ਦੇਸ਼ ਦੀ ਰਾਜਧਾਨੀ ਦਿੱਲੀ ‘ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਇੱਕ ਮਾਮਲਾ ਫਿਰ ਸਾਹਮਣੇ ਆਇਆ ਹੈ, ਜਿਥੇ ਸ਼ਕਰਪੁਰ ਇਲਾਕੇ ‘ਚ ਝੁੱਗੀ ਝੌਂਪੜੀ ‘ਚ ਦਾਖਲ ਹੋ ਕੇ 85 ਸਾਲਾ ਬਜ਼ੁਰਗ ਔਰਤ ਨਾਲ ਬੇਰਹਿਮੀ ਨਾਲ ਬਲਾਤਕਾਰ ਕੀਤਾ ਗਿਆ। ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਇਸ ਘਟਨਾ ਬਾਰੇ ਟਵੀਟ ਕੀਤਾ ਹੈ। ਉਸ ਨੇ ਪੁਲਿਸ ਨੂੰ ਨੋਟਿਸ ਜਾਰੀ ਕਰਕੇ ਕਾਰਵਾਈ ਦੀ ਮੰਗ ਵੀ ਕੀਤੀ ਹੈ।
ਉਥੇ ਹੀ ਬਜ਼ੁਰਗ ਔਰਤ ਨਾਲ ਬਲਾਤਕਾਰ ਕਰਨ ਵਾਲੇ ਦੋਸ਼ੀ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ। ਫੜੇ ਗਏ ਦੋਸ਼ੀ ਦੀ ਉਮਰ 22 ਸਾਲ ਹੈ ਅਤੇ ਨਸ਼ੇ ਦਾ ਆਦੀ ਹੈ। ਪੁਲਿਸ ਨੇ ਦੱਸਿਆ ਕਿ ਘਟਨਾ ਵੇਲੇ ਵੀ ਉਹ ਨਸ਼ੇ ਵਿੱਚ ਸੀ। ਇਸ ਦੇ ਨਾਲ ਹੀ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ 85 ਸਾਲਾ ਔਰਤ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਨੂੰ ਦੱਸਿਆ ਗਿਆ ਕਿ ਬਜ਼ੁਰਗ ਔਰਤ ਦਿੱਲੀ ਦੇ ਸ਼ਕੂਰਪੁਰ ਇਲਾਕੇ ਦੀ ਝੁੱਗੀ ਵਿੱਚ ਰਹਿੰਦੀ ਹੈ। ਬਜ਼ੁਰਗ ਔਰਤ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਹ ਆਪਣੀ ਝੁੱਗੀ ਵਿੱਚ ਇਕੱਲੀ ਰਹਿੰਦੀ ਹੈ।
ਬਜ਼ੁਰਗ ਔਰਤ ਨੇ ਦੱਸਿਆ ਕਿ 1 ਸਤੰਬਰ ਨੂੰ ਸਵੇਰੇ 4 ਵਜੇ ਦੇ ਕਰੀਬ ਇਕ ਵਿਅਕਤੀ ਜ਼ਬਰਦਸਤੀ ਉਸ ਦੀ ਝੁੱਗੀ ਵਿਚ ਵੜ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ। ਉਸ ਨੇ ਇਹ ਵੀ ਕਿਹਾ ਕਿ ਦੋਸ਼ੀ ਨੇ ਉਸ ਦੇ ਮੂੰਹ ‘ਤੇ ਮੁੱਕਾ ਮਾਰਿਆ, ਬਲੇਡ ਨਾਲ ਉਸ ਦੇ ਬੁੱਲ੍ਹ ਕੱਟੇ ਅਤੇ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ। ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਮੈਂਬਰ ਵੰਦਨਾ ਸਿੰਘ ਨਾਲ ਅੱਜ ਬਜ਼ੁਰਗ ਔਰਤ ਨਾਲ ਮੁਲਾਕਾਤ ਕੀਤੀ। ਔਰਤ ਗੰਭੀਰ ਰੂਪ ਨਾਲ ਜ਼ਖਮੀ ਹੈ ਅਤੇ ਉਸਦੇ ਚਿਹਰੇ ਅਤੇ ਅੰਦਰੂਨੀ ਅੰਗਾਂ ‘ਤੇ ਜ਼ਖਮ ਹਨ।
ਉਹ ਲਗਾਤਾਰ ਰੋ ਰਹੀ ਸੀ ਅਤੇ ਭਿਆਨਕ ਦਰਦ ਵਿੱਚ ਸੀ। ਕਮਿਸ਼ਨ ਨੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕਰਕੇ ਇਸ ਮਾਮਲੇ ਵਿੱਚ ਕੀਤੀ ਕਾਰਵਾਈ ਦੀ ਰਿਪੋਰਟ ਮੰਗੀ ਹੈ। ਸਵਾਤੀ ਮਾਲੀਵਾਲ ਨੇ ਆਪਣੇ ਟਵਿੱਟਰ (ਐਕਸ) ਅਕਾਉਂਟ ਤੋਂ ਟਵੀਟ ਕੀਤਾ ਅਤੇ ਲਿਖਿਆ, ‘ਅੱਜ ਦਿੱਲੀ ਵਿੱਚ ਇਨਸਾਨੀਅਤ ਤਾਰ-ਤਾਰ ਹੋ ਗਈ। ਸ਼ਕਰਪੁਰ ‘ਚ ਸਵੇਰੇ ਚਾਰ ਵਜੇ 85 ਸਾਲਾ ਅੰਮਾ ਨਾਲ ਉਸ ਦੀ ਝੁੱਗੀ ‘ਚ ਦਾਖਲ ਹੋ ਕੇ ਬਲਾਤਕਾਰ ਕੀਤਾ ਗਿਆ।
ਇਹ ਵੀ ਪੜ੍ਹੋ : ਫ਼ਿਲਮ ‘ਚ ਮੋਨੇ ਹੀਰੋ ਵੱਲੋਂ ਸ੍ਰੀ ਸਾਹਿਬ ਪਾਉਣ ‘ਤੇ ਸ਼੍ਰੋਮਣੀ ਕਮੇਟੀ ਨੇ ਲਿਆ ਵੱਡਾ ਐਕਸ਼ਨ!
ਉਸ ਨੂੰ ਮਿਲ ਕੇ ਅਤੇ ਉਸ ਦੇ ਜ਼ਖਮਾਂ ਨੂੰ ਦੇਖ ਕੇ ਮੇਰੀ ਰੂਹ ਕੰਬ ਗਈ। 8 ਮਹੀਨੇ ਦਾ ਬੱਚਾ ਹੋਵੇ ਜਾਂ 85 ਸਾਲ ਦੀ ਮਾਂ, ਸਾਰੇ ਹੀ ਜ਼ੁਲਮ ਦਾ ਸ਼ਿਕਾਰ ਹੁੰਦੇ ਹਨ। ਸਵਾਤੀ ਮਾਲੀਵਾਲ ਨੇ ਅੱਗੇ ਲਿਖਿਆ, ਅੰਮਾ ਦੇ ਹੰਝੂ ਨਹੀਂ ਰੁਕ ਰਹੇ ਸਨ। ਸਾਡਾ ਸਿਸਟਮ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ। ਕੋਈ ਵੀ ਸੁਰੱਖਿਅਤ ਨਹੀਂ ਹੈ। ਅੱਜ ਇਹ ਅੰਮਾ ਹੈ, ਕੱਲ੍ਹ ਇਹ ਤੁਸੀਂ-ਮੈਂ ਕੋਈ ਵੀ ਹੋ ਸਕਦਾ ਹਾਂ। ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਵੀਡੀਓ ਲਈ ਕਲਿੱਕ ਕਰੋ -: