ਪਠਾਨਕੋਟ ਦੇ ਧਾਰ ਕਲਾ ਥਾਣੇ ਅਧੀਨ ਪੈਂਦੇ ਧਾਰ ਬਲਾਕ ਨੂੰ ਨਸ਼ਾ ਮੁਕਤ ਜ਼ੋਨ ਐਲਾਨਿਆ ਗਿਆ ਹੈ। ਪੰਜਾਬ ਪੁਲਿਸ ਅਤੇ ਸਥਾਨਕ ਪੰਚਾਇਤਾਂ ਦੇ ਸਹਿਯੋਗ ਨਾਲ ਇਸ ਪੂਰੇ ਇਲਾਕੇ ਨੂੰ ਨਸ਼ਾ ਮੁਕਤ ਐਲਾਨਿਆ ਗਿਆ। ਧਾਰ ਬਲਾਕ ਦੀਆਂ 45 ਪੰਚਾਇਤਾਂ ਨੇ ਪੁਲਿਸ ਨੂੰ ਲਿਖਤੀ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦਾ ਇਲਾਕਾ ਨਸ਼ਾ ਮੁਕਤ ਹੈ। ਜਿਸ ਸਬੰਧੀ SSP ਪਠਾਨਕੋਟ ਹਰਕਮਲਪ੍ਰੀਤ ਸਿੰਘ ਖੱਖ ਦਾ ਕਹਿਣਾ ਹੈ ਕਿ ਸ਼ੁਰੂਆਤ ਧਾਰ ਬਲਾਕ ਤੋਂ ਕੀਤੀ ਗਈ ਹੈ, ਹੁਣ ਪੂਰੇ ਪਠਾਨਕੋਟ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ।
ਇਕ ਪਾਸੇ ਪਠਾਨਕੋਟ ਦਾ ਧਾਰ ਬਲਾਕ ਸੈਰ-ਸਪਾਟੇ ਦੇ ਮਾਮਲੇ ਵਿਚ ਭਾਰਤ ਦੇ ਨਕਸ਼ੇ ‘ਤੇ ਪਹੁੰਚ ਗਿਆ ਹੈ। ਦੂਜੇ ਪਾਸੇ ਅੱਜ ਧਾਰ ਬਲਾਕ ਨੂੰ ਵੀ ਨਸ਼ਾ ਮੁਕਤ ਐਲਾਨ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਬਲਾਕ ਨੂੰ ਨਸ਼ਾ ਮੁਕਤ ਬਣਾਉਣ ਲਈ ਧਾਰ ਬਲਾਕ ਦੀਆਂ 45 ਪੰਚਾਇਤਾਂ ਨੇ ਲਿਖਤੀ ਵੋਟ ਪਾਸ ਕਰਕੇ ਪੁਲਿਸ ਨਾਲ ਸਾਂਝੀ ਕੀਤੀ ਹੈ।
ਇਹ ਵੀ ਪੜ੍ਹੋ : ਵਾਰਾਣਸੀ ‘ਚ ਦਰਦਨਾਕ ਹਾ.ਦਸਾ: ਕਾਰ ਤੇ ਟਰੱਕ ਦੀ ਟੱਕਰ ‘ਚ 8 ਲੋਕਾਂ ਦੀ ਗਈ ਜਾ.ਨ
SP ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਅੱਜ ਵੱਡਾ ਇਤਿਹਾਸਕ ਦਿਨ ਹੈ ਕਿ ਧਾਰ ਬਲਾਕ ਨੂੰ ਨਸ਼ਾ ਮੁਕਤ ਐਲਾਨਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਪੰਜਾਬ ਦੀ ਸ਼ੁਰੂਆਤ ਧਾਰ ਬਲਾਕ ਤੋਂ ਹੋਈ ਹੈ ਅਤੇ ਇਸ ਤੋਂ ਬਾਅਦ ਪੂਰੇ ਪਠਾਨਕੋਟ ਨੂੰ ਨਸ਼ਾ ਮੁਕਤ ਬਣਾਇਆ ਜਾਵੇਗਾ ਅਤੇ ਫਿਰ ਪੂਰੇ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾਵੇਗਾ। ਇਸ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਧਾਰ ਬਲਾਕ ਦੇ ਲੋਕਾਂ ਨੇ ਵੀ ਪੁਲਿਸ ਦੇ ਇਸ ਸਹਿਯੋਗ ਲਈ ਧੰਨਵਾਦ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: