ਪੰਜਾਬ ਦੇ ਸ਼ਹਿਰਾਂ ਨੂੰ ਕੂੜਾ ਮੁਕਤ ਬਣਾਉਣ ਲਈ ਸਵੱਛ ਭਾਰਤ ਮਿਸ਼ਨ (SBM) 2.0 ਤਹਿਤ ਰਾਜ ਨੂੰ ਕੇਂਦਰ ਤੋਂ 193.79 ਕਰੋੜ ਰੁਪਏ ਮਿਲੇ ਹਨ। ਇਸ ਰਕਮ ਨਾਲ SBM ਸ਼ਹਿਰੀ ਪ੍ਰੋਜੈਕਟ ਰਫ਼ਤਾਰ ਫੜਨ ਜਾ ਰਿਹਾ ਹੈ। ਮਿਸ਼ਨ ਤਹਿਤ ਪੰਜਾਬ ਵਿੱਚ ਕੁੱਲ 1050.20 ਕਰੋੜ ਰੁਪਏ ਖਰਚ ਕੀਤੇ ਜਾਣਗੇ। ਸਾਲ 2025-26 ਤੱਕ ਚੱਲਣ ਵਾਲੇ ਇਸ ਪ੍ਰਾਜੈਕਟ ਤਹਿਤ ਤਿੰਨ ਸਾਲਾਂ ਦੇ ਅੰਦਰ ਸੂਬੇ ਦੇ ਸਾਰੇ ਸ਼ਹਿਰਾਂ ਨੂੰ ਕੂੜਾ ਮੁਕਤ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਵੱਲੋਂ ਕੇਂਦਰੀ ਫੰਡ ਦੇ ਖਰਚੇ ਦਾ ਦਾਅਵਾ ਕੀਤਾ ਗਿਆ ਸੀ, ਜਿਸ ਮੁਤਾਬਕ ਸੂਬੇ ਨੂੰ ਕੇਂਦਰ ਵੱਲੋਂ 193.79 ਕਰੋੜ ਰੁਪਏ ਅਦਾ ਕੀਤੇ ਜਾ ਚੁੱਕੇ ਹਨ। ਹਾਲਾਂਕਿ, ਕੁਲ ਰਾਸ਼ੀ ਵਿੱਚੋਂ ਹੁਣ ਤੱਕ ਰਾਜ ਨੂੰ 296.38 ਕਰੋੜ ਰੁਪਏ ਅਲਾਟ ਕੀਤੇ ਜਾ ਚੁੱਕੇ ਹਨ। ਇਸ ਪ੍ਰਾਜੈਕਟ ਤਹਿਤ ਹਰੇਕ ਘਰ ਤੋਂ ਗਿੱਲਾ ਅਤੇ ਸੁੱਕਾ ਕੂੜਾ ਇਕੱਠਾ ਕਰਨ ਦਾ 100 ਫੀਸਦੀ ਟੀਚਾ ਪੂਰਾ ਕੀਤਾ ਜਾਵੇਗਾ ਅਤੇ ਕੂੜੇ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਸਾਰੀਆਂ ਪੁਰਾਣੀਆਂ ਡੰਪਿੰਗ ਸਾਈਟਾਂ ਨੂੰ ਤਿੰਨ ਸਾਲਾਂ ਦੇ ਅੰਦਰ ਸੁਧਾਰਿਆ ਜਾਵੇਗਾ ਅਤੇ ਹਰਿਆਲੀ ਖੇਤਰ ਵਿੱਚ ਤਬਦੀਲ ਕੀਤਾ ਜਾਵੇਗਾ। ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਮੁਤਾਬਕ ਕੇਂਦਰੀ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਬਾਰੇ ਰਾਜ ਮੰਤਰੀ ਕੌਸ਼ਲ ਕਿਸ਼ੋਰ ਨੇ ਸਦਨ ਵਿੱਚ ਦੱਸਿਆ ਕਿ ਮਿਸ਼ਨ ਤਹਿਤ ਕੁੱਲ ਅਲਾਟ ਕੀਤੀ ਰਾਸ਼ੀ ਵਿੱਚੋਂ ਪੰਜਾਬ ਨੂੰ 193.79 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ : ਰਾਮ ਰਹੀਮ ਨੇ ਆਨਲਾਈਨ ਕਰਵਾਏ 3 ਵਿਆਹ, ਡੇਰਾ ਪ੍ਰੇਮੀਆਂ ਨੂੰ ਪੜ੍ਹਾਇਆ ਅਬਾਦੀ ਕੰਟਰੋਲ ਕਰਨ ਦਾ ਪਾਠ
SBM-ਸ਼ਹਿਰੀ ਪ੍ਰੋਜੈਕਟ ਤਹਿਤ, ਕੇਂਦਰ ਵੱਲੋਂ ਰਾਜਾਂ ਨੂੰ ਫੰਡ ਜਾਰੀ ਕੀਤੇ ਜਾਂਦੇ ਹਨ, ਜੋ ਕਿ ਰਾਜਾਂ ਦੁਆਰਾ ਰਾਜ ਹਾਈ ਪਾਵਰਡ ਕਮੇਟੀ ਅਤੇ ਰਾਜ ਪੱਧਰੀ ਤਕਨੀਕੀ ਕਮੇਟੀ ਦੁਆਰਾ ਪ੍ਰਵਾਨਿਤ ਕਾਰਜ ਯੋਜਨਾ ਦੇ ਤਹਿਤ ਸੰਸਥਾਵਾਂ ਨੂੰ ਅਲਾਟ ਕੀਤੇ ਜਾਂਦੇ ਹਨ।
ਪੰਜਾਬ ਲਈ ਸਵੱਛ ਭਾਰਤ ਮਿਸ਼ਨ ਦੁਆਰਾ ਅਲਾਟ ਕੀਤੇ ਫੰਡ ਦੇ ਵੇਰਵੇ (ਨੋਟ-ਸਾਲ ਦੀ ਰਕਮ (ਕਰੋੜ ਵਿੱਚ)
2017-18 – 126.33
2018-19 – 0.00
2019-20 – 102.57
2020-21 – 0.02
2021-22 – 9.96
2022-23 183.83
ਵੀਡੀਓ ਲਈ ਕਲਿੱਕ ਕਰੋ -: