ਰੂਸ-ਯੂਕਰੇਨ ਜੰਗ ਨੂੰ 17 ਦਿਨ ਹੋ ਚੁੱਕੇ ਹਨ। ਤਬਾਹੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਇਸੇ ਵਿਚਾਲੇ ਯੂਕਰੇਨ ਦੇ ਰਾਸਟਰਪਤੀ ਜ਼ੇਲੇਂਸਕੀ ਨੇ ਕਿਹਾ ਹੈ ਕਿ ਉਹ ਰੂਸੀ ਰਾਸਟਰਪਤੀ ਵਲਾਦਿਮਿਰ ਪੁਤਿਨ ਨਾਲ ਇਜ਼ਰਾਇਲ ਦੇ ਸ਼ਹਿਰ ਯਰੂਸ਼ਲਮ ਵਿੱਚ ਗੱਲਬਾਤ ਕਰਨ ਲਈ ਤਿਆਰ ਹਨ। ਜ਼ੇਲੇਂਸਕੀ ਨੇ ਕਿਹਾ ਕਿ ਇਸ ਗੱਲਬਾਤ ਲਈ ਇਜ਼ਰਾਇਲੀ ਪ੍ਰਧਾਨ ਮੰਤਰੀ ਨਫਟਾਲੀ ਬੇਨੇਟ ਨੂੰ ਵਿਚੋਲਗੀ ਕਰਨੀ ਚਾਹੀਦੀ ਹੈ।
ਬੇਨੇਟ ਨੇ ਕੁਝ ਦਿਨ ਪਹਿਲਾਂ ਮਾਸਕੋ ਦਾ ਦੌਰਾ ਕੀਤਾ ਸੀ। ਇਸ ਦੌਰਾਨ ਦੋਵਾਂ ਦੇਸ਼ਾਂ ਦੇ ਵਿਚਾਲੇ ਵਿਚੋਲਗੀ ਦੀ ਪੇਸ਼ਕਸ਼ ਕੀਤੀ ਸੀ।
ਦੂਜੇ ਪਾਸੇ ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਹਮਲੇ ਤੇਜ਼ ਕਰ ਦਿੱਤੇ ਹਨ। ਪੱਛਮੀ ਦੇਸ਼ ਰੂਸ ‘ਤੇ ਨਕੇਲ ਕੱਸਣ ਲਈ ਲਗਾਤਾਰ ਪਾਬੰਦੀਆਂ ਦਾ ਐਲਾਨ ਕਰ ਰਹੇ ਹਨ। ਇਸ ਦੇ ਪਲਟਵਾਰ ਵਿੱਚ ਰੂਸ ਵੀ ਸਖਤ ਐਕਸ਼ਨ ਲੈ ਰਿਹਾ ਹੈ। ਰੂਸ ਨੇ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਪ੍ਰਛਮੀ ਦੇਸ਼ਾਂ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਕਰਕੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਕ੍ਰੈਸ਼ ਹੋ ਸਕਦਾ ਹੈ।
ਅਮਰੀਕਾ ਤੇ ਰੂਸ ਪਿਛਲੇ 24 ਸਾਲਾਂ ਤੋਂ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਰਖ-ਰਖਾਅ ਲਈ ਇਕੱਠੇ ਕੰਮ ਕਰ ਰਹੇ ਹਨ। ਇਥੇ ਦੋਵਾਂ ਦੇ ਤਾਲਮੇਲ ਨਾਲ 21ਵੀਂ ਸਦੀ ਦੀਆਂ ਕਈ ਅਹਿਮ ਖੋਜਾਂ ਵੀ ਹੋਈਆਂ ਹਨ, ਪਰ ਯੂਕਰੇਨ ਜੰਗ ਨੇ ਹਾਲਾਤ ਨੂੰ ਬਿਲਕੁਲ ਬਦਲ ਦਿੱਤਾ ਹੈ। ਰੂਸ ਦੀ ਧਮਕੀ ਤੋਂ ਬਾਅਦ ਅਮਰੀਕੀ ਐਸਟ੍ਰੋਨਾਟ ਮਾਰਕ ਵੰਦੇ ਹੇਈ ਦੋ ਹੋਰ ਰੂਸੀ ਪੁਲਾੜ ਯਾਤਰੀਆਂ ਦੇ ਨਾਲ ਕਜ਼ਾਕਿਸਤਾਨ ਵਿੱਚ ਉਤਰਨ ਦਾ ਪਲਾਨ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇੰਟਰਨੈਸ਼ਨਲ ਸਪੇਸ ਸਟੇਸ਼ਨ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਇੱਕ ਹਿੱਸੇ ਨੂੰ ਰੂਸ ਆਪ੍ਰੇਟ ਕਰਦਾ ਹੈ, ਤਾਂ ਦੂਜੇ ਨੂੰ ਅਮਰੀਕਾ। 1998 ਵਿੱਚ ਰੂਸ ਤੇ ਅਮਰੀਕਾ ਦੇ ਐਸਟ੍ਰੋਨਾਟ ਨੇ ਇਕੱਠੇ ਇਸ ਸਪੇਸ ਸਟੇਸ਼ਨ ਵਿੱਚ ਕਦਮ ਰਖਿਆ ਸੀ। ਉਦੋਂ ਤੋਂ ਦੋਵਾਂ ਵਿਚਾਲੇ ਸਾਂਝੇਦਾਰੀ ਜਾਰੀ ਹੈ।