ਤਰਨਤਾਰਨ ਸ਼ਹਿਰ ਦੇ ਮਹੁੱਲਾ ਗੋਕਲ ਪੁਰ ਦੇ 22 ਸਾਲਾ ਨੌਜਵਾਨ ਦੀ ਨਸ਼ੇ ਦੀ ਉਵਰਡੋਜ਼ ਕਾਰਨ ਮੋਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਲਾਸ਼ ਨੇੜਿਉਂ ਪਰਿਵਾਰ ਨੂੰ ਸਰਿੰਜ ਮਿਲੀ ਹੈ। ਮਿਰਤਕ ਦੀ ਪਹਿਚਾਣ ਮਨਮੋਹਨ ਸਿੰਘ ਮਨੀ ਵੱਜੋਂ ਹੋਈ ਹੈ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਰੋਂਦਿਆਂ ਕੁਰਲਾਉਂਦਿਆਂ ਦੱਸਿਆ ਕਿ ਮਨਮੋਹਨ ਸਿੰਘ ਮਨੀ ਨਸ਼ਿਆਂ ਦਾ ਆਦੀ ਸੀ ਅੱਜ ਸਵੇਰੇ ਉਸਦੀ ਨਸ਼ੇ ਦਾ ਟੀਕਾ ਲਗਾਉਣ ਕਾਰਨ ਮੋਤ ਹੋ ਗਈ ਹੈ ਮਿਰਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਮਨੀ ਦੀ ਮੋਤ ਬਾਅਦ ਹਾਲਾਂਕਿ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਵਾਈ ਹੈ ਪਰ ਉਨ੍ਹਾਂ ਨੇ ਦੱਸਿਆ ਕਿ ਮਹੁੱਲਾ ਗੋਕਲ ਪੁਰ, ਮੁਰਾਦਪੁਰਾ ਅਤੇ ਸ਼ਹਿਰ ਵਿੱਚ ਹੋਰ ਥਾਵਾਂ ਤੇ ਸ਼ਰੇਆਮ ਨਸ਼ਾ ਵਿੱਕ ਰਿਹਾ ਹੈ ਸਰਕਾਰ ਨਸ਼ੇ ਰੋਕਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ।
ਇਹ ਵੀ ਪੜ੍ਹੋ : ਪੈਰ ਫਿਸਲਣ ਕਾਰਨ ਸਤਲੁਜ ਦਰਿਆ ‘ਚ ਡਿੱਗਿਆ ਭਾਣਜਾ, ਬਚਾਉਣ ਗਿਆ ਮਾਮਾ ਵੀ ਰੁੜ੍ਹਿਆ, NDRF ਵੱਲੋਂ ਭਾਲ ਜਾਰੀ
ਪਰਿਵਾਰਕ ਮੈਂਬਰਾਂ ਵੱਲੋਂ ਸਰਕਾਰ ਕੋਲੋਂ ਮੰਗ ਕੀਤੀ ਕਿ ਤੁਸੀਂ ਲੋਕਾਂ ਨਾਲ ਨਸ਼ੇ ਬੰਦ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਏ ਸੀ ਆਪਣੇ ਵਾਅਦੇ ਪੂਰੇ ਕਰੋ ਲੋਕਾਂ ਦੇ ਪੁੱਤਾਂ ਨੂੰ ਨਾ ਮਰਵਾਉ ।
ਵੀਡੀਓ ਲਈ ਕਲਿੱਕ ਕਰੋ -: