਮਲਾ
ਪਰਿਵਾਰ ਮੁਤਾਬਕ ਮੁਲਜ਼ਮ ਪਤੀ ਹਰ ਰੋਜ਼ ਇੱਥੇ ਆ ਕੇ ਧਮਕੀਆਂ ਦਿੰਦਾ ਸੀ। ਉਹ ਦੀਕਸ਼ਾ ਨਾਲ ਕੁੱਟਮਾਰ ਕਰਦਾ ਸੀ। 15 ਦਿਨ ਪਹਿਲਾਂ ਵੀ ਉਸ ਨੇ ਸੀਹੋਰ ਆ ਕੇ ਆਪਣੀ ਪਤਨੀ ਨੂੰ ਕੁੱਟਿਆ ਸੀ। ਦੀਕਸ਼ਾ ਦੇ ਸਿਰ ‘ਤੇ ਸੱਟ ਲੱਗੀ ਸੀ। ਜਿਸ ‘ਤੇ ਉਸ ਨੇ ਥਾਣਾ ਕੋਤਵਾਲੀ ‘ਚ ਮਾਮਲਾ ਵੀ ਦਰਜ ਕਰਵਾਇਆ ਸੀ।
ਸ਼ੁੱਕਰਵਾਰ ਨੂੰ ਫਿਰ ਤੋਂ ਦੋਸ਼ੀ ਸੀਹੋਰ ਆਇਆ ਅਤੇ ਫਿਰ ਦੋਹਾਂ ਵਿਚਾਲੇ ਝਗੜਾ ਹੋ ਗਿਆ। ਮੁਲਜ਼ਮ ਆਪਣੇ ਨਾਲ ਪੈਟਰੋਲ ਲੈ ਕੇ ਆਇਆ ਸੀ। ਉਸ ਨੇ ਦੀਕਸ਼ਾ ‘ਤੇ ਪੈਟਰੋਲ ਸੁੱਟ ਕੇ ਮਾਚਿਸ ਦੀ ਤੀਲੀ ਨਾਲ ਅੱਗ ਲਾ ਦਿੱਤੀ, ਜਿਸ ਕਰਕੇ ਦੀਕਸ਼ਾ ਗੰਭੀਰ ਰੂਪ ‘ਚ ਝੁਲਸ ਗਈ, ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਦੀਕਸ਼ਾ ਦਾ ਚੀਕ-ਚਿਹਾੜਾ ਸੁਣ ਕੇ ਗੁਆਂਢੀ ਪਹੁੰਚ ਗਏ ਅਤੇ ਅੱਗ ਬੁਝਾਉਣ ਤੋਂ ਬਾਅਦ ਉਸ ਨੂੰ ਜ਼ਿਲ੍ਹਾ ਹਸਪਤਾਲ ਪਹੁੰਚਾਇਆ। ਇੱਥੋਂ ਮੁੱਢਲੀ ਸਹਾਇਤਾ ਤੋਂ ਬਾਅਦ ਭੋਪਾਲ ਰੈਫਰ ਕਰ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: