ਤਾਲਿਬਾਨ ਦੇ ਅਧਿਕਾਰੀਆਂ ਨੇ ਔਰਤਾਂ ਦੇ ਅਧਿਕਾਰਾਂ ਨੂੰ ਸੀਮਤ ਕਰਨ ਵੱਲ ਇੱਕ ਹੋਰ ਕਦਮ ਚੁੱਕਿਆ ਹੈ। ਤਾਲਿਬਾਨ ਨੇ ਇਸ ਵਾਰ ਨਵਾਂ ਫਰਮਾਨ ਜਾਰੀ ਕਰਦਿਆਂ ਮਹਿਲਾ ਨਿਊਜ਼ ਐਂਕਰਾਂ ਨੂੰ ਐਂਕਰਿੰਗ ਕਰਦੇ ਸਮੇਂ ਮੂੰਹ ਢੱਕਣ ਦਾ ਹੁਕਮ ਦਿੱਤਾ ਹੈ। ਰਿਪੋਰਟਾਂ ਮੁਤਾਬਕ ਇਹ ਹੁਕਮ ਅਫਗਾਨਿਸਤਾਨ ਦੀਆਂ ਸਾਰੀਆਂ ਮੀਡੀਆ ਸੰਸਥਾਵਾਂ ਲਈ ਜਾਰੀ ਕੀਤਾ ਗਿਆ ਹੈ।
ਇਸ ਹੁਕਮ ਤੋਂ ਬਾਅਦ ਔਰਤਾਂ ‘ਚ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ। ਇਕ ਐਂਕਰ ਨੇ ਕਿਹਾ- ਤਾਲਿਬਾਨ ਨਹੀਂ ਚਾਹੁੰਦਾ ਕਿ ਅਸੀਂ ਮੀਡੀਆ ਅਦਾਰਿਆਂ ਨਾਲ ਜੁੜੇ ਰਹੀਏ। ਉਹ ਪੜ੍ਹੀਆਂ-ਲਿਖੀਆਂ ਔਰਤਾਂ ਤੋਂ ਡਰਦਾ ਹੈ। ਇੱਕ ਹੋਰ ਐਂਕਰ ਨੇ ਕਿਹਾ- ਪਹਿਲਾਂ ਤਾਲਿਬਾਨ ਨੇ ਕੁੜੀਆਂ ਤੋਂ ਸਿੱਖਿਆ ਦਾ ਅਧਿਕਾਰ ਖੋਹ ਲਿਆ, ਹੁਣ ਉਹ ਮੀਡੀਆ ਵਿੱਚ ਔਰਤਾਂ ਨੂੰ ਅੱਗੇ ਵਧਦੇ ਨਹੀਂ ਦੇਖ ਰਹੇ ਹਨ।
ਇਸ ਨਵੇਂ ਹੁਕਮ ਦੀ ਸੋਸ਼ਲ ਮੀਡੀਆ ‘ਤੇ ਕਾਫੀ ਆਲੋਚਨਾ ਹੋ ਰਹੀ ਹੈ। ਇੱਕ ਔਰਤ ਨੇ ਟਵੀਟ ਕੀਤਾ- ਪੂਰੀ ਦੁਨੀਆ ਕੋਰੋਨਾ ਇਨਫੈਕਸ਼ਨ ਤੋਂ ਬਚਣ ਲਈ ਮਾਸਕ ਪਾ ਰਹੀ ਹੈ ਅਤੇ ਤਾਲਿਬਾਨ ਔਰਤਾਂ ਨੂੰ ਆਪਣੀ ਪਛਾਣ ਲੁਕਾਉਣ ਲਈ ਮੂੰਹ ਢੱਕਣ ਲਈ ਕਹਿ ਰਿਹਾ ਹੈ। ਤਾਲਿਬਾਨ ਲਈ ਔਰਤਾਂ ਇੱਕ ਬਿਮਾਰੀ ਹੈ। ਇਕ ਹੋਰ ਔਰਤ ਨੇ ਲਿਖਿਆ- ਹੁਣ ਅਫਗਾਨਿਸਤਾਨ ਦੀਆਂ ਔਰਤਾਂ 20 ਸਾਲ ਪਿੱਛੇ ਜਾ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਦੱਸਣਯੋਗ ਹੈ ਕਿ ਅਫਗਾਨਿਸਤਾਨ ਵਿੱਚ ਸੱਤਾ ਸੰਭਾਲਣ ਤੋਂ ਬਾਅਦ ਤਾਲਿਬਾਨ ਨੇ ਕਿਹਾ ਸੀ ਕਿ ਉਹ ਔਰਤਾਂ ਨੂੰ ਵੱਧ ਤੋਂ ਵੱਧ ਆਜ਼ਾਦੀ ਦੇਣਗੇ। ਇਸ ਦੇ ਉਲਟ, ਤਾਲਿਬਾਨ ਨੇ ਇੱਕ ਫ਼ਰਮਾਨ ਜਾਰੀ ਕਰਦਿਆਂ ਕਿਹਾ ਕਿ ਔਰਤਾਂ ਨੂੰ ਜਨਤਕ ਥਾਵਾਂ ‘ਤੇ ਆਪਣਾ ਚਿਹਰਾ ਢੱਕਣਾ ਚਾਹੀਦਾ ਹੈ ਅਤੇ ਜਨਤਕ ਥਾਵਾਂ ‘ਤੇ ਬੁਰਕਾ ਪਹਿਨਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਵੀ ਤਾਲਿਬਾਨ ਨੇ ਕੁੜੀਆਂ ਦੇ ਸਕੂਲ ਜਾਣ ਸਣੇ ਹੋਰ ਵੀ ਕਈ ਪਾਬੰਦੀਆਂ ਲਾ ਦਿੱਤੀਆਂ ਸਨ।