ਪੰਜਾਬੀ ਗਾਇਕ ਮਨਕੀਰਤ ਔਲਖ ਤੇ ਜੁਗਨੂੰ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਨਾਮੀ ਬਦਮਾਸ਼ ਨੇ ਇੱਕ ਆਡੀਓ ਰਾਹੀਂ ਇਹ ਧਮਕੀ ਦਿੱਤੀ ਹੈ। ਇਹ ਆਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਕਿਹਾ ਹੈ- “ਧਿਆਨ ਰੱਖਿਓ ਦੋਨੋਂ..ਸੋਚਿਓ ਨਾ ਗੰਨਮੈਨ ਲੈ ਕੇ ਬਚ ਜਾਓਗੇ।” ਹਾਲਾਂਕਿ ਡੇਲੀ ਪੋਸਟ ਪੰਜਾਬੀ ਇਸ ਦੀ ਪੁਸ਼ਟੀ ਨਹੀਂ ਕਰਦਾ।
ਵਾਇਰਲ ਆਡੀਓ ਵਿੱਚ ਬਦਮਾਸ਼ ਨੇ ਬੀਤੇ ਦਿਨ ਸੈਕਟਰ 9 ਵਿਚ ਹੋਏ ਕਤਲ ਕਾਂਡ ਦਾ ਜ਼ਿਕਰ ਕੀਤਾ ਹੈ। ਇਸ ਵਿਚ ਉਸ ਨੇ ਕਿਹਾ ਕਿ ਇਸ ਕਤਲ ਨਾਲ ਕਈ ਲੋਕਾਂ ਨੂੰ ਮਿਰਚਾਂ ਲੱਗੀਆਂ ਹਨ। ਕਈ ਕਹਿ ਰਹੇ ਹਨ ਕਿ ਚਮਨਪ੍ਰੀਤ ਸਿੰਘ ਨੂੰ ਨਾਜਾਇਜ ਮਾਰਿਆ ਹੈ। ਇਹ ਉਹੀ ਲੋਕ ਹਨ ਜੋ ਇਸ ਦੇ ਨਾਲ ਕ੍ਰਾਈਮ ਵਿਚ ਪਾਰਟਨਰ ਹਨ ਅਤੇ ਨਾਜਾਇਜ ਤਰੀਕੇ ਨਾਲ ਜਮੀਨ ‘ਤੇ ਕਬਜਾ ਕਰਦੇ ਹਨ। ਉਸ ਨੇ ਅੱਗੇ ਕਿਹਾ ਕਿ ਹੁਣ ਮਨਕੀਰਤ ਔਲਖ ਦੀ ਬਾਰੀ ਹੈ। ਉਹ ਚਾਹੇ ਜਿੰਨੇ ਵੀ ਗਨਮੈਨ ਲੈ ਲਓ, ਪਰ ਉਸ ਦ ਹੁਣ ਨੰਬਰ ਲਗਣਾ ਹੈ। ਉਹ ਮੋਹਾਲੀ ਵਿਚ ਬੈਠਾ ਰਹਿੰਦਾ ਹੈ ਅਤੇ ਿਦੇਸ਼ ਦੀ ਸਟੋਰੀ ਪਾਉਂਦਾ ਰਹਿੰਦਾ ਹੈ।

ਦੱਸ ਦੇਈਏ ਕਿ ਸੈਕਟਰ 9 ਵਿਚ ਬੀਤੇ ਦਿਨ ਜਿੰਮ ਤੋਂ ਬਾਹਰ ਆਉਂਦਿਆਂ ਚਮਨਪ੍ਰੀਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸੇ ਬਦਮਾਸ਼ ਨੇ ਉਸ ਦੇ ਕਤਲ ਦੀ ਜਿੰਮੇਵਾਰੀ ਲਈ ਸੀ।
ਇਹ ਵੀ ਪੜ੍ਹੋ : ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ, ਦੋਸਤਾਂ ਗਿਆ ਸੀ Long Drive ‘ਤੇ
ਪ੍ਰਾਪਰਟੀ ਡੀਲਰ ਚਮਨਪ੍ਰੀਤ ਮੋਹਾਲੀ ਵਿੱਚ ਮਨਕੀਰਤ ਔਲਖ ਦੇ ਨਵੇਂ ਸਾਲ ਦੀ ਸ਼ਾਮ ਦੇ ਸ਼ੋਅ ਵਿੱਚ ਸ਼ਾਮਲ ਹੋਇਆ ਸੀ। ਉਸ ਸਮੇਂ ਯੂਟਿਊਬਰ ਨਰੇਸ਼ ਖਰੜਵਾਲਾ ਵੀ ਉਸ ਦੇ ਨਾਲ ਸੀ। ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਫੋਟੋਆਂ ਸਾਂਝੀਆਂ ਕੀਤੀਆਂ। ਵੀਡੀਓ ਵਿੱਚ, ਮਨਕੀਰਤ ਔਲਖ ਸਟੇਜ ‘ਤੇ ਪ੍ਰਦਰਸ਼ਨ ਕਰ ਰਿਹਾ ਹੈ, ਜਦੋਂ ਕਿ ਚਮਨਪ੍ਰੀਤ ਵੀ ਆਪਣੇ ਦੋਸਤਾਂ ਨਾਲ ਦਰਸ਼ਕਾਂ ਵਿੱਚ ਹੈ। ਉਹ ਮਨਕੀਰਤ ਦੇ ਗਾਣੇ ‘ਤੇ ਨੱਚਦਾ ਵੀ ਦਿਖਾਈ ਦੇ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:









