ਬਿਹਾਰ ਦੇ ਸਾਸਾਰਾਮ ਵਿਚ ਸਾਸਾਰਾਮ-ਆਰਾ-ਪਟਨਾ ਪੈਸੇਂਜਰ ਟ੍ਰੇਨ ਨੂੰ ਅਚਾਨਕ ਅੱਗ ਲੱਗ ਗਈ। ਅੱਗ ਟ੍ਰੇਨ ਦੀ ਜਨਰਲ ਬੋਗੀ D3 ਵਿਚ ਲੱਗੀ ਸੀ। ਇਸ ਦੇ ਬਾਅਦ ਬੋਗੀ ਵਿਚ ਧੂੰਆਂ ਤੇ ਲਪਟਾਂ ਉਠਣ ਲੱਗੀਆਂ। ਘਟਨਾ ਮੌਕੇ ਟ੍ਰੇਨ 6 ਨੰਬਰ ਪਲੇਟਫਾਰਮ ‘ਤੇ ਖੜ੍ਹੀ ਸੀ। ਅੱਗ ਲੱਗਦੇ ਹੀ ਯਾਤਰੀਆਂ ਵਿਚ ਭਗਦੜ ਮਚ ਗਈ। ਲੋਕ ਆਪਣੀ ਜਾਨ ਬਚਾਉਣ ਲਈ ਜਲਦਬਾਜ਼ੀ ਵਿਚ ਟ੍ਰੇਨ ਤੋਂ ਉਤਰਨ ਲੱਗੇ। ਕਈ ਯਾਤਰੀ ਆਪਣਾ ਸਾਮਾਨ ਛੱਡ ਕੇ ਪਲੇਟਫਾਰਮ ਵਲ ਭੱਜੇ।
ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਪਹਿਲਾਂ ਕੋਚ ਅੰਦਰੋਂ ਤੇਜ਼ ਜਲਣ ਦੀ ਗੰਧ ਮਹਿਸੂਸ ਹੋਈ। ਇਸ ਦੇ ਬਾਅਦ ਬੋਗੀ ਅੰਦਰ ਧੂੰਆਂ ਭਰਨ ਲੱਗਾ ਤੇ ਅੱਗ ਦੀਆਂ ਲਪਟਾਂ ਦਿਖਾਈ ਦਿੱਤੀਆਂ। ਘਟਨਾ ਮੌਕੇ ਟ੍ਰੇਨ ਵਿਚ ਯਾਤਰੀ ਬੈਠੇ ਹੋਏ ਹਨ। ਘਟਨਾ ਦੀ ਜਾਣਕਾਰੀ ਤੁਰੰਤ ਰੇਲਵੇ ਮੁਲਾਜ਼ਮਾਂ ਨੂੰ ਦਿੱਤੀ ਗਈ। ਫੋਰਨ ਮੌਕੇ ‘ਤੇ ਆਰਪੀਐੱਫ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਪਹੁੰਚੀਆਂ ਤੇ ਅੱਗ ‘ਤੇ ਕਾਬੂ ਪਾਇਆ ਗਿਆ।
ਇਹ ਵੀ ਪੜ੍ਹੋ : ਰਈਆ : ਅਕਾਲੀ ਆਗੂ ਦੀ ਦੁਕਾਨ ‘ਤੇ ਹੋਈ ਫਾ/ਇਰਿੰਗ, 2 ਅਣਪਛਾਤੇ ਹਮ/ਲਾਵਰਾਂ ਨੇ ਵਾਰ/ਦਾਤ ਨੂੰ ਦਿੱਤਾ ਅੰਜਾਮ
ਸਾਰੇ ਯਾਤਰੀਆਂ ਨੂੰ ਬੋਗੀ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਤੇ ਕਿਸੇ ਦੇ ਵੀ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਜਿਸ ਬੋਗੀ ਨੂੰ ਅੱਗ ਲੱਗੀ ਸੀ ਉਸ ਨੂੰ ਟ੍ਰੇਨ ਤੋਂ ਵੱਖ ਕਰ ਦਿੱਤਾ ਗਿਆ ਹੈ। ਇਸ ਦੇ ਬਾਅਦ ਟ੍ਰੇਨ ਆਪ੍ਰੇਸ਼ਨ ਨੂੰ ਸਾਧਾਰਨ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਸ਼ੁਰੂਆਤੀ ਜਾਂਚ ਵਿਚ ਤਨੀਕੀ ਖਰਾਬੀ ਜਾਂ ਸ਼ਾਰਟ ਸਰਕਟ ਨਾਲ ਅੱਗ ਲੱਗਣ ਦੀ ਗੱਲ ਕਹੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










