ਮੋਗਾ ਵਿਚ ਸੜਕ ‘ਤੇ ਬਣੇ ਉੱਚੇ ਸੀਵਰੇਜ ਮੇਨਹੋਲ ‘ਤੇ ਚੜ੍ਹਨ ਨਾਲ ਬਾਈਕ ਬੇਕਾਬੂ ਹੋ ਗਈ। ਇਸ ਨਾਲ ਝਟਕਾ ਲੱਗਦੇ ਹੀ ਪਤੀ ਨਾਲ ਦਵਾਈ ਲੈਣ ਜਾ ਰਹੀ ਪਤਨੀ ਤੇ ਉਸ ਦਾ 6 ਮਹੀਨੇ ਦਾ ਬੱਚਾ ਸੜਕ ‘ਤੇ ਡਿੱਗ ਗਿਆ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਏ।
ਹਾਦਸੇ ਦੇ ਬਾਅਦ ਮੌਕੇ ‘ਤੇ ਭੀੜ ਜਮ੍ਹਾ ਹੋ ਗਈ। ਇਸ ਦੇ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੇ ਬਾਅਦ ਮਹਿਲਾ ਨੇ ਵੀ ਇਲਾਜ ਦੌਰਾਨ ਦਮ ਤੋੜ ਦਿੱਤਾ। ਪਰਿਵਾਰ ਵਿਚ ਹੁਣ ਇਕ ਧੀ ਤੇ ਪਤੀ ਬਚਿਆ ਹੈ।
ਦੱਸ ਦੇਈਏ ਕਿ ਬੀਤੇ ਦਿਨੀਂ ਪਿੰਡ ਚੰਦ ਨਵਾਂ ਦੇ ਰਹਿਣ ਵਾਲੇ ਲਖਬੀਰ ਸਿੰਘ ਆਪਣੀ ਪਤਨੀ ਜੋਤੀ ਤੇ 6 ਮਹੀਨੇ ਦੇ ਮੁੰਡੇ ਮਨਵੀਰ ਨਾਲ ਬਾਈਕ ‘ਤੇ ਦਵਾਈ ਲੈਣ ਲਈ ਮੋਗਾ ਆ ਰਹੇ ਸਨ ਕਿਉਂਕਿ ਉਨ੍ਹਾਂ ਦੀ ਪਤਨੀ ਦੀ ਤਬੀਅਤ ਖਰਾਬ ਸੀ ਜਿਵੇਂਹੀ ਉਹ ਕੋਟਕਪੂਰਾ ਬਾਈਪਾਸ ‘ਤੇ ਵਿਸ਼ਵਕਰਮਾ ਚੌਕ ਕੋਲ ਪਹੁੰਚੇ ਤਾਂ ਉਥੇ ਸੜਕ ਦੇ ਵਿਚੋਂ-ਵਿਚ ਸੀਵਰੇਜ ਮੇਨਹੋਲ ਦਾ ਢੱਕਣ ਸਾਧਾਰਨ ਸੜਕ ਦੇ ਪੱਧਰ ਤੋਂ ਕਾਫੀ ਉਪਰ ਉਠਿਆ ਹੋਇਆ ਸੀ।
ਰਫਤਾਰ ਵਿਚ ਹੋਣ ਕਰਕੇ ਲਖਬੀਰ ਸਿੰਘ ਦੀ ਬਾਈਕ ਜਿਵੇਂ ਹੀ ਉਸ ਉੱਚੇ ਢੱਕਣ ‘ਤੇ ਚੜ੍ਹੀ, ਉਸ ਦਾ ਸੰਤੁਲਨ ਵਿਗੜ ਗਿਆ। ਇਸ ਝਟਕੇ ਨਾਲ ਪਿੱਛੇ ਬੈਠੀ ਜੋਤੀ ਤੇ ਉਸ ਦੀ ਗੋਤ ਵਿਚ 6 ਮਹੀਨੇ ਦਾ ਮਨਵੀਰ ਉਛਲ ਕੇ ਸੜਕ ‘ਤੇ ਦੂਰ ਜਾ ਡਿੱਗੇ ਤੇ ਦੋਵਾਂ ਦੇ ਗੰਭੀਰ ਸੱਟਾਂ ਵੱਜੀਆਂ।
ਇਹ ਵੀ ਪੜ੍ਹੋ : PM ਮੋਦੀ ਨੇ ਗਰਮੀ ਤੇ ਲੂ ਤੋਂ ਬਚਣ ਲਈ ਦਿੱਤੀ ਸਲਾਹ, ਕਿਹਾ-‘ਰੱਜ ਕੇ ਪਾਣੀ ਪੀਓ ਤੇ ਧੁੱਪ ‘ਚ ਨਿਕਲਣ ਤੋਂ ਬਚੋ’
ਹਾਦਸੇ ਹੁੰਦੇ ਹੀ ਮੌਕੇ ‘ਤੇ ਰਾਹਗੀਰਾਂ ਦੀ ਭੀੜ ਜਮ੍ਹਾ ਹੋ ਗਈ। ਲੋਕਾਂ ਨੇ ਤੁਰੰਤ ਮਾਂ-ਪੁੱਤ ਨੂੰ ਸਿਵਲ ਹਸਪਤਾਲ ਮੋਗਾਪਹੁੰਚਾਇਆ ਪਰ ਹਸਪਤਾਲ ਪਹੁੰਚਦੇਹੀ ਡਾਕਟਰਾਂ ਨੇ 6 ਮਹੀਨੇ ਦੇ ਮਾਸੂਮ ਮਨਵੀਰ ਨੂੰ ਮ੍ਰਿਤਕ ਐਲਾਨ ਦਿੱਤਾ। ਗੰਭੀਰ ਜ਼ਖਮੀ ਜੋਤੀ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਤੁਰੰਤ ਇਕ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਜਿਥੇ ਇਲਾਜ ਦੌਰਾਨ ਜੋਤੀ ਨੇ ਵੀ ਦਮ ਤੋੜ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










