ਨੂਹ: ਹਰਿਆਣਾ ਦੇ ਨੂਹ ਜ਼ਿਲ੍ਹੇ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਮੰਗਲਵਾਰ ਨੂੰ ਖੇੜਾ ਪਿੰਡ ਵਿੱਚ ਇੱਕ ਔਰਤ ਨੇ ਆਪਣੇ 3 ਬੱਚਿਆਂ ਸਮੇਤ ਘਰ ‘ਚ ਬਣੀ ਪਾਣੀ ਵਾਲੀ ਟੈਂਕੀ ਵਿੱਚ ਛਾਲ ਮਾਰ ਦਿੱਤੀ। ਇਸ ਹਾਦਸੇ ‘ਚ 3 ਬੱਚਿਆਂ ਦੀ ਮੌਤ ਹੋ ਗਈ ਜਦਕਿ ਔਰਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਔਰਤ ਨੂੰ ਮੈਡੀਕਲ ਕਾਲਜ ਨਲਹਾਰ ਵਿਖੇ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਖੇੜਾ ਪਿੰਡ ਦੀ ਔਰਤ ਸਕੂਨਤ ਨੇ ਆਪਣੇ 3 ਬੱਚਿਆਂ ਸ਼ਬਾਨਾ (10), ਸਾਦ (8) ਅਤੇ 4 ਮਹੀਨੇ ਦੇ ਇਕਰਾਰ ਸਮੇਤ ਘਰ ‘ਚ ਬਣੀ ਪਾਣੀ ਵਾਲੀ ਟੈਂਕੀ ‘ਚ ਛਾਲ ਮਾਰ ਦਿੱਤੀ। ਗੁਆਂਢੀਆਂ ਨੇ ਟੈਂਕੀ ‘ਚ ਡੁੱਬ ਰਹੀ ਔਰਤ ਦੀ ਆਵਾਜ਼ ਸੁਣ ਕੇ ਮੌਕੇ ‘ਤੇ ਪਹੁੰਚੀ ‘ਤਾਂ ਦੇਖਿਆ ਕਿ ਪਾਣੀ ਦੀ ਟੈਂਕੀ ਦੇ ਅੰਦਰ 3 ਬੱਚਿਆਂ ਦੀ ਮੌਤ ਹੋ ਚੁੱਕੀ ਸੀ।ਔਰਤ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਮੈਡੀਕਲ ਕਾਲਜ ‘ਚ ਦਾਖਲ ਕਰਵਾਇਆ ਗਿਆ।
ਪੁਲਿਸ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਜਾਂਚ ਅਧਿਕਾਰੀ ਸਬ-ਇੰਸਪੈਕਟਰ ਭਰਤ ਸਿੰਘ ਨੇ ਸ਼ੁਰੂਆਤੀ ਜਾਂਚ ‘ਚ ਦੱਸਿਆ ਕਿ ਔਰਤ ਵੱਲੋਂ ਇਹ ਕਦਮ ਕਿਉਂ ਚੁੱਕਿਆ ਗਿਆ ਇਸ ਬਾਰੇ ਪਤਾ ਨਹੀਂ ਲੱਗ ਸਕਿਆ।
ਇਸ ਦੇ ਨਾਲ ਹੀ ਮ੍ਰਿਤਕ ਬੱਚਿਆਂ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਮਜ਼ਦੂਰੀ ਲਈ ਦਿੱਲੀ ਗਿਆ ਸੀ। ਉਸਦੇ ਦੋ ਬੱਚੇ ਸ਼ਬਾਨਾ (10) ਅਤੇ ਮੁਹੰਮਦ ਸਾਦ (8) ਦਿਮਾਗੀ ਤੌਰ ‘ਤੇ ਕਮਜ਼ੋਰ ਸਨ। ਦੋਵੇਂ ਬੱਚੇ ਖੇਡਦੇ ਹੋਏ ਟੈਂਕੀ ਕੋਲ ਡਿੱਗ ਗਏ। ਇਸ ਤੋਂ ਬਾਅਦ ਬੱਚਿਆਂ ਦੀ ਮਾਂ ਸਕੂਨਤ ਆਪਣਾ ਸੰਤੁਲਨ ਗੁਆ ਬੈਠੀ ਅਤੇ 4 ਮਹੀਨੇ ਦੇ ਬੱਚੇ ਇਕਰਾਰ ਨੂੰ ਗੋਦ ਵਿਚ ਲੈ ਕੇ ਦੋਵਾਂ ਬੱਚਿਆਂ ਨੂੰ ਬਚਾਉਣ ਲਈ ਟੈਂਕੀ ਵਿਚ ਛਾਲ ਮਾਰ ਦਿੱਤੀ।
ਵੀਡੀਓ ਲਈ ਕਲਿੱਕ ਕਰੋ -: