ਜ਼ੀਰਕਪੁਰ ਵਿੱਚ ਲੁਧਿਆਣਾ ਦੇ ਰਹਿਣ ਵਾਲੇ ਇੱਕ ਵਿਅਕਤੀ ਨਾਲ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਮੁਲਜ਼ਮਾਂ ਨੇ ਵਿਅਕਤੀ ਦੇ ਖਾਤੇ ਵਿੱਚ ਪੈਸੇ ਟਰਾਂਸਫਰ ਕਰਨ ਦੇ ਬਹਾਨੇ ਉਸ ਨਾਲ 28 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਮਾਮਲੇ ਵਿਚ ਜ਼ੀਰਕਪੁਰ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਤ ਨਵੀਨ ਅਗਰਵਾਲ ਵਾਸੀ ਮਕਾਨ ਨੰਬਰ 1313, ਫੇਜ਼-2 ਦੁੱਗਰੀ, ਲੁਧਿਆਣਾ ਨੇ ਦੱਸਿਆ ਕਿ ਨਾਭਾ ਦਾ ਵਸਨੀਕ ਗੁਰਦੇਵ ਸਿੰਘ ਨੇ ਉਸ ਦੀ ਜਾਣ-ਪਛਾਣ ਅੰਮ੍ਰਿਤ ਅਗਰਵਾਲ ਅਤੇ ਉਸ ਦੇ ਲੜਕੇ ਮਨੀਸ਼ ਅਗਰਵਾਲ, ਵਾਸੀ ਹਿੱਲ ਵਿਊ ਐਨਕਲੇਵ, ਢਕੌਲੀ ਨਾਲ ਕਰਵਾਈ ਸੀ। ਉਸ ਨੇ ਦੱਸਿਆ ਕਿ ਅੰਮ੍ਰਿਤ ਅਗਰਵਾਲ ਅਤੇ ਮਨੀਸ਼ ਅਗਰਵਾਲ ਨੇ ਉਸ ਨੂੰ ਜ਼ੀਰਕਪੁਰ ਬੁਲਾਇਆ ਅਤੇ ਉਸ ਨੂੰ ਕਿਹਾ ਕਿ ਉਹ ਰੁਪਏ ਦੇਵੇ, ਉਹ ਉਸਦੇ ਖਾਤੇ ਵਿੱਚ ਰੁਪਏ ਟ੍ਰਾਂਸਫਰ ਕਰ ਦੇਣਗੇ।
ਇਹ ਵੀ ਪੜ੍ਹੋ : ਚੰਬਾ ‘ਚ ਪੁਲਿਸ ਵੱਲੋਂ 3 ਨਸ਼ਾ ਤਸਕਰ ਕਾਬੂ, 598 ਗ੍ਰਾਮ ਚਰਸ ਵੀ ਬਰਾਮਦ
ਉਨ੍ਹਾਂ ਦੱਸਿਆ ਕਿ ਜਦੋਂ ਉਹ ਜ਼ੀਰਕਪੁਰ ਦੇ ਛੱਤ ਲਾਈਟ ਪੁਆਇੰਟ ’ਤੇ ਅੰਮ੍ਰਿਤ ਅਗਰਵਾਲ ਅਤੇ ਉਸ ਦੇ ਲੜਕੇ ਮਨੀਸ਼ ਅਗਰਵਾਲ ਨੂੰ ਮਿਲਣ ਲਈ ਆਏ ਤਾਂ ਕਾਰ ’ਚ ਦੋ ਔਰਤਾਂ ਬੈਠੀਆਂ ਸਨ। ਅੰਮ੍ਰਿਤ ਅਗਰਵਾਲ ਨੇ ਉਸ ਨੂੰ ਆਪਣੀ ਪਤਨੀ ਅਤੇ ਨੂੰਹ ਦੱਸ ਕੇ ਉਸ ਨਾਲ ਜਾਣ-ਪਛਾਣ ਵੀ ਕਰਵਾਈ। ਨਵੀਨ ਅਗਰਵਾਲ ਨੇ ਦੱਸਿਆ ਕਿ ਉਸ ਨੇ ਮੁਲਜ਼ਮਾਂ ਨੂੰ 28 ਲੱਖ ਰੁਪਏ ਨਕਦ ਦਿੱਤੇ ਅਤੇ RTGS ਕਰਵਾਉਣ ਲਈ ਉਨ੍ਹਾਂ ਦੀ ਕਾਰ ਦਾ ਪਿੱਛਾ ਕੀਤਾ। ਇਸ ‘ਤੋਂ ਬਾਅਦ ਅੰਮ੍ਰਿਤ ਅਗਰਵਾਲ ਨੇ ਉਕਤ ਰੁਪਿਆਂ ਵਿੱਚੋਂ ਉਸ ਦੇ ਖਾਤੇ ਵਿੱਚ 21 ਲੱਖ ਰੁਪਏ ਜਮ੍ਹਾ ਕਰਵਾ ਦਿੱਤੇ ਤੇ ਉਸ ਨੂੰ 27 ਲੱਖ 67 ਹਜ਼ਾਰ 732 ਰੁਪਏ ਦਾ ਚੈੱਕ ਦੇ ਦਿੱਤਾ।
ਜਦੋਂ ਉਸ ਨੇ ਚੈੱਕ ਬੈਂਕ ਵਿੱਚ ਜਮ੍ਹਾਂ ਕਰਵਾਇਆ ਤਾਂ ਉਹ ਬਾਊਂਸ ਹੋ ਗਿਆ। ਇਸ ਸਬੰਧੀ ਜਦੋਂ ਅੰਮ੍ਰਿਤ ਅਗਰਵਾਲ ਅਤੇ ਮਨੀਸ਼ ਅਗਰਵਾਲ ਨਾਲ ਗੱਲ ਕੀਤੀ ਤਾਂ ਉਹ ਆਪਣੇ ਫੋਨ ਬੰਦ ਕਰਕੇ ਘਰੋਂ ਫ਼ਰਾਰ ਹੋ ਗਏ। ਨਵੀਨ ਨੇ ਇਸ ਦੀ ਸ਼ਿਕਾਇਤ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਕੀਤੀ। ਪੀੜਤ ਦਾ ਦੋਸ਼ ਹੈ ਕਿ ਅੰਮ੍ਰਿਤ ਅਗਰਵਾਲ, ਮਨੀਸ਼ ਅਗਰਵਾਲ ਅਤੇ ਗੁਰਦੇਵ ਸਿੰਘ ਜਿਸ ਨੇ ਉਨ੍ਹਾਂ ਨਾਲ ਜਾਣੂ ਕਰਵਾਇਆ, ਨੇ ਇੱਕ ਸਾਜ਼ਿਸ਼ ਤਹਿਤ ਉਸ ਨਾਲ ਪੈਸੇ ਦੀ ਠੱਗੀ ਮਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: