6947 cases found : ਪੰਜਾਬ ‘ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਰੋਜ਼ਾਨਾ ਬਹੁਤ ਵੱਡੀ ਗਿਣਤੀ ‘ਚ ਕੇਸਾਂ ਦੀ ਪੁਸ਼ਟੀ ਹੋ ਰਹੀ ਹੈ। ਅੱਜ ਵੀ ਕੋਵਿਡ-19 ਦੇ 6947 ਨਵੇਂ ਕੇਸ ਮਿਲੇ ਹਨ ਤੇ ਨਾਲ ਹੀ 194 ਲੋਕਾਂ ਦੀਆਂ ਜਾਨਾਂ ਵੀ ਚਲੀਆਂ ਗਈਆਂ।
ਪੰਜਾਬ ‘ਚ ਹੁਣ ਤੱਕ 8273820 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ। ਹਾਲ ਦੀ ਘੜੀ ਪੰਜਾਬ ਵਿਚ ਕੋਰੋਨਾ ਕੇਸਾਂ ਦੀ ਗਿਣਤੀ 73616 ਤੱਕ ਜਾ ਪੁੱਜੀ ਹੈ ਤੇ 9936 ਆਕਸੀਜਨ ਸਪੋਰਟ ‘ਤੇ ਹਨ। 419 ਦੀ ਹਾਲਤ ਗੰਭੀਰ ਹੈ ਤੇ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਹਨ। 8552 ਮਰੀਜ਼ਾਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਡਿਸਚਾਰਜ ਵੀ ਕੀਤਾ ਗਿਆ।
ਸਭ ਤੋਂ ਵੱਧ ਕੇਸ ਅੱਜ ਜਿਲ੍ਹਾ ਐੱਸ. ਏ. ਐੱਸ. ਨਗਰ ਤੋਂ ਸਾਹਮਣੇ ਆਏ ਹਨ ਜਿਥੇ 889 ਕੇਸਾਂ ਦੀ ਪੁਸ਼ਟੀ ਹੋਈ ਹੈ। ਇਸੇ ਤਰ੍ਹਾਂ ਲੁਧਿਆਣੇ ਤੋਂ 851, ਮੁਕਤਸਰ ਤੋਂ 619, ਜਲੰਧਰ ਤੋਂ 586, ਬਠਿੰਡੇ ਤੋਂ 521, ਅੰਮ੍ਰਿਤਸਰ ਤੋਂ 427 ਤੇ ਪਟਿਆਲੇ ਤੋਂ 422 ਕੋਰੋਨਾ ਦੇ ਮਰੀਜ਼ ਮਿਲੇ ਹਨ।
ਕੋਰੋਨਾ ਨਾਲ ਅੱਜ ਸਭ ਤੋਂ ਵੱਧ ਮੌਤਾਂ ਜਿਲ੍ਹਾ ਬਠਿੰਡਾ ਤੋਂ ਹੋਈਆਂ ਜਿਥੇ 19 ਮਰੀਜ਼ ਕੋਰੋਨਾ ਵਿਰੁੱਧ ਆਪਣੀ ਜੰਗ ਹਾਰ ਗਏ। ਇਸੇ ਤਰ੍ਹਾਂ ਅੰਮ੍ਰਿਤਸਰ ਤੋਂ 17, ਬਰਨਾਲੇ, ਫਰੀਦਕੋਟ ਤੋਂ 5, ਫਾਜ਼ਿਲਕਾ ਤੋਂ 15, ਫਿਰੋਜ਼ਪੁਰ ਤੋਂ 8, ਫਤਿਹਗੜ੍ਹ ਸਾਹਿਬ ਤੋਂ 4, ਗੁਰਦਾਸਪੁਰ ਤੋਂ 12, ਹੁਸ਼ਿਆਰਪੁਰ ਤੋਂ 5, ਜਲੰਧਰ ਤੋਂ 13, ਲੁਧਿਆਣੇ ਤੋਂ 20, ਕਪੂਰਥਲੇ ਤੋਂ 6, ਮਾਨਸੇ ਤੋਂ 2, ਮੋਗੇ ਤੋਂ 4, ਐੱਸ. ਏ. ਐੱਸ. ਨਗਰ ਤੋਂ 11, ਮੁਕਤਸਰ ਤੋਂ 9, ਪਠਾਨਕੋਟ ਤੋਂ 1, ਪਟਿਆਲੇ ਤੋਂ 11, ਰੋਪੜ ਤੋਂ 2, ਸੰਗਰੂਰ ਤੋਂ 18,ਐੱਸ. ਬੀ. ਐੱਸ. ਨਗਰ ਤੋਂ 5 ਤੇ ਤਰਨਤਾਰਨ ਤੋਂ 2 ਵਿਅਕਤੀਆਂ ਦੀ ਜਾਨ ਗਈ।