ਪਲਾਸਟਿਕ ਸਰਜਰੀ ਦੌਰਾਨ ਇਕ ਮਹਿਲਾ ਦੀ ਮੌਤ ਦੇ ਮਾਮਲੇ ਵਿਚ 4 ਡਾਕਟਰਾਂ ਨੂੰ ਸਜ਼ਾ ਸੁਣਾਈ ਗਈ ਹੈ। ਡਾਕਟਰਾਂ ਨੇ ਮਹਿਲਾ ਦੀ Liposuction ਸਰਜਰੀ ਕੀਤੀ ਸੀ। ਇਸ ਕਾਸਮੈਟਿਕ ਸਰਜਰੀ ਵਿਚ ਸਰੀਰ ਦੇ ਅੰਦਰੋਂ ਵਾਧੂ ਮੋਟਾਪਾ ਹਟਾਇਆ ਜਾਂਦਾ ਹੈ। ਇਸ ਸਰਜਰੀ ਵਿਚ ਚਾਰ ਡਾਕਟਰਾਂ ਨੂੰ ਸਜ਼ਾ ਸੁਣਾਈ ਗਈ ਹੈ। ਕੋਰਟ ਦੀ ਸੁਣਵਾਈ ਵਿਚ ਇਹ ਗੱਲ ਸਾਹਮਣੇ ਆਈ ਕਿ ਇਨ੍ਹਾਂ ਵਿਚੋਂ ਇਕ ਡਾਕਟਰ ਸਰਜਰੀ ਸਮੇਂ ਇਕ ਹੋਰ ਮਰੀਜ਼ ਦਾ ਆਪ੍ਰੇਸ਼ਨ ਕਰ ਰਿਹਾ ਸੀ। ਇਹ ਮਾਮਲਾ ਜਾਰਡਨ ਦਾ ਹੈ।
ਜਾਰਡਨ ਦੇ ਇਕ ਕੋਰਟ ਨੇ ਸਰਜਰੀ ਵਿਚ ਸ਼ਾਮਲ ਡਾਕਟਰਾਂ ਨੂੰ 6 ਮਹੀਨੇ ਤੋਂ ਲੈ ਕੇ 3 ਸਾਲ ਤੱਕ ਕੈਦ ਦੀ ਸਜ਼ਾ ਸੁਣਾਈ ਹੈ। ਮ੍ਰਿਤਕ ਮਹਿਲਾ ਅਮਾਨ ਦੀ ਰਹਿਣ ਵਾਲੀ ਸੀ ਜਿਸ ਚੀਫ ਸਰਜਨ ਡਾਕਟਰ ਨੇ ਆਪ੍ਰੇਸ਼ਨ ਨੂੰ ਲੀਡ ਕੀਤਾ ਉਸ ਨੂੰ 3 ਸਾਲ, ਦੂਜੇ ਸਰਜਨ ਤੇ ਐਨੇਸਥਿਲਿਓਜੋਸਿਟ ਨੂੰ 1-1 ਸਾਲ ਦੀ ਸਜ਼ਾ ਦਿੱਤੀ ਗਈ। ਇਕ ਹੋਰ ਐਨੇਸਥਿਲਿਓਜੋਸਿਟ ਨੂੰ 6 ਮਹੀਨੇ ਦੀ ਸਜ਼ਾ ਦਿੱਤੀ ਗਈ।
ਰਿਪੋਰਟ ਵਿਚ ਦੱਸਿਆ ਗਿਆ ਕਿ ਇਸ ਮਾਮਲੇ ਵਿਚ ਇਨ੍ਹਾਂ ਸਾਰੇ ਡਾਕਟਰਾਂ ਨੂੰ ਕੋਰਟ ਦੇ ਸਾਹਮਣੇ ਅਪੀਲ ਕਰਨ ਦਾ ਅਧਿਕਾਰ ਹੈ। ਕੋਰਟ ਵਿਚ ਪੀੜਤ ਪੱਖ ਵੱਲੋਂ ਕਈ ਗਵਾਹ ਤੇ ਸਬੂਤ ਪੇਸ਼ ਕੀਤੇ ਗਏ। ਸੁਣਵਾਈ ਵਿਚ ਸਾਹਮਣੇ ਆਇਆ ਕਿ ਜਿਸ ਸਰਜਨ ਨੇ ਆਪ੍ਰੇਸ਼ਨ ਕੀਤਾ ਉਹ ਪਲਾਸਟਿਕ ਸਰਜਨ ਨਹੀਂ ਸੀ ਪਰ ਉਸ ਨੇ ਤਿੰਨ ਘੰਟੇ ਤੋਂ ਜ਼ਿਆਦਾ ਦਾ ਸਮਾਂ ਆਪ੍ਰੇਸ਼ਨ ਰੂਮ ਵਿਚ ਬਿਤਾਇਆ।
ਕੋਰਟ ਵਿਚ ਸੁਣਵਾਈ ਦੌਰਾਨ ਦੱਸਿਆ ਗਿਆ ਕਿਇਸ ਤਰ੍ਹਾਂ ਦੀ ਸਰਜਰੀ ਕਰਨ ਲਈ ਇੰਟੈਸਿਵ ਕੇਅਰ ਵਾਲੇ ਆਪ੍ਰੇਸ਼ਨ ਥੀਏਟਰ ਦੀ ਲੋੜ ਹੁੰਦੀ ਹੈ। ਜਿਥੇ ਇਹ ਸਰਜਰੀ ਹੋਈ, ਇਹ ਜਗ੍ਹਾ ਲਿਪੋਸਕਸ਼ਨ ਸਰਜਰੀ ਦੇ ਲਾਇਕ ਨਹੀਂ ਸੀ। ਸਰਜਰੀ ਦੌਰਾਨ ਮਹਿਲਾ ਦੀ ਹਾਲਤ ਵਿਗੜ ਗਈ ਸੀ। ਕੋਰਟ ਵਿਚ ਦਾਖਲ ਸਿਹਤ ਮੰਤਰਾਲੇ ਦੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਕਿ ਇਨ੍ਹਾਂ ਲੋਕਾਂ ਨੇ ਮਹਿਲਾ ਦੀ ਜਾਨ ਬਚਾਉਣ ਵਿਚ ਤੇਜ਼ੀ ਨਹੀਂ ਦਿਖਾਈ।
ਇਹ ਵੀ ਪੜ੍ਹੋ : ਰਾਜਸਥਾਨ : ਝੌਂਪੜੀ ਨੂੰ ਲੱਗੀ ਅੱਗੀ, 2 ਸਕੇ ਭਰਾ-ਭੈਣ ਸਣੇ 3 ਮਾਸੂਮਾਂ ਦੀ ਹੋਈ ਦਰਦਨਾਕ ਮੌਤ
ਜੋ ਸ਼ਖਸ ਮਹਿਲਾ ਦੀ ਸਰਜਰੀ ਕਰ ਰਿਹਾਸੀ, ਉਹ ਇਕ ਹੋਰ ਮਰੀਜ਼ ਦਾ ਆਪ੍ਰੇਸ਼ਨ ਕਰ ਰਿਹਾ ਸੀ। ਚਫ ਸਰਜਨ ਨੇ ਆਪ੍ਰੇਸ਼ਨ ਦੌਰਾਨ 7 ਲੀਟਰ ਮੋਟਾਪਾ ਹਟਾ ਦਿੱਤਾ ਸੀ ਜਦੋਂ ਕਿ 3-4 ਲੀਟਰ ਹਟਾਉਣ ਦੀ ਸਲਾਹ ਦਿੱਤੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: