ਹਲਕਾ ਪੱਟੀ ਵਿੱਚ ਫੌਜ ਅਕੈਡਮੀ ਵਿੱਚ ਟ੍ਰੇਨਿੰਗ ਦੌਰਾਨ ਇੱਕ ਨੌਜਵਾਨ ਨੂੰ ਸਕੂਲ ਬੱਸ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਉਸ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਾਏ ਕਿ ਕੋਚ ਦੀ ਅਣਗਹਿਲੀ ਕਰਕੇ ਉਨ੍ਹਾਂ ਦੇ ਬੱਚੇ ਦੀ ਜਾਨ ਗਈ ਹੈ।
ਹਲਕਾ ਪੱਟੀ ਦੇ ਅਧੀਨ ਆਉਂਦੇ ਪਿੰਡ ਸੁਹਾਵਾ ਨੇੜੇ ਕਾਰ ਸੇਵਾ ਸਰਹਾਲੀ ਸਾਹਿਬ ਵਾਲਿਆਂ ਵੱਲੋ ਨੇੜੇ ਦੇ ਪਿੰਡਾ ਦੇ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕਰਵਾਉਣ ਲਈ ਐਕਡਮੀ ਚਲਾਈ ਗਈ ਹੈ, ਜਿਸ ਵਿੱਚ ਨੌਜਵਾਨਾਂ ਨੂੰ ਸਿੱਖਲਾਈ ਦਿੱਤੀ ਜਾਦੀ ਹੈ। ਜ਼ਿਕਰਯੋਗ ਹੈ ਸਵੇਰ ਦੇ ਸਮੇਂ ਕੋਚ ਨੌਜਵਾਨਾਂ ਨੂੰ ਦੌੜ ਲਗਵਾਉਣ ਲਈ ਚੋਹਲਾ ਸਾਹਿਬ ਤੋ ਫਤਿਹਾਬਾਦ ਰੋਡ ਉਪਰ ਲੈ ਗਿਆ।
ਦੋੜ ਲਗਵਾਉਣ ਸਮੇਂ ਪਿਛਿਓਂ ਇਕ ਸਕੂਲ ਬੱਸ ਨੇ ਟੱਕਰ ਮਾਰ ਦਿੱਤੀ ਅਤੇ ਬੱਸ ਡਰਾਈਵਰ ਮੌਕੇ ਤੋਂ ਬੱਸ ਨੂੰ ਭਜਾ ਕੇ ਲੈ ਗਿਆ। ਉਸ ਤੋਂ ਬਾਅਦ ਨੌਜਵਾਨਾਵਾਂ ਨੂੰ ਸਰਹਾਲੀ ਹਸਪਤਾਲ ਵਿਖੇ ਲੈ ਕੇ ਗਏ ਪਰ ਸੱਟ ਜ਼ਿਆਦਾ ਹੋਣ ਕਰਕੇ ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ : 10 ਸਾਲ ਪੁਰਾਣੇ ਆਧਾਰ ਕਾਰਡ ਵਾਲੇ ਅਪਡੇਟ ਕਰਵਾਉਣ ਵੇਰਵੇ, UIDAI ਵੱਲੋਂ ਅਲਰਟ
ਪਰਿਵਾਰ ਦਾ ਕਹਿਣਾ ਹੈ ਕਿ ਕਿਹਾ ਕਿ ਕੋਚ ਨੇ ਕਿਹਾ ਸੀ ਕਿ ਅਸੀਂ ਤੁਹਾਡੇ ਪੁੱਤਰ ਦਾ ਪੂਰਾ ਧਿਆਨ ਰੱਖਾਂਗੇ। ਮ੍ਰਿਤਕ ਦੇ ਪਿਤਾ ਨੇ ਦੁਖੀ ਮਨ ਨਾਲ ਕਿਹਾ ਕਿ ਇਸ ਕੋਚ ਦੀ ਅਣਗਹਿਲੀ ਕਾਰਨ ਸਾਡੇ ਬੱਚੇ ਦੀ ਜਾਨ ਗਈ ਹੈ। ਇਹ ਨੌਜਵਾਨ ਨੂੰ ਰੋਡ ‘ਤੇ ਦੌੜ ਲਗਵਾਉਣ ਲਈ ਕਿਉਂ ਲੈ ਕੇ ਗਿਆ। ਉਨ੍ਹਾਂ ਉਸ ‘ਤੇ ਕਾਰਵਾਈ ਦੀ ਪ੍ਰਸ਼ਾਸਨ ਕੋਲੋਂ ਮੰਗ ਕੀਤੀ।
ਵੀਡੀਓ ਲਈ ਕਲਿੱਕ ਕਰੋ -: