2008 ਵਿਚ ਮੁੰਬਈ ਵਿਚ ਹੋਏ ਅੱਤਵਾਦੀ ਹਮਲੇ ਦੀ ਪਲਾਨਿੰਗ ਵਿਚ ਸ਼ਾਮਲ ਅਬਦੁਲ ਸਲਾਮ ਭੁੱਟਾਵੀ ਦੀ ਪਾਕਿਸਤਾਨ ਦੀ ਜੇਲ੍ਹ ਵਿਚ ਹਾਰਟ ਅਟੈਕ ਨਾਲ ਮੌਤ ਹੋ ਗਈ। ਉਹ ਪੰਜਾਬ ਸੂਬੇ ਦੇ ਸ਼ੇਖਪੁਰਾ ਜੇਲ੍ਹ ਵਿਚ ਟੈਰਰ ਫੰਡਿੰਗ ਦੇ ਮਾਮੇਲ ਵਿਚ ਸਜ਼ਾ ਕੱਟ ਰਿਹਾ ਸੀ। 2020 ਵਿਚ ਉਸ ਨੂੰ ਲਸ਼ਕਰ-ਏ-ਤੋਇਬਾ ਦੇ ਸਰਗਣਾ ਹਾਫਿਜ਼ ਸਈਦ ਦੇ ਜੀਜੇ ਅਬਦੁਲ ਰਹਿਮਾਨ ਮੱਕੀ ਨਾਲ ਸਾਢੇ 16 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਭਾਰਤ ਦੀ ਇੰਟੈਲੀਜੈਂਸ ਏਜੰਸੀਆਂ ਨੇ ਵੀ ਭੁੱਟਾਵੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
2011 ਵਿਚ ਅਮਰੀਕਾ ਦੇ ਟ੍ਰੇਜਰੀ ਵਿਭਾਗ ਨੇ ਵੀ ਭੁੱਟਾਵੀ ‘ਤੇ ਅੱਤਵਾਦੀ ਹਮਲਿਆਂ ਲਈ ਫੰਡ ਜੁਟਾਉਣ ਤੇ ਉਗਰਵਾਦੀਆਂ ਦੀ ਭਰਤੀ ਕਰਨ ਦੇ ਦੋਸ਼ ਲਗਾਉਂਦੇ ਹੋਏ ਉਸ ‘ਤੇ ਪਾਬੰਦੀਆਂ ਲਗਾ ਦਿੱਤੀਆਂ ਸਨ। ਟ੍ਰੇਜਰੀ ਵਿਭਾਗ ਨੇ ਕਿਹਾ ਸੀ-ਭੁੱਟਾਵੀ ਨੇ ਆਪਣੇ ਭਾਸ਼ਣਾਂ ਅਤੇ ਫਤਵੇ ਜਾਰੀ ਕਰਕੇ ਅੱਤਵਾਦੀਆਂ ਨੂੰ ਮੁੰਬਈ ‘ਤੇ ਹਮਲੇ ਲਈ ਤਿਆਰ ਕੀਤਾ ਸੀ। 2011 ਵਿਚ ਭੁੱਟਾਵੀ ਨੇ ਖੁਦ 20 ਸਾਲਾਂ ਤੱਕ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਲਈ ਕੰਮ ਕਰਨ ਦੀ ਗੱਲ ਕਬੂਲ ਕੀਤੀ ਸੀ।
2012 ਵਿਚ ਯੂਐੱਨ ਦੇ ਸਕਿਓਰਿਟੀ ਕੌਂਸਲ ਨੇ ਭੁੱਟਾਵੀ ਨੂੰ ਅੱਤਵਾਦੀ ਐਲਾਨਿਆ ਸੀ। 2002-2008 ਵਿਚ ਜਦੋਂ ਲਸ਼ਕਰ-ਏ-ਤੋਇਬਾ ਦੇ ਚੀਫ ਹਾਫਿਜ਼ ਸਈਦ ਨੂੰ ਪਾਕਿਸਤਾਨ ਵਿਚ ਹਿਰਾਸਤ ਵਿਚ ਲਿਆ ਗਿਆ ਸੀ ਉਦੋਂ ਭੁੱਟਾਵੀ ਵੀ ਅੱਤਵਾਦੀ ਸੰਗਠਨ ਦਾ ਹੈੱਡ ਬਣਿਆ ਸੀ। ਉਸੇ ਸਮੇਂ 2008 ਵਿਚ ਮੁੰਬਈ ਵਿਚ ਅੱਤਵਾਦੀ ਹਮਲਾ ਹੋਇਆ ਸੀ। ਇਸ ਨੂੰ 10 ਅੱਤਵਾਦੀਆਂ ਨੇ ਮਿਲ ਕੇ ਅੰਜਾਮ ਦਿੱਤਾ ਸੀ। ਹਮਲ ਵਿਚ 166 ਲੋਕਾਂ ਦੀ ਮੌਤ ਹੋਈ ਸੀ। ਮਰਨ ਵਾਲਿਆਂ ਵਿਚ ਅਮਰੀਕਾ ਤੇ ਬ੍ਰਿਟੇਨ ਦੇ ਨਾਗਰਿਕ ਵੀ ਸ਼ਾਮਲ ਸਨ।
26 ਨਵੰਬਰ 2008 ਦੀ ਰਾਤ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਲਸ਼ਕਰੇ ਕੋਲਾਬਾ ਦੇ ਸਮੁੰਦਰੀ ਕਿਨਾਰੇ ਤੋਂ ਇਕ ਕਿਸ਼ਤੀ ਜ਼ਰੀਏ ਭਾਰਤ ਵਿਚ ਦਾਖਲ ਹੋਏ ਸਨ। ਉਹ ਪੂਰੀ ਤਰ੍ਹਾਂ ਤੋਂ ਹਥਿਆਰਾਂ ਨਾਲ ਲੈਸ ਸਨ। ਇਥੋਂ ਇਹ ਸਾਰੇ ਅੱਤਵਾਦੀ 2-2 ਗਰੁੱਪ ਵਿਚ ਵੰਡ ਕੇ ਵੱਖ-ਵੱਖ ਦਿਸ਼ਾਵਾਂ ਵਿਚ ਵਧ ਗਏ ਸਨ।
ਇਹ ਵੀ ਪੜ੍ਹੋ : ਸੰਤ ਸੀਚੇਵਾਲ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ, ਤੁਰਕੀਏ ‘ਚ ਫਸੇ 3 ਪੰਜਾਬੀਆਂ ਦੀ ਹੋਈ ਘਰ ਵਾਪਸੀ
ਅੱਤਵਾਦੀਆਂ ਨੇ ਬੇਕਸੂਰ ਲੋਕਾਂ ‘ਤੇ ਤਾਬੜਤੋੜ ਫਾਇਰਿੰਗ ਤੇ ਧਮਾਕੇ ਸ਼ੁਰੂ ਕਰ ਦਿੱਤੇ ਸਨ। ਇਸ ਦੇ ਬਾਅਦ ਕੇਂਦਰ ਵੱਲੋਂ ਇਨ੍ਹਾਂ ਨਾਲ ਨਿਪਟਣ ਲਈ 200 ਐੱਨੈੱਸਜੀ ਕਮਾਂਡੋ ਭੇਜੇ ਗਏ ਸਨ। ਫੌਜ ਨੇ ਵੀ 50 ਕਮਾਂਡੋ ਇਸ ਆਪ੍ਰੇਸ਼ਨ ਵਿਚ ਸ਼ਾਮਲ ਸਨ। ਇਸ ਤੋਂ ਇਲਾਵਾ ਫੌਜ ਦੀਆਂ 5 ਟੁਕੜੀਆਂ ਨੂੰ ਵੀ ਉਥੇ ਭੇਜਿਆ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: