Woman dies with twins : ਪਟਿਆਲਾ : ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧਦੇ ਜਾ ਰਹੇ ਹਨ, ਜਿਥੇ ਇਸ ਦੀ ਲਪੇਟ ਵਿੱਚ ਲਗਾਤਾਰ ਨੌਜਵਾਨ ਤੇਜ਼ੀ ਨਾਲ ਆ ਰਹੇ ਹਨ, ਉਥੇ ਹੀ ਗਰਭਵਤੀਆਂ ਨੂੰ ਇਸ ਦਾ ਖਤਰਾ ਵੱਧ ਰਿਹਾ ਹੈ। ਇੱਕ ਮਾੜੀ ਖਬਰ ਪਟਿਆਲਾ ਤੋਂ ਸਾਹਮਣੇ ਆਈ ਹੈ, ਜਿਥੇ ਘਰ ਵਿੱਚ ਖੁਸ਼ੀਆਂ ਆਉਣੀਆਂ ਸਨ ਉਥੇ ਹੀ ਪੂਰੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ।
ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਔਰਤ ਦੇ ਪਹਿਲਾਂ ਜੌੜੇ ਬੱਚਿਆਂ ਦੀ ਮੌਤ ਹੋ ਗਈ ਅਤੇ ਫਿਰ ਔਰਤ ਨੇ ਵੀ ਦਮ ਤੋੜ ਦਿੱਤਾ। ਮ੍ਰਿਤਕਾ ਦੀ ਪਛਾਣ ਸੰਗਰੂਰ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਵਜੋਂ ਹੋਈ ਹੈ। ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਨਪ੍ਰੀਤ ਦੀ ਸੋਮਵਾਰ ਸਵੇਰੇ ਕੋਰੋਨਾ ਨਾਲ ਮੌਤ ਹੋ ਗਈ।
ਗਾਇਨਾਕਾਲੋਜੀ ਵਿਭਾਗ ਦੇ ਡਾਕਟਰਾਂ ਨੇ ਕਿਹਾ ਕਿ ਇਕ ਬੱਚਾ ਅਜੇ ਜੰਮਿਆ ਹੀ ਸੀ, ਜਦੋਂ ਕਿ ਦੂਜੇ ਦੀ ਜਨਮ ਤੋਂ ਕੁਝ ਘੰਟਿਆਂ ਬਾਅਦ ਮੌਤ ਹੋ ਗਈ। ਇਹ ਔਰਤ 29 ਹਫ਼ਤਿਆਂ ਦੀ ਗਰਭਵਤੀ ਸੀ ਅਤੇ ਉਸ ਦੀ ਰਿਪੋਰਟ ਕੋਰੋਨਾ ਵਾਇਰਸ ਪਾਜ਼ੀਟਿਵ ਪਾਈ ਗਈ ਸੀ। ਇਸ ਤੋਂ ਪਹਿਲਾਂ ਉਸ ਨੂੰ ਗੰਭੀਰ ਸਾਹ ਦੀ ਇਨਫੈਕਸ਼ਨ (ਐੱਸ.ਆਰ.ਆਈ.) ਕਰਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।
ਹਸਪਤਾਲ ਦੇ ਗਾਇਨੀਕਾਲੋਜੀ ਵਿਭਾਗ ਦੇ ਮੁਖੀ ਡਾ. ਪਰਨੀਤ ਕੌਰ ਨੇ ਅਤੇ ਸੁਪਰਿੰਟੈਂਡੈਂਟ ਨੇ ਕਿਹਾ “ਸਾਨੂੰ ਗਰਭਵਤੀ ਔਰਤ ਨੂੰ ਕੋਵਿਡ ਆਈਸੋਲੇਸ਼ਨ ਵਾਰਡ ਤੋਂ ਗਰਭਵਤੀ ਵਿਭਾਗ ਵਿਚ ਤਬਦੀਲ ਕਰਨਾ ਪਿਆ। ਬਦਕਿਸਮਤੀ ਨਾਲ ਤਿੰਨਾਂ ਜੀਆਂ ਵਿੱਚੋਂ ਕਿਸੇ ਨੂੰ ਵੀ ਬਚਾਇਆ ਨਹੀਂ ਜਾ ਸਕਿਆ। ਸਾਡੀਆਂ ਟੀਮਾਂ ਨੇ ਤਿੰਨਾਂ ਨੂੰ ਬਚਾਉਣ ਲਈ ਸਭ ਕੁਝ ਕੀਤਾ।