ਲੋਕ ਸਭਾ ਚੋਣਾਂ ਨੂੰ ਲੈ ਕੇ ਉਤਸ਼ਾਹ ਲਗਾਤਾਰ ਵਧਦਾ ਜਾ ਰਿਹਾ ਹੈ। ਸਿਆਸੀ ਪਾਰਟੀਆਂ ਚੋਣ ਪ੍ਰਚਾਰ ਵਿੱਚ ਜ਼ੋਰ-ਸ਼ੋਰ ਨਾਲ ਜੁਟੀਆਂ ਹੋਈਆਂ ਹਨ। ਇਸ ਦੇ ਨਾਲ ਹੀ ਸਿਆਸੀ ਪਾਰਟੀਆਂ ‘ਚ ਨੇਤਾਵਾਂ ਦੇ ਦਲ-ਬਦਲੀ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਇਸੇ ਵਿਚਾਲੇ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਦੇ ਵੀ ਬੀਜੇਪੀ ਵਿਚ ਜਾਣ ਦੀਆਂ ਖਬਰਾਂ ਉਡ ਰਹੀਆਂ ਹਨ, ਜਿਸ ਨੂੰ ਵਿਧਾਇਕ ਨੇ ਖੁਦ ਲਾਈਵ ਹੋ ਕੇ ਠੱਲ੍ਹ ਪਾ ਦਿੱਤੀ।
ਵਿਧਾਇਕ ਸ਼ੀਤਲ ਅੰਗੁਰਾਲ ਨੇ ਕਿਹਾ ਕਿ ਮੇਰੇ ਬਾਰੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਉਨ੍ਹਾਂ ਤੋਂ ਬਚੋ। ਉਨ੍ਹਾਂ ਕਿਹਾ ਕਿ ਮੈਂ ਕਿਸੇ ਵੀ ਹੋਰ ਪਾਰਟੀ ਵਿੱਚ ਨਹੀਂ ਜਾ ਰਿਹਾ। ਮੈਂ ਆਮ ਆਦਮੀ ਪਾਰਟੀ ਦਾ ਹੀ ਹਿੱਸਾ ਹਾਂ, ਆਮ ਆਦਮੀ ਪਾਰਟੀ ਦਾ ਹੀ ਵਿਧਾਇਕ ਹਾਂ। ਪਾਰਟੀ ਪ੍ਰਤੀ ਜੋ ਵੀ ਮੇਰੀ ਜ਼ਿੰਮੇਵਾਰੀ ਲਾਈ ਜਾ ਰਹੀ ਹੈ ਉਸ ਨੂੰ ਮੈਂ ਪੂਰਾ ਕਰ ਰਿਹਾ ਹਾਂ। ਕਈ ਲੋਕ ਇਹ ਗੱਲਾਂ ਫੈਲਾ ਕੇ ਮਜੇ ਲੈ ਰਹੇ ਹਾਂ, ਉਨ੍ਹਾਂ ਨੂੰ ਮੈਂ ਕੁਝ ਨਹੀਂ ਕਹਿ ਸਕਦਾ।
ਵਿਧਾਇਕ ਨੇ ਕਿਹਾ ਕਿ ਮੈਂ ਹਰ ਹਫਤੇ ਆਪਣੇ ਨਿੱਜੀ ਕਾਰੋਬਾਰ ਲਈ ਦਿੱਲੀ ਆਉਂਦਾ ਹਾਂ ਤੇ ਅੱਜ ਵੀ ਆਇਆ ਹੋਇਆ ਹਾਂ। ਮੈਂ ਸ਼ਾਮ ਨੂੰ ਜਲੰਧਰ ਵਾਪਸ ਆ ਰਿਹਾ ਹਾਂ। ਕਈ ਲੋਕ ਅਜਿਹੀਆਂ ਖਬਰਾਂ ਵੀ ਲਾ ਰਹੇ ਹਨ ਪਰ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਮੇਰੇ ਨਾਲ ਜੁੜੀ ਕੋਈ ਵੀ ਖਬਰ ਲਾਉਣ ਤੋਂ ਪਹਿਲਾਂ ਮੇਰੀ ਬਾਈਟ ਲਈ ਜਾਵੇ। ਇਸ ਤਰ੍ਹਾਂ ਨਾ ਲਾਇਆ ਜਾਵੇ ਕਿ ਮੇਰੇ ਸਾਥੀਆਂ ਜਾਂ ਹਲਕੇ ਨੂੰ ਕੁਝ ਮਹਿਸੂਸ ਹੋਵੇ।
ਇਹ ਵੀ ਪੜ੍ਹੋ : ਜਲਦ ਹੀ ਪੰਜਾਬ ਨੂੰ ਮਿਲਣਗੇ 28 ਨਵੇਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ, ਸਾਈਬਰ ਅਪਰਾਧਾਂ ਨੂੰ ਪਏਗੀ ਠੱਲ੍ਹ
ਸ਼ੀਤਲ ਅੰਗੁਰਾਲ ਨੇ ਕਿਹਾ ਕਿ ਜੇ ਤੁਹਾਡੇ ਮਨ ਵਿਚ ਕੋਈ ਸ਼ੰਕਾ ਹੈ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਮੈਂ ਆਮ ਆਦਮੀ ਪਾਰਟੀ ਦਾ ਹੀ ਹਿੱਸ ਹਾਂ, ਪਾਰਟੀ ਨਾਲ ਖੜ੍ਹਾ ਹਾਂ। ਇਸ ਲਈ ਜੋ ਪਾਰਟੀ ਪ੍ਰਤੀ ਤੁਹਾਡੀ ਸੇਵਾ ਲੱਗੀ ਉਸ ਨੂੰ ਪੂਰਾ ਕਰੋ। ਅਫਵਾਹਾਂ ਵਿੱਚ ਨਾ ਆਓ।
ਵੀਡੀਓ ਲਈ ਕਲਿੱਕ ਕਰੋ -: