11 inmates of Sangrur jail : ਸੰਗਰੂਰ : ਪੰਜਾਬ ਵਿੱਚ ਕੋਰੋਨਾ ਮੁੜ ਪੈਰ ਪਸਾਰ ਰਿਹਾ ਹੈ। ਸੰਗਰੂਰ ਜ਼ਿਲ੍ਹੇ ਵਿੱਚ ਜੇਲ੍ਹ ਦੇ 11 ਕੈਦੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ, ਇਸ ਦੇ ਨਾਲ ਹੀ ਸੱਤ ਅਧਿਆਪਕ ਵੀ ਕੋਰੋਨਾ ਦੀ ਲਪੇਟ ਵਿੱਚ ਆਏ ਹਨ। ਦੱਸ ਦੇਈਏ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸਕੂਲ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਕੋਰੋਨਾ ਪਾਜ਼ੀਟਿਵ ਹੋਣ ਦੇ ਮਾਮਲੇ ਸਾਹਮੇਣੇ ਆ ਚੁੱਕੇ ਹਨ।
ਸਿਵਲ ਸਰਜਨ ਡਾ. ਅੰਜਨਾ ਗੁਪਤਾ ਨੇ ਦੱਸਿਆ ਕਿ “ਮਰੀਜ਼ਾਂ ਵਿੱਚ ਸੰਗਰੂਰ ਜੇਲ੍ਹ ਦੇ 11 ਕੈਦੀ ਅਤੇ ਇੱਕ ਨਿੱਜੀ ਸਕੂਲ ਦੇ ਸੱਤ ਅਧਿਆਪਕ ਸ਼ਾਮਲ ਹਨ। ਸਾਡੀ ਟੀਮਾਂ ਜ਼ਿਲ੍ਹੇ ਭਰ ਵਿੱਚ ਟੈਸਟ ਕਰਵਾ ਰਹੀਆਂ ਹਨ। ਦੱਸਣਯਗ ਹੈ ਕਿ ਬੀਤੇ ਦਿਨ ਸੰਗਰੂਰ ਵਿੱਤ ਕੋਰੋਨਾ ਦੇ 37 ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚੋਂ ਚਾਰ ਮਾਲੇਰਕੋਟਲਾ ਬਲਾਕ, ਤਿੰਨ ਸੰਗਰੂਰ ਦੇ, ਦੋ ਮੂਨਕ, ਤਿੰਨ ਧੂਰੀ ਤੋਂ, ਤਿੰਨ ਅਮਰਗੜ, ਇਕ ਲੌਂਗੋਵਾਲ ਤੋਂ, 14 ਫਤਿਹਗੜ ਪੰਜਗਰਾਈਆਂ, ਇਕ ਕੌਹੜੀਆਂ ਤੋਂ, ਚਾਰ ਸ਼ੇਰਪੁਰ ਤੋਂ ਅਤੇ ਦੋ ਅਹਿਮਦਗੜ੍ਹ ਤੋਂ ਸਾਹਮਣੇ ਆਏ ਹਨ।