ਕੋਰਟ ਨੇ ਪੁਰਾਣੇ ਨਤੀਜਿਆਂ ਨੂੰ ਖਾਰਜ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਕੁਮਾਰ ਨੂੰ ਜੇਤੂ ਐਲਨਿਆ। ਸੁਣਵਾਈ ਦੌਰਾਨ ਚੀਫ ਜਸਟਿਸ ਨੇ ਰਿਟਰਨਿੰਗ ਅਫਸਰ ਵੱਲੋਂ ਰੱਦ ਕੀਤੇ ਗਏ ਸਾਰੇ 8 ਵੋਟਾਂ ਨੂੰ ਸਹੀ ਮੰਨਣ ਦੇ ਨਿਰਦੇਸ਼ ਦਿੱਤੇ। ਇਨ੍ਹਾਂ ਸਾਰੇ ਵੋਟਾਂ ਦੇ ਬੈਲੇਟ ਪੇਪਰ ‘ਤੇ ਰਿਟਰਨਿੰਗ ਅਫਸਰ ਨੇ ਕ੍ਰਾਸ ਲਗਾਇਆ ਸੀ।
ਮਾਮਲੇ ਦੀ ਸੁਣਵਾਈ ਕਰਦੇ ਹੋਏ CJI ਨੇ ਕਿਹਾ ਕਿ ਸਾਰੀਆਂ 8 ਵੋਟਾਂ ਪਟੀਸ਼ਨਕਰਤਾ ਉਮੀਦਵਾਰ ਕੁਲਦੀਪ ਕੁਮਾਰ ਦੇ ਪੱਖ ਵਿਚ ਸਨ। ਰਿਟਰਨਿੰਗ ਅਫਸਰ ਨੇ ਆਪਣੇ ਅਧਿਕਾਰ ਤੋਂ ਬਾਹਰ ਜਾ ਕੇ ਕੰਮ ਕੀਤਾ। ਰਿਟਰਨਿੰਗ ਅਫਸਰ ਨੇ ਅਪਰਾਧ ਕੀਤਾ ਹੈ। ਇਸ ਲਈ ਉਸ ਖਿਲਾਫ ਕਾਰਵਾਈ ਹੋਵੇ।
ਦਰਅਸਲ CJI ਦੇ ਬੈਂਚ ਦੇ ਸਾਹਮਣੇ ਸੋਮਵਾਰ ਨੂੰ ਰਿਟਰਨਿੰਗ ਅਫਸਰ ਨੇ ਕਬੂਲ ਕੀਤਾ ਸੀ ਕਿ ਉਨ੍ਹਾਂ ਨੇ ਹੀ ਬੈਲੇਟ ਪੇਪਰ ‘ਤੇ ਕ੍ਰਾਸ ਲਗਾਇਆ ਸੀ। ਕੋਰਟ ਨੇ ਰਿਟਰਨਿੰਗ ਅਫਸਰ ਤੋਂ ਪੁੱਛਗਿਛ ਦੇ ਬਾਅਦ ਚੋਣ ਨਾਲ ਸਬੰਧਤ ਸਾਰੇ ਓਰੀਜ਼ਨਲ ਵੀਡੀਓ ਰਿਕਾਰਡਿੰਗ ਤੇ ਦਸਤਾਵੇਜ਼ ਮੰਗਾਏ ਸਨ, ਜੋ ਕੋਰਟ ਰੂਮ ਪਹੁੰਚੇ। ਰਿਟਰਨਿੰਗ ਅਫਸਰ ਦਾ ਵੀਡੀਓ ਤੇ ਬੈਲੇਟ ਪੇਪਰ ਵੀ ਕੋਰਟ ਰੂਮ ਵਿਚ ਜਮ੍ਹਾ ਕਰ ਦਿੱਤੇ ਗਏ।
ਇਹ ਵੀ ਪੜ੍ਹੋ : ‘ਆਪ’ ਉਮੀਦਵਾਰ ਕੁਲਦੀਪ ਕੁਮਾਰ ਹੋਣਗੇ ਚੰਡੀਗੜ੍ਹ ਦੇ ਮੇਅਰ, ਸੁਪਰੀਮ ਕੋਰਟ ਨੇ ਐਲਾਨਿਆ ਜੇਤੂ
ਚੀਫ ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਜੇਬੀ ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਕੀਤੀ। ਆਮ ਆਦਮੀ ਪਾਰਟੀ ਦੇ ਕੌਂਸਲਰ ਕੁਲਦੀਪ ਕੁਮਾਰ ਨੇ ਮੇਅਰ ਤੇ ਡਿਪਟੀ ਮੇਅਰ ਦੀਆਂ ਚੋਣਾਂ ਵਿਚ 8 ਵੋਟਾਂ ਨੂੰ ਗਲਤ ਕਰਾਰ ਦਿੱਤੇ ਜਾਣ ‘ਤੇ ਰਿਟਰਨਿੰਗ ਅਫਸਰ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਸੀ।