ਪਿੰਡ ਸੁਮੀਰੋਵਾਲ ਦੇ ਸ਼ਹੀਦ ਹਵਲਦਾਰ ਰਾਮਪਾਲ ਸਿੰਘ ਦਾ ਅੱਜ ਸਰਕਾਰੀ ਸਨਮਾਨਾਂ ਦੇ ਨਾਲ ਉਨ੍ਹਾਂ ਦੇ ਜੱਦੀ ਪਿੰਡ ਸਮੀਰੋਵਾਲ ਦੇ ਸ਼ਮਸ਼ਾਨ ਘਾਟ ‘ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਜਿੱਥੇ 12 ਸਿੱਖ ਲਾਈਵ ਫੋਰਸ ਦੇ ਅਧਿਕਾਰੀਆਂ ਵੱਲੋਂ ਇਲਾਕੇ ਦੀਆਂ ਵੱਖ-ਵੱਖ ਸ਼ਖਸ਼ੀਅਤਾਂ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।
ਇਹ ਵੀ ਪੜ੍ਹੋ : ਵਿਵਾਦਾਂ ‘ਚ ਘਿਰਿਆ ਚੰਡੀਗੜ੍ਹ ਦਾ ਨਾਮੀ Mall, ਫੂਡ ਕੋਰਟ ‘ਚ ਪਰੋਸੇ ਗਏ ਖਾਣੇ ’ਚੋਂ ਨਿਕਲੀ ਸੁੰਡੀ
ਸ਼ਹੀਦ ਦੇ ਪਿੱਛੇ ਉਸਦੀ ਧਰਮ ਪਤਨੀ ਇੱਕਦ ਸਾਲ ਦਾ ਬੇਟਾ ਤੇ ਇੱਕ ਛੋਟੀ ਦੋ ਸਾਲ ਦੀ ਬੱਚੀ ਰਹਿ ਗਏ ਹਨ। ਅੱਜ ਸ਼ਹੀਦ ਦੇ ਇਸ ਗਮਗੀਨ ਮਾਹੌਲ ਮੌਕੇ ਆਰਮੀ ਦੇ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਪਰਿਵਾਰ ਦੇ ਨਾਲ ਖੜੇ ਹਾਂ ਤੇ ਜਲਦ ਪਰਿਵਾਰ ਨੂੰ ਮਿਲਣ ਵਾਲੇ ਬੈਨੀਫਿਟ ਪੂਰੇ ਕਰਵਾਵਾਂਗੇ ਤੇ ਭਵਿੱਖ ਵਿੱਚ ਵੀ ਪਰਿਵਾਰ ਦਾ ਸਾਥ ਦਵਾਂਗੇ ਉਨ੍ਹਾਂ ਨੇ ਇਲਾਕਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਇਸੇ ਤਰ੍ਹਾਂ ਪਰਿਵਾਰ ਦਾ ਸਾਥ ਦੇਣ।
ਵੀਡੀਓ ਲਈ ਕਲਿੱਕ ਕਰੋ -:











