ਫਰਾਂਸ ‘ਚ G7 ਸੰਮੇਲਨ ਦੌਰਾਨ PM ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਮੁਲਾਕਾਤ ਹੋਈ। ਦੋਵਾਂ ਵਿਚ ਲਗਭਗ 5 ਮਿੰਟ ਤੱਕ ਗੱਲਬਾਤ ਹੋਈ। ਮੀਟਿੰਗ ਵਿਚ ਦੋਵੇਂ ਇਕੱਠੇ ਬੈਠੇ ਨਜ਼ਰ ਆਏ। ਇਹ ਮੁਲਾਕਾਤ 16 ਮਹੀਨਿਆਂ ਬਾਅਦ ਹੋਈ ਹੈ। ਦੋਵਾਂ ਦੀ ਪਿਛਲੀ ਮੁਲਾਕਾਤ ਫਰਵਰੀ 2025 ਵਿਚ ਵ੍ਹਾਈਟ ਹਾਊਸ ‘ਚ ਹੋਈ ਸੀ।
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹੋਰਮੁਜ਼ ਦਾ ਖੁੱਲ੍ਹਣਾ ਦੁਨੀਆ ਲਈ ਬਹੁਤ ਜ਼ਰੂਰੀ ਹੈ। ਮੈਂ ਪੱਛਮੀ ਏਸ਼ੀਆ ‘ਚ ਸ਼ਾਂਤੀ ਦੀਆਂ ਕੋਸ਼ਿਸ਼ਾਂ ‘ਚ ਟਰੰਪ ਦੀ ਲੀਡਰਸ਼ਿਪ ਦੀ ਤਾਰੀਫ਼ ਕਰਦਾ ਹਾਂ ਤੇ ਟਰੰਪ ਦੀ ਅਗਵਾਈ ‘ਚ ਸ਼ਾਂਤੀ ਦੀ ਉਮੀਦ ਦਿਖਾਈ ਦੇ ਰਹੀ ਹੈ। ਇਸ ਮੌਕੇ ਟਰੰਪ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕੀਤੀ। ਉਨ੍ਹਾਂ ਨੇ PM ਮੋਦੀ ਨੂੰ ਆਪਣਾ ਦੋਸਤ ਦੱਸਿਆ ਤੇ ਉਨ੍ਹਾਂ ਦੇ ਸੁਭਾਅ ਦੀ ਸ਼ਲਾਘਾ ਕੀਤੀ। ਟਰੰਪ ਨੇ ਕਿਹਾ ਕਿ ਮੋਦੀ ਸ਼ਾਂਤ ਤੇ ਜ਼ਬਰਦਸਤ ਨੇਤਾ ਹਨ। ਜੇ ਮੋਦੀ ਦੇ ਸੱਤਾ ‘ਚ ਹੋਣ ਦੌਰਾਨ ਭਾਰਤ ‘ਤੇ ਹਮਲਾ ਹੁੰਦਾ ਹੈ ਤਾਂ ਅਮਰੀਕਾ ਮਦਦ ਲਈ ਹਮੇਸ਼ਾ ਖੜ੍ਹਾ ਰਹੇਗਾ। ਇੰਡੀਆ ਹਰ ਖੇਤਰ ‘ਚ ਵੱਡਾ ਰੋਲ ਨਿਭਾਏਗਾ।
ਇਹ ਵੀ ਪੜ੍ਹੋ : ਚੰਡੀਗੜ੍ਹ ਫਾ.ਇ/ਰਿੰ/ਗ ਮਾਮਲੇ ‘ਚ ਸ਼ੂਟਰਾਂ ਦਾ ਐ/ਨਕਾ/ਊਂਟਰ, ਪੁਲਿਸ ਕਸਟਡੀ ਤੋਂ ਭੱਜਣ ਦੀ ਮੁਲਜ਼ਮਾਂ ਨੇ ਕੀਤੀ ਕੋਸ਼ਿਸ਼
ਦੋਵਾਂ ਵਿਚਾਲੇ ਇਸ ਬੈਠਕ ਵਿਚ ਕਈ ਮਹੱਤਵਪੂਰਨ ਵਿਸ਼ਵ ਪੱਧਰੀ ਮੁੱਦਿਆਂ ‘ਤੇ ਚਰਚਾ ਹੋਈ। ਇਸ ਵਿਚ ਮੁੱਖ ਤੌਰ ‘ਤੇ ਆਰਥਿਕ ਵਿਕਾਸ, ਸਪਲਾਈ ਚੇਨ, ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਵਿਸ਼ਵ ਸੁਰੱਖਿਆ ਚੁਣੌਤੀਆਂ ਵਰਗੇ ਮੁੱਦੇ ਸ਼ਾਮਲ ਹਨ। ਦੱਸ ਦੇਈਏ ਕਿ G7 ਸੰਮੇਲਨ ਵਿਚ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਬ੍ਰਿਟੇਨ ਤੇ ਅਮਰੀਕਾ ਦੇ ਨੇਤਾ ਸ਼ਾਮਲ ਹੋਏ। ਇਸ ਤੋਂ ਇਲਾਵਾ ਯੂਰਪੀ ਸੰਘ ਦੇ ਪ੍ਰਤੀਨਿਧੀ ਵੀ ਇਸ ਵਿਚ ਹਿੱਸਾ ਲੈ ਰਹੇ ਹਨ। ਫਰਾਂਸ ਨੇ ਸੰਮੇਲਨ ਵਿਚ G7 ਦੇਸ਼ਾਂ ਤੋਂ ਇਲਾਵਾ ਕਈ ਹੋਰ ਦੇਸ਼ਾਂ ਦੇ ਨੇਤਾਵਾਂ ਨੂੰ ਵੀ ਸੰਮੇਲਨ ਵਿਚ ਸੱਦਾ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ







