ਸ਼੍ਰੀਲੰਕਾ ਦੀ ਜਲ ਸੈਨਾ ਨੇ 25 ਭਾਰਤੀ ਮਛੇਰਿਆਂ ਨੂੰ ਹਿਰਾਸਤ ਵਿਚ ਲੈ ਲਿਆ। ਇਹ ਮਛੇਰੇ ਭਾਰਤ-ਸ਼੍ਰੀਲੰਕਾ ਕੌਮਾਂਤਰੀ ਜਲ ਖੇਤਰ ਵਿਚ ਮੱਛੀ ਫੜ ਰਹੇ ਸਨ। ਮਛੇਰੇ ਤਮਿਲਨਾਡੂ ਦੇ ਨਾਗਪੱਟੀਨਮ ਤੇ ਕਰਾਈਕਲ ਦੇ ਰਹਿਣ ਵਾਲੇ ਹਨ। ਉਨ੍ਹਾਂ ਦੀਆਂ ਕਿਸ਼ਤੀਆਂ ਨੂੰ ਵੀ ਕਬਜ਼ੇ ਵਿਚ ਲੈ ਲਿਆ ਗਿਆ ਹੈ।
ਇਸ ਦੇ ਬਾਅਦ ਮਛੇਰਿਆਂ ਨੂੰ ਅੱਗੇ ਦੀ ਜਾਂਚ ਲਈ ਕਾਂਕੇਸੰਤਰੁਈ ਬੰਦਰਗਾਹ ਲਿਜਾਇਆ ਗਿਆ। ਐੱਸਐੱਲ ਨੇਵੀ ਦੀ ਗਸ਼ਤੀ ਕਿਸ਼ਤੀ ਕਾਚਾਤਿਵੂ ਕੋਲ ਰਾਮੇਸ਼ਵਰਮ ਦੇ ਮਛੇਰਿਆਂ ਦੀ ਕਿਸ਼ਤ ਨਾਲ ਟਕਰਾ ਗਈ ਤੇ ਇਕ ਕਿਸ਼ਤੀ ਟਕਰਾ ਗਈ। 5 ਮਛੇਰਿਆਂ ਨੂੰ ਮਾਮੂਲੀ ਸੱਟਾਂ ਵੱਜੀਆਂ। ਰਿਪੋਰਟ ਮੁਤਾਬਕ ਮੱਛੀ ਪਾਲਣ ਵਿਭਾਗ ਨੇ ਰਾਮੇਸ਼ਵਰਮ ਦੇ ਮਛੇਰਿਆਂ ਨੂੰ ਉਕਤ ਦੀਪ ਕੋਲ ਮੱਛੀ ਫੜਨ ਦੀ ਇਜਾਜ਼ਤ ਦਿੱਤੀ ਸੀ। ਪੀੜਤ ਮਛੇਰਿਆਂ ਦੀ ਸ਼ਿਕਾਇਤ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ : –