ਅਸੀਂ ਸਾਰੇ ਬਚਪਨ ਤੋਂ ਹੀ ਸੁਣਦੇ ਆਏ ਹਾਂ ਕਿ ਖਾਣ-ਪੀਣ ਦੀਆਂ ਅਨਿਯਮਿਤ ਆਦਤਾਂ ਅਤੇ ਮਾੜੀ ਰੁਟੀਨ ਸਾਡੀ ਸਿਹਤ ਲਈ ਮਾੜੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਬੇਵਕਤੀ ਖਾਣਾ ਤੁਹਾਡੇ ਸਰੀਰ ਦੀ ਇੰਟਰਨਲ ਕਲਾਕ ‘ਤੇ ਬਹੁਤ ਮਾੜਾ ਅਸਰ ਪਾ ਸਕਦਾ ਹੈ? ਇੱਕ ਤਾਜ਼ਾ ਰਿਸਰਚ ਵਿਚ ਇਹ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਕਿ ਖਾਣ ਦਾ ਗਲਤ ਸਮਾਂ ਸਿੱਧੇ ਤੌਰ ‘ਤੇ ਸਾਡੇ ਲਿਵਰ ਦੀ ਫੰਕਸ਼ਨਿੰਗ ਵਿਚ ਰੁਕਾਵਟ ਪਾਉਂਦਾ ਹੈ।
ਆਸਟ੍ਰੇਲੀਆ ਦੀ ਕਵੀਨਜ਼ਲੈਂਡ ਯੂਨੀਵਰਸਿਟੀ ਦੇ ਖੋਜੀ ਮੇਲਟੇਮ ਵੇਗਰ ਨੇ ਇਸ ਰਿਸਰਚ ਵਿੱਚ ਇੱਕ ਬਹੁਤ ਅਹਿਮ ਖੋਜ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡੇ ਲਿਵਰ ਦੀ ਆਪਣੀ ‘ਬਾਡੀ ਕਲਾਕ’ ਹੈ। ਲਿਵਰ ਸਾਡੇ ਖੂਨ ਵਿਚ ਪੈਦਾ ਹੋਣ ਵਾਲੇ ਜਿਆਦਾਤਰ ਮੁੱਖ ਪ੍ਰੋਟੀਨਾਂ ਦਾ ਉਤਪਾਦਨ ਕਰਦਾ ਹੈ। ਪਹਿਲਾਂ ਇਹ ਮੰਨਿਆ ਜਾਂਦ ਸੀ ਕਿ ਲਿਵਰ ਇੱਕੋ ਜਿਹੀ ਰਫਤਾਰ ਨਾਲ ਪ੍ਰੋਟੀਨ ਛੱਡਦਾ ਹੈ, ਪਰ ਇਸ ਨਵੀਂ ਖੋਜ ਨੇ ਇਸ ਵਿਚਾਰ ਨੂੰ ਚੁਣੌਤੀ ਦਿੱਤੀ ਹੈ। ਖੋਜ ਮੁਤਾਬਕ, ਲਿਵਰ 24 ਘੰਟੇ ਦੀ ਇੱਕ ਲੈਅ ਵਿਚ ਕੰਮ ਕਰਦਾ ਹੈ ਅਤੇ ਉਸੇ ਮੁਤਾਬਕ ਸਰੀਰ ਵਿਚ ਪ੍ਰੋਟੀਨ ਛੱਡਦਾ ਹੈ।

ਸ਼ਿਫਟ ਵਿਚ ਕੰਮ ਕਰਨਾ ਅਤੇ ਅਨਿਯਮਿਤ ਖਾਣਾ
ਨੇਚਰ ਮੈਟਾਬੋਲਿਜ਼ਮ ਜਰਨਲ ਵਿੱਚ ਪ੍ਰਕਾਸ਼ਿਤ ਇਸ ਰਿਸਰਚ ਦੇ ਨਤੀਜੇ ਦਰਸਾਉਂਦੇ ਹਨ ਕਿ ਜੋ ਲੋਕ ਸ਼ਿਫਟ ਵਿੱਚ ਕੰਮ ਕਰਦੇ ਹਨ ਜਾਂ ਜਿਨ੍ਹਾਂ ਦੇ ਖਾਣ-ਪੀਣ ਦਾ ਕੋਈ ਤੈਅ ਸਮਾਂ ਨਹੀਂ ਹੁੰਦਾ, ਉਨ੍ਹਾਂ ਦੇ ਲਿਵਰ ਦ ਕੰਮ ਪ੍ਰਭਾਵਿਤ ਹੁੰਦਾ ਹੈ। ਬੇਵਕਤੀ ਖਾਣ-ਪੀਣ ਦੀਆਂ ਆਦਤਾਂ ਲਿਵਰ ਦੀ ‘ਸਰਕੇਡੀਅਨ ਲੈਅ’ ਵਿਚ ਰੁਕਾਵਟ ਪਾਉਂਦੀਆਂ ਹਨ। ਕਿਉਂਕਿ ਲਿਵਰ ਸਰੀਰ ਦੀ ਘੜੀ ਦੇ ਹਿਸਾਬ ਨਾਲ ਹੀ ਪ੍ਰੋਟੀਨ ਰਿਲੀਜ ਕਰਦਾ ਹੈ, ਇਸ ਲਈ ਖਾਣ ਵਿਚ ਅਨਿਯਮਿਤਤਾ ਆਉਣ ‘ਤੇ ਇਸ ਪੂਰੀ ਪ੍ਰਕਿਰਿਆ ਵਿਚ ਰੁਕਾਵਟ ਆ ਜਾਂਦੀ ਹੈ।
ਇਹ ਵੀ ਪੜ੍ਹੋ : ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ, ਬੀਮਾ ਹੋਇਆ ਦੁੱਗਣਾ, ਬੋਰਡ ਨੇ ਲਿਆ ਵੱਡਾ ਫੈਸਲਾ
ਮੋਟਾਪੇ ਅਤੇ ਬਿਮਾਰੀ ਦਾ ਰਿਸਕ
ਖੋਜੀਆਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਸ 24-ਘੰਟੇ ਲਿਵਰ ਦੀ ਲੈਅ ਦ ਟੁੱਟਣਾ ਸਾਡੀ ਸਿਹਤ ਲਈ ਗੰਭੀਰ ਹੋ ਸਕਦ ਹੈ। ਜਦੋਂ ਲਿਵਰ ਦੇ ਪ੍ਰੋਟੀਨ ਛੱਡਣ ਦੇ ਚੱਕਰ ਵਿੱਚ ਵਿਘਨ ਪੈਂਦਾ ਹੈ, ਤਾਂ ਇਹ ਮੋਟਾਪੇ ਵਰਗੀਆਂ ਪੁਰਾਣੀਆਂ ਸਥਿਤੀਆਂ ਨਾਲ ਜੁੜਿਆ ਹੁੰਦਾ ਹੈ। ਇਹ ਅਧਿਐਨ ਲਿਵਰ ਕਲਾਕ ਅਤੇ ਮੋਟਾਪੇ ਵਿਚਕਾਰ ਸਬੰਧ ਨੂੰ ਸਮਝਣ ਵੱਲ ਇੱਕ ਵੱਡਾ ਕਦਮ ਹੈ।
ਇਹ ਆਪਣੀ ਕਿਸਮ ਦਾ ਪਹਿਲਾ ਅਧਿਐਨ ਹੈ ਜੋ ਇਹ ਦੱਸਦਾ ਹੈ ਕਿ ਇਹ ਲੈਅ ਮਾਲਿਕਿਊਲਰ ਲੈਵਲ ‘ਤੇ ਕਿਵੇਂ ਕੰਮ ਕਰਦੀ ਹੈ। ਇਸ ਨਾਲ ਸਾਨੂੰ ਸਮਝਣ ਵਿਚ ਆਸਾਨੀ ਹੋਵੇਗੀ ਕਿ ਸਾਡੀ ਰੋਜਾਨਾ ਦ ਰੁਟੀਨ ਅਤੇ ਖਾਣ ਦੀਆਂ ਆਦਤਾਂ ਸਾਡੇ ਸਰੀਰ ਦੇ ਅੰਦਰੂਨੀ ਤੰਤਰ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
























