ਭਾਰਤ ਦੇ ਦਿੱਗਜ਼ ਆਫ ਸਪਿਨਰ ਰਵਿਚੰਦਰਨ ਅਸ਼ਵਿਨ ਨੇ ਇਤਿਹਾਸ ਰਚ ਦਿੱਤਾ ਹੈ। ਇੰਗਲੈਂਡ ਖਿਲਾਫ ਰਾਂਚੀ ਟੈਸਟ ਦੀ ਦੂਜੀ ਪਾਰੀ ਵਿਚ ਰਵੀਚੰਦਰਨ ਅਸ਼ਵਿਨ ਨੇ 15.5 ਓਵਰ ਵਿਚ 51 ਦੌੜਾਂ ਦੇ ਕੇ 5 ਵਿਕਟਾਂ ਲਈਆਂ ਹਨ। ਰਵੀਚੰਦਰਨ ਅਸ਼ਵਿਨ ਨੇ ਇਸ ਦੇ ਨਾਲ ਹੀ ਟੈਸਟ ਕ੍ਰਿਕਟ ਵਿਚ ਆਪਣਾ 35ਵਾਂ ‘ਫਾਈਵ ਵਿਕਟ ਹਾਲ’ ਪੂਰਾ ਕਰ ਲਿਆ ਹੈ। ਇਸ ਦੇ ਨਾਲ ਹੀ ਰਵੀਚੰਦਰਨ ਨੇ ਦਿੱਗਜ਼ ਲੈੱਗ ਸਪਿਨਰ ਅਨਿਲ ਕੁੰਬਲੇ ਦੇ ਰਿਕਾਰਡ ਦੀ ਬਰਾਬਰੀ ਕਰ ਰਹੀ ਹੈ। ਅਨਿਲ ਕੁੰਬਲੇ ਨੇ ਆਪਣੇ ਟੈਸਟ ਕਰੀਅਰ ਵਿਚ 35 ਵਾਰ ਇਕ ਪਾਰੀ ਵਿਚ 5 ਜਾਂ ਉਸ ਤੋਂ ਵੱਧ ਵਿਕਟ ਲੈਣ ਦਾ ਕਮਾਲ ਕੀਤਾ ਸੀ।
ਰਾਂਚੀ ਵਿਚ ਖੇਡੇ ਜਾ ਰਹੇ ਚੌਥੇ ਟੈਸਟ ਮੈਚ ਦੇ ਤੀਜੇ ਦਿਨ ਰਵੀਚੰਦਰਨ ਅਸ਼ਵਿਨ ਨੇ ਟੈਸਟ ਕਰੀਅਰ ਵਿਚ ਆਪਣੇ ਕੁੱਲ 35 ‘ਫਾਈਵ ਵਿਕਟ ਹਾਲ’ ਪੂਰੇ ਕਰ ਲਏ। ਰਵੀਚੰਦਰਨ ਅਸ਼ਵਿਨ ਨੇ ਇਹ ਉਪਲਬਧੀ ਇੰਗਲੈਂਡ ਦੀ ਦੂਜੀ ਪਾਰੀ ਵਿਚ ਜੇਮਸ ਐਂਡਰਸਨ ਨੂੰ ਆਊਟ ਕਰਦੇ ਹੋਏ ਹਾਸਲ ਕੀਤੀ ਹੈ। ਇਸ ਲਿਸਟ ਵਿਚ ਤੀਜੇ ਨੰਬਰ ‘ਤੇ ਸਾਬਕਾ ਆਫ ਸਪਿਨਰ ਹਰਭਜਨ ਸਿੰਘ ਦਾ ਨਾਂ ਆਉਂਦਾ ਹੈ। ਹਰਭਜਨ ਸਿੰਘ ਨੇ ਟੈਸਟ ਕ੍ਰਿਕਟ ਵਿਚ 25 ਵਾਰ 5 ਵਿਕਟ ਹਾਲ ਹਾਸਲ ਕੀਤੇ ਹਨ।
ਇਹ ਵੀ ਪੜ੍ਹੋ : ਇਨੈਲੋ ਦੇ ਸੂਬਾ ਪ੍ਰਧਾਨ ਤੇ ਸਾਬਕਾ MLA ਨਫੇ ਸਿੰਘ ਰਾਠੀ ਦੀ ਗੱਡੀ ‘ਤੇ ਹਮ/ਲਾ, 3 ਸੁਰੱਖਿਆ ਮੁਲਾਜ਼ਮ ਜ਼ਖਮੀ
ਰਵੀਚੰਦਰਨ ਅਸ਼ਵਿਨ ਨੇ ਟੈਸਟ ਕ੍ਰਿਕਟ ਵਿਚ ਭਾਰਤ ਲਈ ਹੁਣ ਤੱਕ 99 ਟੈਸਟ ਮੈਚਾਂ ਵਿਚ 507 ਵਿਕਟਾਂ ਹਾਸਲ ਕੀਤੀਆਂ ਹਨ। ਭਾਰਤ ਲਈ ਅਨਿਲ ਕੁੰਬਲੇ ਟੈਸਟ ਕ੍ਰਿਕਟ ਵਿਚ 619 ਵਿਕਟਾਂ ਹਾਸਲ ਕਰ ਚੁੱਕੇ ਹਨ। ਟੈਸਟ ਕ੍ਰਿਕਟ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਦੀ ਗੱਲ ਕਰੀਏ ਤਾਂ ਇਹ ਰਿਕਾਰਡ ਸ਼੍ਰੀਲੰਕਾ ਦੇ ਦਿੱਗਜ਼ ਸਪਿਨਰ ਮੁਥਈਆ ਮੁਰਲੀਧਰਨ ਦੇ ਨਾਂ ਦਰਜ ਹੈ। ਮੁਥਈਆ ਮੁਰਲੀਧਰਨ ਨੇ ਟੈਸਟ ਕ੍ਰਿਕਟ ਵਿਚ ਸਭ ਤੋਂ ਵੱਧ 800 ਵਿਕਟਾਂ ਹਾਸਲ ਕੀਤੀਆਂ ਹਨ।