ਘਰ ਤੋਂ ਦੁੱਧ ਤੇ ਬ੍ਰੈਡ ਲੈਣ ਗਏ 8ਵੀਂ ਕਲਾਸ ਦੇ ਨਾਬਾਲਗ ਤੋਂ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਸਕੂਟੀ ਖੋਹ ਲਈ ਤੇ ਫਰਾਰ ਹੋ ਗਏ। ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ।ਪੁਲਿਸ ਦਾ ਦਾਅਵਾ ਹੈ ਕਿ ਲੁਟੇਰਿਆਂ ਦੇ ਆਉਣ ਤੇ ਜਾਣ ਦੀ ਸੀਸੀਟੀਵੀ ਖੰਗਾਲੀ ਜਾ ਰਹੀ ਹੈ। ਜਲਦ ਹੀ ਲੁਟੇਰਿਆੰ ਨੂੰ ਕਾਬੂ ਕਰ ਲਿਆ ਜਾਵੇਗਾ ਜਦੋਂ ਕਿ ਪੁਲਿਸ ਨੇ ਬੱਚੇ ਦੇ ਬਿਆਨਾਂ ਦੇ ਬਾਅਦ ਪਿਸਤੌਲਾਂ ਦੀ ਜਗ੍ਹਾ ਪਿਸਤੌਲ ਦੀ ਤਰ੍ਹਾਂ ਦਿਖਣ ਵਾਲਾ ਲਾਈਟਰ ਹੋਣ ਦਾ ਦਾਅਵਾ ਕੀਤਾ ਹੈ।
ਜਾਣਕਾਰੀ ਦਿੰਦਿਆਂ 14 ਸਾਲਾ ਅੰਤਰਪ੍ਰੀਤ ਨੇ ਦੱਸਿਆ ਕਿ ਉਹ ਘਰ ਤੋਂ ਸਕੂਟੀ ‘ਤੇ ਦੁੱਧ ਲੈਣ ਨਿਕਲਿਆ ਸੀ। ਉਹ ਗਰ ਤੋਂ ਥੋੜ੍ਹੀ ਦੂਰ ਹੀ ਪਹੁੰਚਿਆ ਸੀ ਤਾਂ ਪਿੱਛੇ ਤੋਂ ਆਏ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਉਸ ਨੂੰ ਰੋਕ ਲਿਆ। ਇਕ ਲੁਟੇਰੇ ਨੇ ਪਿਸਤੌਲ ਕੱਢ ਕੇ ਤੁਰੰਤ ਸਕੂਟੀ ਤੋਂ ਉਤਰਨ ਲਈ ਕਿਹਾ। ਜਿਵੇਂ ਹੀ ਅੰਤਰਪ੍ਰੀਤ ਸਕੂਟੀ ਤੋਂ ਉਤਰਿਆ ਤਾਂ ਤਿੰਨੋਂ ਲੁਟੇਰੇ ਸਕੂਟੀ ਲੈ ਕੇ ਸਾਗਰਪੁਰਾ ਵੱਲ ਫਰਾਰ ਹੋ ਗਏ। ਅੰਤਰਪ੍ਰੀਤ ਨੇ ਤੁਰੰਤ ਇਸ ਦੀ ਸੂਚਨਾ ਪਰਿਵਾਰ ਵਾਲਿਆਂ ਨੂੰ ਦਿੱਤੀ ਜਿਸ ਦੇ ਬਾਅਦ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ। ਬੱਚੇ ਨੇ ਲੁਟੇਰਿਆਂ ਦੇ ਮੋਟਰਸਾਈਕਲ ਦਾ ਨੰਬਰ ਨੋਟ ਕਰ ਲਿਆ ਸੀ ਜਿਸ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਕੇਜਰੀਵਾਲ ਨੂੰ ਨਹੀਂ ਮਿਲੀ ਕੋਰਟ ਤੋਂ ਕੋਈ ਵੀ ਰਾਹਤ, ਗ੍ਰਿਫਤਾਰੀ ਵਿਰੁੱਧ ਹੁਣ 3 ਅਪ੍ਰੈਲ ਨੂੰ ਹੋਵੇਗੀ ਸੁਣਵਾਈ
ਪੁਲਿਸ ਨੇ ਦੱਸਿਆ ਕਿ ਘਟਨਾ ਦਾ ਪਤਾ ਲੱਗਦੇ ਹੀ ਮੌਕੇ ‘ਤੇ ਪਹੁੰਚ ਕੇ ਇਲਾਕੇ ਵਿਚ ਆਉਣ-ਜਾਣ ਦੀ ਸੀਸੀਟੀਵੀ ਫੁਟੇਜ ਇਕੱਠੀ ਕੀਤੀ ਜਾ ਰਹੀ ਹੈ। ਜਲਦ ਹੀ ਤਿੰਨਾਂ ਨੂੰ ਸਕੂਟੀ ਸਣੇ ਕਾਬੂ ਕਰ ਲਿਆ ਜਾਵੇਗਾ। ਅੰਤਰਪ੍ਰੀਤ ਦੇ ਪਿਤਾ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਉਹ ਵਾਹਿਗੁਰੂ ਦੀ ਸ਼ੁਕਰਾਨਾ ਅਦਾ ਕਰਦੇ ਹਨ ਕੇ ਉਨ੍ਹਾਂ ਦੇ ਪੁੱਤਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਪਰ ਪੁਲਿਸ ਤੇ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਪਹਿਲਾਂ ਵੀ ਇਥੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: