ਯੂਕਰੇਨ ‘ਤੇ ਰੂਸੀ ਫੌਜ ਦੇ ਹਮਲਿਆਂ ਦਾ ਅੱਜ ਦਸਵਾਂ ਦਿਨ ਹੈ। ਯੂਕਰੇਨ ਦੀ ਰਾਸ਼ਟਰਪਤੀ ਰਿਹਾਇਸ਼ ‘ਤੇ ਇੱਕ ਰਾਕੇਟ ਦਾ ਟੁਕੜਾ ਡਿੱਗਿਆ ਹੋਇਆ ਹੈ ਮਿਲਿਆ ਹੈ, ਜਿਸ ਨੂੰ ਵੋਲੋਦਿ ਜ਼ੇਲੇਂਸਕੀ ‘ਤੇ ਕੀਤਾ ਗਿਆ ਹਮਲਾ ਦੱਸਿਆ ਜਾ ਰਿਹਾ ਹੈ। ਉਥੇ ਹੀ ਰੂਸ-ਯੂਕਰੇਨ ਜੰਗ ਵਿਚਾਲੇ ਇਹ ਦੂਜੀ ਵਾਰ ਹੈ ਜਦੋਂ ਜ਼ੇਲੇਂਸਕੀ ਦੇ ਯੂਕਰੇਨ ਛੱਡਣ ਦੀ ਅਫਵਾਹ ਉਡੀ ਹੈ।
ਇਸੇ ਅਫਵਾਹ ਵਿਚਾਲੇ ਵੋਲੋਦਿਮਿਰ ਜ਼ੇਲੇਂਸਕੀ ਇੱਕ ਵਾਰ ਫਿਰ ਦੁਨੀਆ ਦੇ ਸਾਹਮਣੇ ਆਏ ਤੇ ਉਨ੍ਹਾਂ ਸ਼ਨੀਵਾਰ ਨੂੰ ਆਪਣੇ ਇੰਸਟਾਗ੍ਰਾਮ ‘ਤੇ ਵੀਡੀਓ ਜਾਰੀ ਕੀਤਾ। ਇਸ ਵਿੱਚ ਉਹ ਆਪਣੇ ਦਫਤਰ ਵਿੱਚ ਦਿਖਾਈ ਦੇ ਰਹੇ ਹਨ, ਉਨ੍ਹਾਂ ਲਿਖਿਆ ਕਿ ਮੈਂ ਕੀਵ ਵਿੱਚ ਹੀ ਹਾਂ। ਮੈਂ ਇਥੋਂ ਕੰਮ ਕਰ ਰਿਹਾ ਹਾਂ। ਕੋਈ ਵੀ ਨਹੀਂ ਲੁਕਿਆ ਹੈ।
ਯੂਕਰੇਨ ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ ਹੈ ਕਿ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਆਪਣੇ ਲੋਕਾਂ ਨੂੰ ਛੇਤੀ ਹੀ ਕਹਿ ਸਕਾਂਗੇ ਕਿ ਵਾਪਿਸ ਆ ਜਾਓ। ਪੋਲੈਂਡ, ਰੋਾਨੀਆ, ਸਲੋਵਾਕੀਆ ਤੇ ਹੋਰ ਸਾਰੇ ਦੇਸ਼ਾਂ ਤੋਂ ਵਾਪਸੀ ਹੋਵੇਗੀ। ਅਸੀਂ ਕਹਿ ਸਕਾਂਗੇ ਵਾਪਿਸ ਆ ਜਾਓ, ਕਿਉਂਕਿ ਹੁਣ ਕੋਈ ਖਤਰਾ ਨਹੀਂ ਹੈ।
ਇਸ ਤੋਂ ਪਹਿਲਾਂ ਯੂਕਰੇਨੀ ਰਾਸ਼ਟਰਪਤੀ ਨੂੰ ਲੈ ਕੇ ਅਫਵਾਹ ਸੀ ਕਿ ਅਮਰੀਕਾ ਨੇ ਉਨ੍ਹਾਂ ਨੂੰ ਯੂਕਰੇਨ ਤੋਂ ਸੁਰੱਖਿਅਤ ਕੱਢਣ ਦਾ ਪ੍ਰਸਤਾਵ ਦਿੱਤਾ ਹੈ ਤੇ ਜ਼ੇਲੇਂਸਕੀ ਨੇ ਇਸ ਨੂੰ ਸਵੀਕਾਰ ਕਰ ਲਿਆ ਹੈ। ਹਾਲਾਂਕਿ, ਉਸ ਵੇਲੇ ਵੀ ਜ਼ੇਲੇਂਸਕੀ ਨੇ ਵੀਡੀਓ ਜਾਰੀ ਕਰਕੇ ਸਬੂਤ ਦਿੱਤਾ ਸੀ ਕਿ ਉਹ ਯੂਕਰੇਨ ਵਿੱਚ ਹੀ ਹਨ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਮੀਡੀਆ ਰਿਪੋਰਟਾਂ ਮੁਤਾਬਕ, ਰੂਸ-ਯੂਕਰੇਨ ਜੰਗ ਵਿਚਾਲੇ ਹੁਣ ਤੱਕ ਤਿੰਨ ਵਾਰ ਜ਼ੇਲੇਂਸਕੀ ਦੇ ਕਤਲ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਤਿੰਨੋਂ ਵਾਰ ਉਹ ਖੁਦ ਨੂੰ ਬਚਾਉਣ ਵਿੱਚ ਸਫਲ ਹੋਏ ਹਨ। ਇਸ ਤੋਂ ਪਹਿਲਾਂ ਜ਼ੇਲੇਂਸਕੀ ਰੂਸੀ ਰਾਸ਼ਟਰਪਤੀ ਪੁਤਿਨ ‘ਤੇ ਦੋਸ਼ ਵੀ ਲਾ ਚੁੱਕੇ ਹਨ ਕਿ ਉਹ ਮੇਰਾ ਕਤਲ ਕਰਵਾਉਣਾ ਚਾਹੁੰਦੇ ਹਨ।